ਚੁੱਲ੍ਹੇ-ਚੌਕੇ ਨੇ ਬਣਾਇਆ ਦੁਨੀਆ ਦੀ ਸਭ ਤੋਂ ਅਮੀਰ Youtuber! ਕਰੋੜਾਂ 'ਚ ਹੈ ਕਮਾਈ
Thursday, Nov 07, 2024 - 05:20 PM (IST)
ਐਂਟਰਟੇਨਮੈਂਟ ਡੈਸਕ- ਅੱਜ ਅਸੀਂ ਅਜਿਹੀ ਔਰਤ ਬਾਰੇ ਗੱਲ ਕਰਨ ਜਾ ਰਹੇ ਹਾਂ। ਜੋ ਪਹਿਲਾਂ ਅਧਿਆਪਕਾ ਹੋਇਆ ਕਰਦੀ ਸੀ ਪਰ ਅੱਜ ਉਨ੍ਹਾਂ ਨੇ ਯੂ-ਟਿਊਬ ਰਾਹੀਂ ਉਹ ਮੁਕਾਮ ਹਾਸਲ ਕੀਤਾ ਹੈ। ਜਿਸ ਨੂੰ ਪੂਰਾ ਕਰਨ ਦਾ ਸੁਪਨਾ ਹਰ ਆਮ ਇਨਸਾਨ ਦੇਖਦਾ ਹੈ। ਆਓ ਜਾਣਦੇ ਹਾਂ ਕਿ ਉਹ ਕੌਣ ਹੈ ਅਤੇ ਕੀ ਕਰਦੀ ਹੈ।
ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਯੂਟਿਊਬਰ ਨਿਸ਼ਾ ਮਧੁਲਿਕਾ ਦੀ। ਜਿਨ੍ਹਾਂ ਨੇ ਅੱਜ ਆਪਣੇ Cooking Tips ਰਾਹੀਂ ਕਰੋੜਾਂ ਦੀ ਦੌਲਤ ਹਾਸਲ ਕੀਤੀ ਹੈ। 65 ਸਾਲ ਦੀ ਨਿਸ਼ਾ ਮਧੁਲਿਕਾ ਅੱਜ ਸੋਸ਼ਲ ਮੀਡੀਆ 'ਤੇ ਇਕ ਵੱਡਾ ਨਾਂ ਹੈ। ਜੋ ਹਰ ਮਹੀਨੇ ਆਪਣੀਆਂ ਵੀਡੀਓਜ਼ ਤੋਂ ਲੱਖਾਂ ਰੁਪਏ ਕਮਾ ਲੈਂਦੀ ਹੈ। ਨਿਸ਼ਾ ਮਧੁਲਿਕਾ ਦਾ ਜਨਮ ਉੱਤਰ ਪ੍ਰਦੇਸ਼ ਦੇ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ ਸੀ। ਜਿੱਥੇ ਉਸ ਨੂੰ ਸ਼ੁਰੂ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਰਿਹਾ ਸੀ। ਹਾਲਾਂਕਿ ਨਿਸ਼ਾ ਪੜ੍ਹਾਈ ਵਿੱਚ ਚੰਗੀ ਸੀ ਪਰ ਗ੍ਰੈਜੂਏਸ਼ਨ ਤੋਂ ਬਾਅਦ ਉਹ ਟੀਚਿੰਗ ਲਾਈਨ ਵਿੱਚ ਸ਼ਾਮਲ ਹੋ ਗਈ।
ਇਹ ਵੀ ਪੜ੍ਹੋ-ਬੈਲੀ ਡਾਂਸ ਸਿੱਖ ਰਹੀ ਹੈ 'ਮਾਲਤੀ ਮੈਰੀ', ਮਾਂ Priyanka Chopra ਨੇ ਦਿਖਾਈ ਝਲਕ
ਪਰ ਫਿਰ ਸਾਲ 2011 ਵਿੱਚ ਨਿਸ਼ਾ ਨੇ ਇੱਕ ਵੱਡਾ ਫੈਸਲਾ ਲਿਆ ਅਤੇ ਅਧਿਆਪਕ ਦੀ ਨੌਕਰੀ ਛੱਡ ਕੇ ਆਪਣਾ ਯੂਟਿਊਬ ਚੈਨਲ ਸ਼ੁਰੂ ਕਰ ਲਿਆ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਵੱਖ-ਵੱਖ ਪਕਵਾਨ ਬਣਾਉਣੇ ਸਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ-ਹੌਲੀ ਉਨ੍ਹਾਂ ਦਾ ਚੈਨਲ ਗ੍ਰੋਅ ਲੱਗਾ।
ਇਸ ਤੋਂ ਬਾਅਦ ਸਾਲ 2016 'ਚ ਇਕ ਟੀਵੀ ਚੈਨਲ ਨੇ ਨਿਸ਼ਾ ਮਧੁਲਿਕਾ ਨੂੰ ਭਾਰਤ ਦੇ ਟੌਪ 10 ਯੂਟਿਊਬ ਸੁਪਰਸਟਾਰਾਂ ਦੀ ਸੂਚੀ 'ਚ ਸ਼ਾਮਲ ਕੀਤਾ। ਇਸ ਤੋਂ ਬਾਅਦ ਉਹ ਵੋਡਾਫੋਨ ਦੀ ਵੂਮੈਨ ਆਫ ਪਿਊਰ ਵੰਡਰ ਕੌਫੀ ਟੇਬਲ ਬੁੱਕ ਵਿੱਚ ਵੀ ਸ਼ਾਮਲ ਹੋ ਗਈ।
ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਇੱਥੋਂ ਹੀ ਨਿਸ਼ਾ ਮਧੁਲਿਕਾ ਦੀ ਸਫਲਤਾ ਦਾ ਸਫਰ ਸ਼ੁਰੂ ਹੋਇਆ ਅਤੇ ਸਾਲ 2020 'ਚ ਉਸ ਦੇ ਯੂਟਿਊਬ 'ਤੇ 10 ਮਿਲੀਅਨ ਫਾਲੋਅਰਸ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ 'ਡਾਇਮੰਡ ਪਲੇ ਬਟਨ' ਵੀ ਮਿਲਿਆ।
ਅੱਜ ਨਿਸ਼ਾ ਮਧੁਲਿਕਾ ਦਾ ਨਾਂ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਯੂਟਿਊਬਰ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੇ ਨਾਂ ਸਿਰਫ ਯੂਟਿਊਬ 'ਤੇ ਸਗੋਂ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਲੱਖਾਂ ਫਾਲੋਅਰਜ਼ ਹਨ। ਜੇਕਰ ਨਿਸ਼ਾ ਮਧੁਲਿਕਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਅੱਜ ਉਨ੍ਹਾਂ ਨੇ ਆਪਣੇ ਕੁਕਿੰਗ ਚੈਨਲ ਰਾਹੀਂ 43 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜੋ ਸਾਰਿਆਂ ਲਈ ਕਾਫੀ ਪ੍ਰੇਰਨਾਦਾਇਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ