ਕੋਰੋਨਾ ਦੀ ਲਪੇਟ ''ਚ ਆਈ ਨਿੱਕੀ ਤੰਬੋਲੀ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

07/02/2022 1:31:21 PM

ਮੁੰਬਈ- ਕੋਰੋਨਾ ਵਾਇਰਸ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਹੁਣ 'ਬਿਗ ਬੌਸ 14' ਫੇਮ ਨਿੱਕੀ ਤੰਬੋਲੀ ਦੂਜੀ ਵਾਰ ਕੋਰੋਨਾ ਸੰਕਰਮਿਤ ਪਾਈ ਗਈ ਹੈ। ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਕੋਵਿਡ ਪ੍ਰੋਟੋਕਾਲ ਨੂੰ ਫੋਲੋ ਕਰਨ ਅਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ।

PunjabKesari
ਨਿੱਕੀ ਨੇ ਪੋਸਟ 'ਚ ਲਿਖਿਆ-'ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਨੂੰ ਕੋਵਿਡ-19 ਦੇ ਭਾਰੀ ਲੱਛਣ ਹਨ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਸਭ ਸਾਵਧਾਨੀਆਂ ਵਰਤ ਰਹੀ ਹਾਂ। ਬੀਤੇ ਕੁਝ ਦਿਨਾਂ 'ਚ ਜੋ ਵੀ ਲੋਕ ਮੈਨੂੰ ਮਿਲੇ ਹਨ, ਮੇਰੀ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਛੇਤੀ ਤੋਂ ਛੇਤੀ ਆਪਣਾ ਟੈਕਸ ਕਰਵਾ ਲੈਣ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਹੈ ਕਿ ਮਾਸਕ ਪਾਉਣ ਅਤੇ ਸਾਵਧਾਨੀ ਜ਼ਰੂਰ ਵਰਤੋਂ'। ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੇ ਤੁਰੰਤ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਨਿੱਕੀ ਤੋਂ ਇਲਾਵਾ ਕਾਰਤਿਕ ਆਰਯਨ, ਆਦਿੱਤਿਯ ਰਾਏ ਕਪੂਰ, ਵੀਰ ਦਾਸ, ਅਕਸ਼ੈ ਕੁਮਾਰ ਅਤੇ ਨੰਦਮੁਰੀ ਬਾਲਕ੍ਰਿਸ਼ਨ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਕੰਮਕਾਰ ਦੀ ਗੱਲ ਕਰੀਏ ਤਾਂ ਨਿੱਕੀ ਨੇ 'ਬਿਗ ਬੌਸ 14' 'ਚ ਨਜ਼ਰ ਆਈ ਸੀ ਇਸ ਤੋਂ ਬਾਅਦ ਅਦਾਕਾਰਾ 'ਖਤਰੋਂ ਕੇ ਖਿਲਾੜੀ 11' ਅਤੇ 'ਦਿ ਖਤਰਾ ਖਤਰਾ ਸ਼ੋਅ' 'ਚ ਨਜ਼ਰ ਆਈ। ਇਸ ਤੋਂ ਇਲਾਵਾ ਅਦਾਕਾਰਾ ਨੇ Chikati Gadilo Chithakotudu ਅਤੇ 'ਕੰਚਨਾ 3' ਵਰਗੀਆਂ ਸਾਊਥ ਫਿਲਮਾਂ 'ਚ ਵੀ ਕੰਮ ਕੀਤਾ ਹੈ।  

PunjabKesari


Aarti dhillon

Content Editor

Related News