ਨਿੱਕੀ ਤੰਬੋਲੀ ਦੀ ਬੋਲਡ ਲੁੱਕ ਨੇ ਮਚਾਇਆ ਤਹਿਲਕਾ, ਤਸਵੀਰ ਵਾਇਰਲ

Wednesday, Mar 02, 2022 - 10:34 AM (IST)

ਨਿੱਕੀ ਤੰਬੋਲੀ ਦੀ ਬੋਲਡ ਲੁੱਕ ਨੇ ਮਚਾਇਆ ਤਹਿਲਕਾ, ਤਸਵੀਰ ਵਾਇਰਲ

ਮੁੰਬਈ- ਅਦਾਕਾਰਾ ਨਿੱਕੀ ਤੰਬੋਲੀ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਬੋਲਡ ਤਸਵੀਰ ਸਾਂਝੀ ਕੀਤੀ ਹੈ ਜੋ ਬੇਹੱਦ ਪੰਸਦ ਕੀਤੀ ਜਾ ਰਹੀ ਹੈ। 

PunjabKesari
ਤਸਵੀਰ 'ਚ ਨਿੱਕੀ ਨਿਓਨ ਰੰਗ ਦੇ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਹਿਨੀ ਹੋਈ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਬੋਲਡ ਲੱਗ ਰਹੀ ਹੈ। ਅਦਾਕਾਰਾ ਨੇ ਕੋਟ ਦੇ ਬਟਨ ਖੁੱਲ੍ਹੇ ਛੱਡੇ ਹੋਏ ਹਨ ਜਿਸ 'ਚ ਨਿੱਕੀ ਦੇ ਕਲੀਵੇਜ਼ ਸਾਫ ਦਿਖਾਈ ਦੇ ਰਹੇ ਹਨ।

PunjabKesari

ਅਦਾਕਾਰਾ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ ਅਤੇ ਉਹ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨਿੱਕੀ ਦਾ ਮਿਊਜ਼ਿਕ ਵੀਡੀਓ 'ਬਹਿਰੀ ਦੁਨੀਆ' ਰਿਲੀਜ਼ ਹੋਇਆ ਹੈ।

PunjabKesari

ਇਸ ਗਾਣੇ 'ਚ ਅਦਾਕਾਰਾ ਦੇ ਨਾਲ ਪਾਲੀਵੁੱਡ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਅਫਸਾਨਾ ਖਾਨ ਅਤੇ ਸਾਜ਼ ਨੇ ਗਾਇਆ ਹੈ। ਪ੍ਰਸ਼ੰਸਕ ਇਸ ਗਾਣੇ ਨੂੰ ਖੂਬ ਪਿਆਰ ਦੇ ਰਹੇ ਹਨ।

 


author

Aarti dhillon

Content Editor

Related News