ਨਿਆ ਸ਼ਰਮਾ ਦੀ ਕਾਰ ''ਚੋਂ ਚੋਰੀ ਹੋਇਆ ''ਹੈਂਡ ਬੈਗ'', ਪੁਲਸ ਤੋਂ ਮੰਗੀ ਮਦਦ

Friday, Oct 30, 2020 - 11:32 AM (IST)

ਨਿਆ ਸ਼ਰਮਾ ਦੀ ਕਾਰ ''ਚੋਂ ਚੋਰੀ ਹੋਇਆ ''ਹੈਂਡ ਬੈਗ'', ਪੁਲਸ ਤੋਂ ਮੰਗੀ ਮਦਦ

ਜਲੰਧਰ (ਬਿਊਰੋ) - ਅਦਾਕਾਰਾ ਨਿਆ ਸ਼ਰਮਾ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਨਿਆ ਸ਼ਰਮਾ ਦੀ ਕਾਰ ਵਿਚੋਂ ਉਸ ਦਾ ਹੈਂਡ ਬੈਗ ਚੋਰੀ ਕਰ ਲਿਆ ਗਿਆ ਹੈ। ਇਹ ਘਟਨਾ ਮੁੰਬਈ ਦੇ ਲੋਅਰ ਪਰਲ ਖ਼ੇਤਰ ਵਿਚ ਵਾਪਰੀ ਹੈ। ਅਦਾਕਾਰਾ ਨੇ ਟਵੀਟ ਕਰਕੇ ਪੁਲਸ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਨਿਆ ਪੁਲਸ ਦੇ ਤੁਰੰਤ ਕਾਰਵਾਈ ਤੋਂ ਖੁਸ਼ ਵੀ ਹੋਈ ਹੈ। ਨਿਆ ਸ਼ਰਮਾ ਨੇ ਇਕ ਟਵੀਟ ਵਿਚ ਕਿਹਾ ਕਿ ਕਿਸੇ ਨੇ ਲੋਅਰ ਪਰਲ ਦੇ ਕਮਾਂਡਰ ਬਾਪਤ ਮਾਰਗ 'ਤੇ ਉਸ ਦੀ ਕਾਰ ਵਿਚੋਂ ਇਕ ਹੈਂਡਬੈਂਗ ਚੋਰੀ ਕਰ ਲਿਆ ਹੈ। ਤੁਹਾਡੀ ਮਦਦ ਦੀ ਬਹੁਤ ਲੋੜ ਹੈ। ਨਿਆ ਦੇ ਟਵੀਟ 'ਤੇ ਮੁੰਬਈ ਪੁਲਸ ਦੇ ਟਵਿੱਟਰ ਹੈਂਡਲ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਆਪਣਾ ਨੰਬਰ ਮੈਸੇਜ਼ ਕਰ ਦੇਣ, ਜਲਦੀ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਨਿਆ ਨੇ ਤੁਰੰਤ ਜਵਾਬ ਦੇਣ ਲਈ ਮੁੰਬਈ ਪੁਲਸ ਦਾ ਧੰਨਵਾਦ ਕੀਤਾ। 

PunjabKesari

ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਨੇਹਾ ਕੱਕੜ ਨੂੰ ਲੋਕਾਂ ਨੇ ਦੱਸਿਆ 'ਕਾਪੀ ਕੈਟ' ਤਾਂ ਗਾਇਕਾ ਨੇ ਇੰਝ ਦਿੱਤਾ ਠੋਕਵਾਂ ਜਵਾਬ 

ਦੱਸ ਦਈਏ ਕਿ ਨਿਆ ਸ਼ਰਮਾ ਨੇ ਪਿਛਲੇ ਮਹੀਨੇ ਆਪਣਾ 30ਵਾਂ ਜਨਮਦਿਨ ਮਨਾਇਆ ਸੀ। ਨਿਆ ਸ਼ਰਮਾ ਦੇ ਜਨਮਦਿਨ ਦਾ ਜਸ਼ਨ ਖਬਰਾਂ ਵਿਚ ਰਿਹਾ ਸੀ, ਜਿਸ ਦਾ ਕਾਰਨ ਉਸ ਦੇ ਜਨਮਦਿਨ ਦਾ ਕੇਕ ਸੀ। ਆਪਣੇ ਜਨਮਦਿਨ 'ਤੇ ਡਰਟੀ ਕੇਕ ਕੱਟ ਕੇ ਅਦਾਕਾਰਾ ਟਰੋਲਸ ਦੇ ਨਿਸ਼ਾਨੇ 'ਤੇ ਆ ਗਈ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ : ਨਕਦੀ ਤੇ ਹਥਿਆਰ ਚੋਰੀ ਕਰਨ ਦੇ ਦੋਸ਼ 'ਚ ਟੀ. ਵੀ. ਅਦਾਕਾਰ ਗ੍ਰਿਫ਼ਤਾਰ

'ਨਾਗਿਨ 4' ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਆਪਣਾ 30 ਵਾਂ ਜਨਮਦਿਨ ਮਨਾਉਂਦੀ ਦਿਖਾਈ ਦਿੱਤੀ ਪਰ ਕੇਕ ਦੀ ਸ਼ਕਲ ਨੂੰ ਲੈ ਕੇ ਹੰਗਾਮਾ ਹੋਇਆ।

ਇਹ ਖ਼ਬਰ ਵੀ ਪੜ੍ਹੋ : ਪੂਰੀ ਤਰ੍ਹਾਂ ਰੋਹਨਪ੍ਰੀਤ ਦੇ ਰੰਗ 'ਚ ਰੰਗੀ ਨੇਹਾ ਕੱਕੜ, ਵਿਆਹ ਤੋਂ ਬਾਅਦ ਬਦਲਿਆ ਨਾਮ


author

sunita

Content Editor

Related News