ਦੰਗਲ ਦੇ ਨਿਰਦੇਸ਼ਕ ਦੀ ‘ਰਾਮਾਇਣ’ ਹੋਵੇਗੀ ਭਾਰਤ ਦੀ ਸਭ ਤੋਂ ਵੱਡੀ ਫ਼ਿਲਮ, ਪੜ੍ਹੋ ਕਿੰਨੀ ਸ਼ਿੱਦਤ ਨਾਲ ਹੋ ਰਹੀ ਤਿਆਰੀ
Wednesday, Jun 14, 2023 - 02:28 PM (IST)
ਮੁੰਬਈ (ਬਿਊਰੋ)– ‘ਆਦਿਪੁਰਸ਼’ ਅਜੇ ਵੀ ਰਿਲੀਜ਼ ਨਹੀਂ ਹੋਈ ਹੈ ਤੇ ਇਸ ਤੋਂ ਪਹਿਲਾਂ ਹੀ ‘ਰਾਮਾਇਣ’ ’ਤੇ ਆਧਾਰਿਤ ਇਕ ਹੋਰ ਫ਼ਿਲਮ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਉਦਯੋਗ ਦੇ ਸਭ ਤੋਂ ਵਧੀਆ ਪੇਸ਼ੇਵਰਾਂ ਨੂੰ ਇਕੱਠਾ ਕਰਦਿਆਂ ਨਿਰਮਾਤਾ ਨਮਿਤ ਮਲਹੋਤਰਾ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫ਼ਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਨਿਤੇਸ਼ ਤਿਵਾਰੀ ਵਲੋਂ ਨਿਰਦੇਸ਼ਤ ਇਹ ਮਹਾਨ ਰਚਨਾ ਇਕ ਮਹਾਕਾਵਿ ਮਿਥਿਹਾਸਕ ਡਰਾਮਾ ਹੋਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਜਿਹੀ ਫ਼ਿਲਮ ਹੋਵੇਗੀ, ਜੋ ਭਾਰਤੀ ਸਿਨੇਮਾ ’ਚ ਪਹਿਲਾਂ ਕਦੇ ਨਹੀਂ ਬਣੀ।
ਫ਼ਿਲਮ ਨੂੰ ਵੱਡੇ ਪੱਧਰ ’ਤੇ ਬਣਾਇਆ ਜਾਵੇਗਾ, ਜਿਸ ’ਚ ਕੁਝ ਹਾਈ ਆਕਟੇਨ ਵਿਜ਼ੂਅਲਸ ਹੋਣਗੇ, ਜੋ ਪਹਿਲਾਂ ਕਦੇ ਨਹੀਂ ਦੇਖੇ ਗਏ ਹਨ। ਅਤਿ-ਆਧੁਨਿਕ ਸਾਜ਼ੋ-ਸਾਮਾਨ, ਤਕਨੀਕਾਂ ਤੇ ਪ੍ਰਭਾਵਾਂ ਦੇ ਨਾਲ ਉੱਚ ਯੋਗਤਾ ਪ੍ਰਾਪਤ ਪੇਸ਼ੇਵਰਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਟੀਮ ਇਸ ਨੂੰ ਅੰਜਾਮ ਦੇਵੇਗੀ। ਜਿਸ ’ਤੇ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਪੂਰੀ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ। ‘ਰਾਮਾਇਣ’ ਦੀ ਦੁਨੀਆ ਬਣਾਉਣ ਲਈ ਇਕ ਵਿਸ਼ਾਲ VFX ਟੀਮ, ਸਭ ਤੋਂ ਵੱਡੀ ਕਾਸਟ ਤੇ ਮੈਗਾ ਸੈੱਟ ਬਣਾਏ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ
ਇਸ ਦੇ ਨਾਲ ਹੀ ਫ਼ਿਲਮ ਇੰਡਸਟਰੀ ਦੇ ਸੂਤਰਾਂ ਅਨੁਸਾਰ ‘ਰਾਮਾਇਣ’ ਭਾਰਤ ਤੋਂ ਆਉਣ ਵਾਲੀਆਂ ਸਭ ਤੋਂ ਵੱਡੀਆਂ ਫ਼ਿਲਮਾਂ ’ਚੋਂ ਇਕ ਹੋਣ ਜਾ ਰਹੀ ਹੈ, ਜੋ ਦੁਨੀਆ ਦੀ ਸਭ ਤੋਂ ਵੱਡੀ ਵਿਜ਼ੂਅਲ ਇਫੈਕਟ ਕੰਪਨੀਆਂ ’ਚੋਂ ਇਕ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਨਿਤੇਸ਼ ਤਿਵਾਰੀ ਆਪਣੇ ਅੰਦਾਜ਼ ’ਚ ਪੂਰੀ ਲਗਨ ਨਾਲ ਇਸ ’ਤੇ ਕੰਮ ਕਰ ਰਹੇ ਹਨ। ਇਹ ਫ਼ਿਲਮ ਭਾਰਤੀ ਪਰਦੇ ’ਤੇ ਸਭ ਤੋਂ ਵੱਡੀ ਕਾਸਟ ਨੂੰ ਇਕੱਠਾ ਕਰ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋਵੇਗੀ।
ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਇਸ ਦੀ ਸਟਾਰਕਾਸਟ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ’ਚ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਫ਼ਿਲਮ ’ਚ ਰਣਬੀਰ ਕਪੂਰ ਰਾਮ ਦੀ ਭੂਮਿਕਾ ’ਚ ਨਜ਼ਰ ਆ ਸਕਦੇ ਹਨ, ਜਦਕਿ ਆਲੀਆ ਭੱਟ ਸੀਤਾ ਦਾ ਕਿਰਦਾਰ ਨਿਭਾਅ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਅਧਿਕਾਰਤ ਤੌਰ ’ਤੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਇਸ ਤਰ੍ਹਾਂ ਜੇਕਰ ਕੋਈ ਸ਼ਾਨਦਾਰ ਫ਼ਿਲਮ ਬਣ ਰਹੀ ਹੈ ਤਾਂ ਉਸ ਦੀ ਸਟਾਰਕਾਸਟ ਜ਼ਰੂਰ ਨਜ਼ਰਾਂ ’ਚ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।