ਭੁੱਖ ਹੜਤਾਲ ’ਤੇ ਬੈਠੀ ਇਹ ਅਦਾਕਾਰਾ, ਜੇਲ੍ਹ ’ਚ ਬੰਦ ਇੰਝ ਗੁਜ਼ਾਰ ਰਹੀ ਜ਼ਿੰਦਗੀ!

Tuesday, Mar 01, 2022 - 06:54 PM (IST)

ਭੁੱਖ ਹੜਤਾਲ ’ਤੇ ਬੈਠੀ ਇਹ ਅਦਾਕਾਰਾ, ਜੇਲ੍ਹ ’ਚ ਬੰਦ ਇੰਝ ਗੁਜ਼ਾਰ ਰਹੀ ਜ਼ਿੰਦਗੀ!

ਮੁੰਬਈ (ਬਿਊਰੋ)– ਆਨ ਏਅਰ ਹੋਣ ਤੋਂ ਪਹਿਲਾਂ ਹੀ ਰਿਐਲਿਟੀ ਸ਼ੋਅ ‘ਲੌਕ ਅੱਪ’ ਵਿਵਾਦਾਂ ’ਚ ਘਿਰਿਆ ਹੋਇਆ ਹੈ। ਇਹ ਸ਼ੋਅ ਹਾਲ ਹੀ ’ਚ ਟੈਲੀਕਾਸਟ ਹੋਇਆ ਹੈ ਤੇ ਹੁਣ ਸ਼ੋਅ ’ਚ ਨਜ਼ਰ ਆਉਣ ਵਾਲੀ ਇਕ ਮੁਕਾਬਲੇਬਾਜ਼ ਭੁੱਖ ਹੜਤਾਲ ’ਤੇ ਬੈਠ ਗਈ ਹੈ। ਇਹ ਮੁਕਾਬਲੇਬਾਜ਼ ਕੋਈ ਹੋਰ ਨਹੀਂ, ਸਗੋਂ ਨਿਸ਼ਾ ਰਾਵਲ ਹੈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

‘ਬਿੱਗ ਬੌਸ’ ਵਾਂਗ ਹੀ ਇਸ ਰਿਐਲਿਟੀ ਸ਼ੋਅ ’ਚ ਆਮ ਸੁਵਿਧਾਵਾਂ ਹਨ। ਮੁਕਾਬਲੇਬਾਜ਼ਾਂ ਨੂੰ ਇਨ੍ਹਾਂ ਸੁਵਿਧਾਵਾਂ ਨੂੰ ਸ਼ੋਅ ’ਚ ਹੋਣ ਵਾਲੇ ਟਾਸਕਸ ਦੌਰਾਨ ਹਾਸਲ ਕਰਨਾ ਹੋਵੇਗਾ। ਫਿਲਹਾਲ ਮੁਕਾਬਲੇਬਾਜ਼ਾਂ ਨੂੰ ਆਪਣੇ ਮਨ ਮੁਤਾਬਕ ਸਿਰਫ ਤਿੰਨ ਚੀਜ਼ਾਂ ਨੂੰ ਆਪਣੇ ਕੋਲ ਰੱਖਣ ਨੂੰ ਕਿਹਾ ਗਿਆ ਹੈ।

ਜੇਲ੍ਹ ’ਚ ਜਾਣ ਤੋਂ ਪਹਿਲਾਂ ਸਾਰੇ ਮੁਕਾਬਲੇਬਾਜ਼ਾਂ ਨੂੰ ਤਿੰਨ ਚੀਜ਼ਾਂ ਨੂੰ ਆਪਣੇ ਨਾਲ ਲਿਜਾਣ ਦੀ ਕੰਗਨਾ ਰਣੌਤ ਨੇ ਇਜਾਜ਼ਤ ਦਿੱਤੀ ਸੀ ਪਰ ਨਿਸ਼ਾ ਰਾਵਲ ਜਿਵੇਂ ਹੀ ਜੇਲ੍ਹ ਪਹੁੰਚੀ ਤਾਂ ਉਸ ਨੇ ਆਪਣੇ ਜ਼ਰੂਰੀ ਸਾਮਾਨ ਤੇ ਚੀਜ਼ਾਂ ਨੂੰ ਹਾਸਲ ਕਰਨ ਲਈ ਭੁੱਖ ਹੜਤਾਲ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਮੁਕਾਬਲੇਬਾਜ਼ਾਂ ਨੂੰ ਬੁਨਿਆਦੀ ਚੀਜ਼ਾਂ ਮਿਲਣੀਆਂ ਚਾਹੀਦੀਆਂ ਹਨ।

ਨਿਸ਼ਾ ਰਾਵਲ ਜਿਥੇ ਇਕ ਪਾਸੇ ਭੁੱਖ ਹੜਤਾਲ ਕਰਨ ’ਤੇ ਅੜੀ ਹੋਈ ਹੈ, ਉਥੇ ਬਾਕੀ ਮੁਕਾਬਲੇਬਾਜ਼ ਉਸ ਨੂੰ ਭੁੱਖ ਹੜਤਾਲ ਕਰਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਨਿਸ਼ਾ ਆਪਣੇ ਫ਼ੈਸਲੇ ’ਤੇ ਅੜੀ ਹੋਈ ਹੈ ਤੇ ਇਕ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News