ਲਾਫਟਰ ਸ਼ੈੱਫਸ ਦੇ ਸੈੱਟ 'ਤੇ ਪਿਆ 'ਕਲੇਸ਼' ! ਨਿਆ ਸ਼ਰਮਾ ਨੇ ਜੰਨਤ ਨੂੰ ਦੇ'ਤੀ ਕੋਰਟ ਕੇਸ ਦੀ ਧਮਕੀ, ਦੇਖੋ ਵੀਡੀਓ

Thursday, Mar 26, 2026 - 01:19 PM (IST)

ਲਾਫਟਰ ਸ਼ੈੱਫਸ ਦੇ ਸੈੱਟ 'ਤੇ ਪਿਆ 'ਕਲੇਸ਼' ! ਨਿਆ ਸ਼ਰਮਾ ਨੇ ਜੰਨਤ ਨੂੰ ਦੇ'ਤੀ ਕੋਰਟ ਕੇਸ ਦੀ ਧਮਕੀ, ਦੇਖੋ ਵੀਡੀਓ

ਮੁੰਬਈ - ਟੈਲੀਵਿਜ਼ਨ ਦਾ ਪ੍ਰਸਿੱਧ ਰਿਐਲਿਟੀ ਸ਼ੋਅ 'ਲਾਫਟਰ ਸ਼ੈੱਫਸ - ਅਨਲਿਮਟਿਡ ਐਂਟਰਟੇਨਮੈਂਟ ਸੀਜ਼ਨ 3' ਇਨੀਂ ਦਿਨੀਂ ਆਪਣੀ ਕਾਮੇਡੀ ਅਤੇ ਉੱਚੀ ਟੀ.ਆਰ.ਪੀ. ਕਾਰਨ ਚਰਚਾ 'ਚ ਹੈ ਪਰ ਹਾਲ ਹੀ 'ਚ ਸ਼ੋਅ ਦੇ ਸੈੱਟ ਤੋਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ 'ਚ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਅਤੇ ਜੰਨਤ ਜ਼ੁਬੈਰ ਵਿਚਾਲੇ ਜ਼ਬਰਦਸਤ ਬਹਿਸਬਾਜ਼ੀ ਅਤੇ ਲੜਾਈ ਹੁੰਦੀ ਨਜ਼ਰ ਆ ਰਹੀ ਹੈ।

ਸਰੋਤਾਂ ਅਨੁਸਾਰ, ਇਹ ਸਾਰਾ ਵਿਵਾਦ ਖਾਣਾ ਬਣਾਉਣ ਲਈ ਵਰਤੀ ਜਾਣ ਵਾਲੀ 'ਦਾਲ' ਪਿੱਛੇ ਸ਼ੁਰੂ ਹੋਇਆ। ਜਦੋਂ ਸ਼ੋਅ ਦੇ ਸਾਰੇ ਮੈਂਬਰ ਖਾਣਾ ਬਣਾਉਣ ਦਾ ਸਮਾਨ ਇਕੱਠਾ ਕਰ ਰਹੇ ਸਨ, ਤਾਂ ਨਿਆ ਸ਼ਰਮਾ ਨੇ ਜੰਨਤ 'ਤੇ ਦਾਲ ਖੋਹਣ ਦਾ ਇਲਜ਼ਾਮ ਲਗਾਇਆ। ਨਿਆ ਨੇ ਗੁੱਸੇ 'ਚ ਕਿਹਾ, "ਓ ਜੰਨਤ ਦੀ ਬੱਚੀ, ਇਹ ਮੇਰੇ ਕੋਲੋਂ ਖੋਹ ਕੇ ਲੈ ਗਈ, ਮੈਂ ਇਸਨੂੰ ਸਭ ਤੋਂ ਪਹਿਲਾਂ ਦੇਖਿਆ ਸੀ"। ਦੂਜੇ ਪਾਸੇ ਜੰਨਤ ਨੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਉਸਨੇ ਕੁਝ ਨਹੀਂ ਖੋਹਿਆ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਗੱਲਬਾਤ ਇੰਨੀ ਵਧ ਗਈ ਕਿ ਨਿਆ ਸ਼ਰਮਾ ਨੇ 24 ਸਾਲਾ ਜੰਨਤ ਨੂੰ ਧਮਕੀ ਦਿੰਦੇ ਹੋਏ ਕਿਹਾ, "ਮੈਂ ਤੇਰੇ 'ਤੇ ਅਦਾਲਤ 'ਚ ਮੁਕੱਦਮਾ ਕਰਾਂਗੀ"। ਵੀਡੀਓ 'ਚ ਦੋਵੇਂ ਅਦਾਕਾਰਾਂ ਇਕ-ਦੂਜੇ ਨਾਲ ਹੱਥੋਪਾਈ ਹੁੰਦੀਆਂ ਵੀ ਨਜ਼ਰ ਆਈਆਂ, ਜਿਸ ਤੋਂ ਬਾਅਦ ਉੱਥੇ ਮੌਜੂਦ ਅਲੀ ਗੋਨੀ, ਸਮਰਥ ਜੁਰੇਲ ਅਤੇ ਕ੍ਰਿਸ਼ਨਾ ਅਭਿਸ਼ੇਕ ਨੇ ਵਿਚਾਲੇ ਆ ਕੇ ਦੋਵਾਂ ਨੂੰ ਸ਼ਾਂਤ ਕੀਤਾ ਅਤੇ ਮਾਮਲਾ ਸੰਭਾਲਿਆ।

ਸ਼ੋਅ ਦੇ ਨਿਰਮਾਤਾਵਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਇਸ ਨੂੰ ਇਕ 'ਮਜ਼ੇਦਾਰ ਨੋਕ-ਝੋਕ' ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਸ਼ੋਅ ਹਰ ਸ਼ਨੀਵਾਰ ਅਤੇ ਐਤਵਾਰ ਰਾਤ 9 ਵਜੇ ਕਲਰਜ਼ ਟੀਵੀ ਅਤੇ ਜੀਓ ਹੌਟਸਟਾਰ 'ਤੇ ਪ੍ਰਸਾਰਿਤ ਹੁੰਦਾ ਹੈ। ਇਸ ਲੜਾਈ ਦੇ ਵੀਡੀਓ ਨੇ ਪ੍ਰਸ਼ੰਸਕਾਂ 'ਚ ਕਾਫੀ ਉਤਸੁਕਤਾ ਪੈਦਾ ਕਰ ਦਿੱਤੀ ਹੈ।


author

Sunaina

Content Editor

Related News