ਭਰੀ ਮਹਿਫਿਲ 'ਚ ਨੀਤਾ ਅੰਬਾਨੀ ਨੇ ਹੱਥ ਜੋੜ ਮੰਗੀ ਮੁਆਫ਼ੀ, ਸਾਹਮਣੇ ਆਈ ਵੀਡੀਓ

Tuesday, Jul 16, 2024 - 03:54 PM (IST)

ਭਰੀ ਮਹਿਫਿਲ 'ਚ ਨੀਤਾ ਅੰਬਾਨੀ ਨੇ ਹੱਥ ਜੋੜ ਮੰਗੀ ਮੁਆਫ਼ੀ, ਸਾਹਮਣੇ ਆਈ ਵੀਡੀਓ

ਮੁੰਬਈ (ਬਿਊਰੋ) - ਨੀਤਾ ਅੰਬਾਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੀਤਾ ਅੰਬਾਨੀ ਸਭ ਤੋਂ ਮੁਆਫ਼ੀ ਮੰਗਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੀਤਾ ਅੰਬਾਨੀ ਘਰ 'ਚ ਆਏ ਸਾਰੇ ਮਹਿਮਾਨਾਂ ਤੋਂ ਮੁਆਫੀ ਮੰਗਦੇ ਹੋਏ ਦਿਖਾਈ ਦੇ ਰਹੇ ਹਨ।

PunjabKesari

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨੀਤਾ ਅੰਬਾਨੀ ਸਾਰਿਆਂ ਕੋਲੋਂ ਮੁਆਫੀ ਕਿਉਂ ਮੰਗ ਰਹੇ ਹਨ। ਕੀ ਵਿਆਹ 'ਚ ਕੋਈ ਗ਼ਲਤੀ ਹੋ ਗਈ ਹੈ ਕਿਸੇ ਤੋਂ। ਤਾਂ ਅਜਿਹਾ ਨਹੀਂ ਹੈ ਕਿਉਂਕਿ ਵਿਆਹ 'ਚ ਕੋਈ ਕਮੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਕੁਝ ਹੋਇਆ ਕਿ ਜਿਸ ਲਈ ਨੀਤਾ ਅੰਬਾਨੀ ਨੂੰ ਮੁਆਫੀ ਮੰਗਣੀ ਪਈ।

PunjabKesari

ਅਜਿਹਾ ਕੁਝ ਨਹੀਂ ਸੀ ਪਰ ਨੀਤਾ ਅੰਬਾਨੀ ਨੇ ਵਿਆਹ ਸਮਾਰੋਹ 'ਚ ਸ਼ਾਮਲ ਹੋਏ ਲੋਕਾਂ ਨੂੰ ਕਿਹਾ ਕਿ ਇਹ ਵਿਆਹ ਵਾਲਾ ਘਰ ਹੈ ਅਤੇ ਕੁਝ ਗਲਤੀ ਹੋ ਗਈ ਹੋਵੇ ਤਾਂ ਉਨ੍ਹਾਂ ਨੂੰ ਮੁਆਫ ਕੀਤਾ ਜਾਵੇ। ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਵਿਆਹ ਸਮਾਰੋਹ 'ਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

ਰਾਧਿਕਾ ਮਾਰਚੈਂਟ ਤੇ ਅਨੰਤ ਬੀਤੇ ਦਿਨ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਵਿਆਹ 'ਚ ਦੇਸ਼ ਵਿਦੇਸ਼ ਤੋਂ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਤੋਂ ਇਲਾਵਾ ਬੀਤੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਸਨ। 
 


author

sunita

Content Editor

Related News