ਨਿਮਰਤ ਖਹਿਰਾ- ਸਰਗੁਣ ਮਹਿਤਾ ਦਾ ਅੰਤਾਕਸ਼ਰੀ ਖੇਡਦੀਆਂ ਦਾ ਵੀਡੀਓ ਹੋਇਆ ਵਾਇਰਲ

Wednesday, Oct 23, 2024 - 09:37 AM (IST)

ਜਲੰਧਰ- ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਦੀ ਜੋੜੀ ਸਭ ਤੋਂ ਹਿੱਟ ਜੋੜੀ ਹੈ। ਇਨ੍ਹਾਂ ਅਦਾਕਾਰਾਂ ਨੇ ਇੱਕਠੀਆਂ ਕਈ ਫ਼ਿਲਮਾਂ ਕੀਤੀਆਂ ਹਨ ਜੋ ਹਿੱਟ ਸਾਬਤ ਹੋਈਆਂ ਹਨ। ਹੁਣ ਹਾਲ ਹੀ 'ਚ ਇਨ੍ਹਾਂ ਦਾ ਇੱਕ ਮਸਤੀ ਭਰਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੀਆਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਅਦਾਕਾਰਾਂ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਇਸ ਤੋਂ ਇਲਾਵਾ ਦੋਵੇਂ ਜਣੀਆਂ ਹੋਰ ਕਈ ਗੀਤ ਗਾ ਰਹੀਆਂ ਹਨ ।ਦਰਅਸਲ ਦੋਵੇਂ ਜਣੀਆਂ ਅੰਤਾਕਸ਼ਰੀ ਖੇਡਦੀਆਂ ਦਿਖਾਈ ਦੇ ਰਹੀਆਂ ਹਨ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਵੀ ਇਸ ‘ਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ ।

 

ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਸਕਰੀਨ ਸਾਂਝੀ ਕਰ ਚੁੱਕੀਆਂ ਹਨ । ਇਹ ਜੋੜੀ ਫ਼ਿਲਮ ‘ਸੌਕਣ ਸੌਕਣੇ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News