...ਜਦੋਂ ਨਿੱਕੀ ਤੰਬੋਲੀ ਨੇ ਰੋਹਿਤ ਸ਼ੈੱਟੀ ਦੀ ਫਿਲਮ ਨੂੰ ਲੈ ਕੇ ਬੋਲੀ ਅਜਿਹੀ ਗੱਲ

2021-08-22T15:13:39.56

ਮੁੰਬਈ : ਛੋਟੇ ਪਰਦੇ ਦਾ ਸਟੰਟ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 11' ਇਨੀਂ ਦਿਨੀਂ ਸੁਰਖੀਆਂ 'ਚ ਹੈ। ਇਸ ਸ਼ੋਅ ਨੂੰ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਹੋਸਟ ਕਰਦੇ ਹਨ। ਰੋਹਿਤ ਸ਼ੈੱਟੀ 'ਗੋਲਮਾਲ', 'ਸਿੰਘਮ' ਅਤੇ 'ਸਿੰਬਾ' ਸਣੇ ਕਈ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। 'ਖਰਤੋਂ ਕੇ ਖਿਲਾੜੀ 11' 'ਚ ਕਈ ਟੀਵੀ ਸਿਤਾਰਿਆਂ ਨੇ ਹਿੱਸਾ ਲਿਆ ਹੈ। ਇਹ ਸਿਤਾਰੇ ਆਪਣੇ ਸ਼ਾਨਦਾਰ ਸਟੰਟ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ। 'ਖਤਰੋਂ ਕੇ ਖਿਲਾੜੀ 11' 'ਚ ਬਿੱਗ ਬੌਸ 14 ਦੀ ਕੰਟੇਸਟੈਂਟ ਨਿੱਕੀ ਤੰਬੋਲੀ ਨੇ ਵੀ ਹਿੱਸਾ ਲਿਆ ਹੈ ਪਰ ਬਹੁਤ ਵਾਰ ਇਸ ਟਾਸਕ ਕਰਨ 'ਚ ਨਾਕਾਮਯਾਬ ਰਹੀ ਹੈ। ਇਨ੍ਹਾਂ ਸਭ ਦੌਰਾਨ ਨਿੱਕੀ ਤੰਬੋਲੀ ਨੇ ਰੋਹਿਤ ਸ਼ੈੱਟੀ ਦੀ ਫਿਲਮ ਨੂੰ ਲੈ ਕੇ ਅਜਿਹੀ ਗੱਲ ਬੋਲ ਦਿੱਤੀ ਹੈ ਜਿਸ ਨੂੰ ਜਾਣ ਕੇ ਉਹ ਵੀ ਹੈਰਾਨ ਹੋ ਗਏ ਹਨ। ਕਲਰਜ਼ ਟੀਵੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ 'ਖਤਰੋਂ ਕੇ ਖਿਲਾੜੀ 11' ਦਾ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ।
ਇਸ ਪ੍ਰੋਮੋ 'ਚ ਰੋਹਿਤ ਸ਼ੈੱਟੀ ਨਿੱਕੀ ਤੰਬੋਲੀ ਅਤੇ ਅਰਜੁਨ ਬਿਜਲਾਨੀ ਨਾਲ ਟਾਸਕ ਦੌਰਾਨ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਨਿੱਕੀ ਤੰਬੋਲੀ ਤੋਂ ਸਵਾਲ ਪੁੱਛਦੇ ਹਨ ਕਿ ਫਿਲਮ 'ਸਿੰਬਾ' ਦੇ ਟਾਈਟਲ ਟ੍ਰੈਕ 'ਚ ਕਿੰਨੀ ਵਾਰ ਆਲਾ ਰੇ ਆਲਾ ਸਿੰਬਾ ਆਲਾ ਆਉਂਦਾ ਹੈ। ਇਸ ਤੋਂ ਬਾਅਦ ਨਿੱਕੀ ਤੰਬੋਲੀ ਅਜਿਹਾ ਜਵਾਬ ਦਿੰਦੀ ਹੈ ਜਿਸ ਨੂੰ ਸੁਣ ਕੇ ਰੋਹਿਤ ਸ਼ੈੱਟੀ ਹੈਰਾਨ ਹੋ ਜਾਂਦੇ ਹਨ ਕਿ ਉਹ ਕਹਿੰਦੇ ਹਨ ਕਲਰਜ਼ ਟੀਵੀ ਨੇ ਤੁਹਾਨੂੰ ਜੰਗਲ 'ਚੋਂ ਚੁੱਕਿਆ ਹੈ।
ਦਰਅਸਲ ਨਿੱਕੀ ਤੰਬੋਲੀ ਰੋਹਿਤ ਸ਼ੈੱਟੀ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੇ ਫਿਲਮ 'ਸਿੰਬਾ' ਨਹੀਂ ਦੇਖੀ ਹੈ। ਇਸ 'ਤੇ ਉਹ ਕਹਿੰਦੇ ਹਨ ਕਿ ਤੁਸੀਂ ਫਿਲਮਾਂ ਨਹੀਂ ਦੇਖਦੇ ਹੋ? ਕਲਰਜ਼ ਟੀਵੀ ਨੇ ਕੀ ਤੁਹਾਨੂੰ ਜੰਗਲ 'ਚੋਂ ਚੁੱਕਿਆ ਸੀ?


Aarti dhillon

Content Editor

Related News