ਨਿਮਰਤ ਖਹਿਰਾ ਦੀਆਂ ਇਹ ਤਸਵੀਰਾਂ ਖਿੱਚ ਰਹੀਆਂ ਨੇ ਲੋਕਾਂ ਦਾ ਧਿਆਨ, ਲੱਖਾਂ ਲੋਕਾਂ ਨੇ ਕੀਤਾ ਪਸੰਦ

Saturday, Dec 11, 2021 - 12:16 PM (IST)

ਨਿਮਰਤ ਖਹਿਰਾ ਦੀਆਂ ਇਹ ਤਸਵੀਰਾਂ ਖਿੱਚ ਰਹੀਆਂ ਨੇ ਲੋਕਾਂ ਦਾ ਧਿਆਨ, ਲੱਖਾਂ ਲੋਕਾਂ ਨੇ ਕੀਤਾ ਪਸੰਦ

ਮੁੰਬਈ (ਬਿਊਰੋ)– ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਜਿਥੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ, ਉਥੇ ਹੀ ਉਹ ਆਪਣੀ ਗਾਇਕੀ ਨਾਲ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਹਾਲ ਹੀ ’ਚ ਉਹ ਫ਼ਿਲਮ ‘ਤੀਜਾ ਪੰਜਾਬ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਈ ਹੈ। ਅਜਿਹੇ ’ਚ ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਖੂਬ ਸੁਰਖ਼ੀਆਂ ਬਟੋਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਏ ਕੇ ਨੇ ਰਿਲੀਜ਼ ਕੀਤਾ ਨਵਾਂ ਗੀਤ, ਦਰਸ਼ਕਾਂ ਨੂੰ ਆ ਰਿਹੈ ਖੂਬ ਪਸੰਦ

ਨਿਮਰਤ ਖਹਿਰਾ ਨੇ ਆਪਣੀਆਂ ਦੋ ਖ਼ੂਬਸੂਰਤ ਤੇ ਸਾਦਗੀ ਨਾਲ ਭਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਨਿਮਰਤ ਖਹਿਰਾ ਜ਼ਿਆਦਾਤਰ ਪੰਜਾਬੀ ਪਹਿਰਾਵੇ ’ਚ ਨਜ਼ਰ ਆਉਂਦੀ ਹੈ, ਜਿਸ ਕਰਕੇ ਉਸ ਦੀ ਸੋਸ਼ਲ ਮੀਡੀਆ ’ਤੇ ਚੰਗੀ ਫੈਨ ਫਾਲੋਇੰਗ ਹੈ।

ਤਸਵੀਰਾਂ ’ਚ ਨਿਮਰਤ ਇਕ ਗੁਲਾਬੀ ਰੰਗ ਦੇ ਸਟਾਈਲਿਸ਼ ਦੁਪੱਟੇ, ਗੂੜ੍ਹੇ ਨੀਲੇ ਮਖਮਲੀ ਲਹਿੰਗੇ ਤੇ ਹੱਥਾਂ ’ਚ ਕਢਾਈ ਵਾਲਾ ਬਟੂਆ ਫੜੀ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ। ਦੋਵਾਂ ਪੋਸਟਾਂ ’ਤੇ ਲੱਖਾਂ ’ਚ ਲਾਈਕਸ ਆ ਚੁੱਕੇ ਹਨ।

ਦੱਸ ਦੇਈਏ ਨਿਮਰਤ ਖਹਿਰਾ ਬਹੁਤ ਜਲਦ ਦਿਲਜੀਤ ਦੋਸਾਂਝ ਨਾਲ ਆਪਣਾ ਨਵਾਂ ਗੀਤ ‘ਵੱਟ ਵੇ’ ਲੈ ਕੇ ਆ ਰਹੀ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਜੋੜੀ’ ’ਚ ਵੀ ਨਜ਼ਰ ਆਵੇਗੀ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਨਿਮਰਤ ਖਹਿਰਾ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ‘ਨਿੰਮੋ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News