ਨਿੱਕੀ ਤੰਬੋਲੀ ਨੇ ਟਰੋਲਰਜ਼ ਨੂੰ ਦਿੱਤਾ ਜੁਆਬ, ਭਰਾ ਦੀ ਮੌਤ ਤੋਂ ਬਾਅਦ ਕਰਨ ਲੱਗੇ ਸਨ ਟਿੱਪਣੀਆਂ

05/09/2021 11:27:41 AM

ਮੁੰਬਈ (ਬਿਊਰੋ)– ‘ਬਿੱਗ ਬੌਸ 14’ ਫੇਮ ਨਿੱਕੀ ਤੰਬੋਲੀ ਅਕਸਰ ਹੀ ਆਪਣੀ ਲੁੱਕ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਨਿੱਕੀ ਦਾ ਭਰਾ ਕਾਫ਼ੀ ਸਮੇਂ ਤੋਂ ਬੀਮਾਰ ਸੀ। ਉਸ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ।

ਅਦਾਕਾਰਾ ਨੇ ਦੱਸਿਆ ਕਿ ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਬਹੁਤ ਪ੍ਰੇਸ਼ਾਨ ਹੋ ਗਈ ਹੈ ਕਿਉਂਕਿ ਇਸ ਨਾਲ ਉਸ ਦੇ ਪਰਿਵਾਰ ਦੀ ਚੇਨ ਟੁੱਟ ਗਈ। ਹੁਣ ਨਿੱਕੀ ਤੰਬੋਲੀ ਰੋਹਿਤ ਸ਼ੈੱਟੀ ਦੇ ਟੀ. ਵੀ. ਸ਼ੋਅ ‘ਖਤਰੋਂ ਕੇ ਖਿਲਾੜੀ 11’ ’ਚ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਮੋਗਾ ਦੀ ਕੋਰੋਨਾ ਪੀੜਤ ਮਹਿਲਾ ਦੇ ਇਲਾਜ ਦਾ ਸੋਨੂੰ ਸੂਦ ਨੇ ਚੁੱਕਿਆ ਖ਼ਰਚਾ

ਬਹੁਤ ਸਾਰੇ ਸ਼ੋਅ ਭਾਰਤ ’ਚ ਕੋਰੋਨਾ ਕਾਰਨ ਬਾਹਰ ਚਲੇ ਗਏ ਹਨ। ਅਜਿਹੀ ਸਥਿਤੀ ’ਚ ‘ਖਤਰੋਂ ਕੇ ਖਿਲਾੜੀ’ ਦੀ ਸ਼ੂਟਿੰਗ ਦੱਖਣੀ ਅਫਰੀਕਾ ’ਚ ਕੀਤੀ ਜਾਵੇਗੀ। ਮੁਕਾਬਲੇਬਾਜ਼ ਕੇਪ ਟਾਊਨ ਲਈ ਰਵਾਨਾ ਹੋ ਗਏ ਹਨ। ਨਿੱਕੀ ਤੰਬੋਲੀ ਨੂੰ ਵੀ ਕੁਝ ਦਿਨ ਪਹਿਲਾਂ ਏਅਰਪੋਰਟ ’ਤੇ ਸਪਾਟ ਕੀਤਾ ਗਿਆ ਸੀ। ਲੋਕ ਇਸ ਦੇ ਲਈ ਨਿੱਕੀ ਤੰਬੋਲੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਸਨ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਜੇ ਉਸ ਦੇ ਭਰਾ ਦਾ ਹਾਲ ਹੀ ’ਚ ਦਿਹਾਂਤ ਹੋ ਗਿਆ ਹੈ ਤਾਂ ਉਸ ਨੂੰ ਆਪਣੇ ਪਰਿਵਾਰ ਨਾਲ ਹੋਣਾ ਚਾਹੀਦਾ ਹੈ।

ਹੁਣ ਨਿੱਕੀ ਤੰਬੋਲੀ ਨੇ ਅਜਿਹੇ ਸਾਰੇ ਲੋਕਾਂ ਨੂੰ ਜੁਆਬ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਟਰੋਲਰਜ਼ ਨੂੰ ਜੁਆਬ ਦਿੱਤਾ ਹੈ। ਉਸ ਨੇ ਲਿਖਿਆ, ‘ਕੁਝ ਮੂਰਖ ਲੋਕ ਮੈਨੂੰ ਸੁਨੇਹੇ ਤੇ ਟਿੱਪਣੀਆਂ ਭੇਜ ਰਹੇ ਹਨ ਕਿ ਹਾਲ ਹੀ ’ਚ ਮੇਰੇ ਭਰਾ ਦਾ ਦਿਹਾਂਤ ਹੋ ਗਿਆ ਹੈ ਤੇ ਮੈਨੂੰ ਇੰਜੁਆਏ ਕਰਦਿਆਂ ਸ਼ਰਮ ਨਹੀਂ ਆ ਰਹੀ ਹੈ। ਮੈਂ ਅਜਿਹੇ ਮੂਰਖਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਵੀ ਇਕ ਜ਼ਿੰਦਗੀ ਹੈ, ਮੈਨੂੰ ਵੀ ਖੁਸ਼ ਰਹਿਣ ਦਾ ਅਧਿਕਾਰ ਹੈ। ਆਪਣੇ ਲਈ ਨਾ ਸਹੀ ਪਰ ਆਪਣੇ ਭਰਾ ਲਈ ਕਿਉਂਕਿ ਉਹ ਵੀ ਮੈਨੂੰ ਖੁਸ਼ ਵੇਖਣਾ ਚਾਹੁੰਦਾ ਸੀ।’

PunjabKesari

ਨਿੱਕੀ ਤੰਬੋਲੀ ਨੇ ਅੱਗੇ ਕਿਹਾ, ‘ਜਿਨ੍ਹਾਂ ਲੋਕਾਂ ਦਾ ਕੋਈ ਕੰਮ ਨਹੀਂ ਹੁੰਦਾ ਤੇ ਸਿਰਫ ਮੇਰੀਆਂ ਪੋਸਟਾਂ ’ਤੇ ਟਿੱਪਣੀ ਕਰਦੇ ਹਨ ਤੇ ਨਾਕਾਰਾਤਮਕਤਾ ਫੈਲਾਉਂਦੇ ਹਨ, ਮੈਂ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਨ ਦੀ ਬੇਨਤੀ ਕਰਦੀ ਹਾਂ। ਇਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਖੁਸ਼ਹਾਲੀ ਦੇਵੇਗਾ।’

ਨੋਟ– ਨਿੱਕੀ ਤੰਬੋਲੀ ਦੀ ਇਸ ਪੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News