ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦਾ ‘ਦਿਲ ਮਲੰਗਾ’ ਗੀਤ ਸੁਣ ਖ਼ੁਸ਼ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
Saturday, May 20, 2023 - 12:37 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿਮਰਤ ਖਹਿਰਾ ਹਮੇਸ਼ਾ ਆਪਣੇ ਕੰਮ ਨੂੰ ਉੱਪਰ ਲੈ ਕੇ ਜਾਂਦੀ ਹੈ। ਭਾਵੇਂ ਉਸ ਦੇ ਗੀਤ ਹੋਣ ਜਾਂ ਫਿਰ ਫ਼ਿਲਮਾਂ ਤੇ ਇਸ ਵਾਰ ਵੀ ਉਸ ਨੇ ਕੁਝ ਅਜਿਹਾ ਹੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪੱਛਮੀ ਬੰਗਾਲ ’ਚ ਸਿਨੇਮਾ ਹਾਲ ਮਾਲਕਾਂ ਨੂੰ ਆ ਰਹੇ ਫੋਨ, ‘ਫ਼ਿਲਮ ‘ਦਿ ਕੇਰਲ ਸਟੋਰੀ’ ਨਾ ਦਿਖਾਓ’
ਜਿਥੇ ਨਿਮਰਤ ਖਹਿਰਾ ਦੀ ਦਿਲਜੀਤ ਦੋਸਾਂਝ ਨਾਲ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਜੋੜੀ’ ਦਰਸ਼ਕਾਂ ਦਾ ਮਨ ਮੋਹ ਰਹੀ ਹੈ, ਉਥੇ ਨਿਮਰਤ ਖਹਿਰਾ ਦਾ ਹੁਣ ਇਕ ਖ਼ੂਬਸੂਰਤ ਗੀਤ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਰਿਲੀਜ਼ ਹੋਇਆ ਹੈ।
‘ਦਿਲ ਮਲੰਗਾ’ ਨਾਂ ਦਾ ਇਹ ਗੀਤ ਐੱਮ. ਟੀ. ਵੀ. ’ਤੇ ਰਿਲੀਜ਼ ਕੀਤਾ ਗਿਆ ਹੈ। ‘ਦਿਲ ਮਲੰਗਾ’ ਇਕ ਬੇਹੱਦ ਪਿਆਰਾ ਰੋਮਾਂਟਿਕ ਸੌਂਗ ਹੈ, ਜਿਸ ਨੂੰ ਪੰਜਾਬੀ ਤੇ ਹਿੰਦੀ ਭਾਸ਼ਾਵਾਂ ’ਚ ਮਿਕਸ ਗਾਇਆ ਗਿਆ ਹੈ।
ਨਿਮਰਤ ਨੂੰ ਅਰਮਾਨ ਨਾਲ ਦੇਖ ਕੇ ਉਸ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ ਤੇ ਨਿਮਰਤ ਨੂੰ ਇਸ ਲਈ ਵਧਾਈਆਂ ਵੀ ਦੇ ਰਹੇ ਹਨ।
ਨੋਟ– ਨਿਮਰਤ ਤੇ ਅਰਮਾਨ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।