ਮਹਰੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼, ਲਖਨਊ ’ਚ ਪ੍ਰਿਅੰਕਾ ਦਾ ਵਿਰੋਧ (ਮਨੋਰੰਜਨ ਦੀਆਂ ਖ਼ਬਰਾਂ)

Tuesday, Nov 08, 2022 - 06:13 PM (IST)

ਮਹਰੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼, ਲਖਨਊ ’ਚ ਪ੍ਰਿਅੰਕਾ ਦਾ ਵਿਰੋਧ (ਮਨੋਰੰਜਨ ਦੀਆਂ ਖ਼ਬਰਾਂ)

ਬਾਲੀਵੁੱਡ ਡੈਸਕ-  ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ। ਇਸ ਦੇ ਨਾਲ ਹੀ ਵੱਡੀ ਖ਼ਬਰ ਹੈ ਕਿ ਪ੍ਰਿਅੰਕਾ ਚੋਪੜਾ ਸੋਮਵਾਰ ਨੂੰ ਆਪਣੇ ਹੋਮਟਾਊਨ ਲਖਨਊ ਪਹੁੰਚੀ। ਇਸ ਦੌਰੇ ਦੌਰਾਨ ਪ੍ਰਿਅੰਕਾ ਨੂੰ ਯੂਨੀਸੈਫ਼ ਅਤੇ ਸਹਿਯੋਗੀਆਂ ਨਾਲ ਉੱਤਰ ਪ੍ਰਦੇਸ਼ ’ਚ ਲੜਕੀਆਂ ਦੇ ਵਿਰੁੱਧ ਹਿੰਸਾ ਅਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੇ ਗਏ ਕੰਮ ਨੂੰ ਦੇਖਿਆ। ਇਸ ਸਭ ਦੇ ਵਿਚਕਾਰ ਲਖਨਊ ’ਚ ਪ੍ਰਿਅੰਕਾ ਦਾ ਜ਼ਬਰਦਸਤ ਵਿਰੋਧ ਹੋਇਆ।  ਇੰਨਾ ਹੀ ਨਹੀਂ ਉਨ੍ਹਾਂ ਦੇ ਨਾਂ ’ਤੇ ਪੋਸਟਰ ਵੀ ਲਗਾਏ ਗਏ। ਇਸ ਤਰ੍ਹਾਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਸੁਪਰਸਟਾਰ ਰਣਵੀਰ ਸਿੰਘ ਆਈਫ਼ਾ ਐਵਾਰਡਸ ’ਚ ਦੇਣਗੇ ਸ਼ਾਨਦਾਰ ਪੇਸ਼ਕਾਰੀ

ਬਾਲੀਵੁੱਡ ਸੁਪਰਸਟਾਰ ਤੇ ਗਲੋਬਲ ਆਈਕਨ ਰਣਵੀਰ ਸਿੰਘ ਅਗਲੇ ਸਾਲ ਯਾਸ ਆਈਲੈਂਡ, ਆਬੂ ਧਾਬੀ ਵਿਖੇ ਹੋਣ ਵਾਲੇ ਵੱਕਾਰੀ ਆਈਫਾ ਐਵਾਰਡਜ਼ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਮਕਣ ਲਈ ਤਿਆਰ ਹਨ। ਰਣਵੀਰ, ਜੋ ਯਾਸ ਆਈਲੈਂਡ ਦੇ ਬ੍ਰਾਂਡ ਅੰਬੈਸਡਰ ਹਨ, ਸਾਲ 2023 'ਚ ਸ਼ਾਨਦਾਰ ਇਤਿਹਾਦ ਅਰੇਨਾ 'ਚ ਆਈਫਾ ਦੇ 23ਵੇਂ ਐਡੀਸ਼ਨ ’ਚ ਸਟੇਜ ’ਤੇ ਪਹਿਲਾਂ ਕਦੇ ਨਾ ਦੇਖਿਆ ਗਿਆ ਪ੍ਰਦਰਸ਼ਨ ਦੇਣਗੇ। 

ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਉਂਦਾ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਰਿਲੀਜ਼ (ਵੀਡੀਓ)

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ। ਗੀਤ ਦੀ ਵੀਡੀਓ ਹਰੀ ਸਿੰਘ ਨਲੂਆ ਦੀਆਂ ਤਸਵੀਰਾਂ ਤੇ ਕੁਝ ਵੀਡੀਓਜ਼ ਨੂੰ ਜੋੜ ਕੇ ਤਿਆਰ ਕੀਤੀ ਗਈ ਹੈ।

ਲਖਨਊ ’ਚ ਪ੍ਰਿਅੰਕਾ ਚੋਪੜਾ ਦਾ ਵਿਰੋਧ, ਪੋਸਟਰਾਂ ’ਤੇ ਲਿਖਿਆ- 'ਨਵਾਬਾਂ ਦੇ ਸ਼ਹਿਰ 'ਚ ਤੁਹਾਡਾ ਸੁਆਗਤ ਨਹੀਂ'

ਪ੍ਰਿਅੰਕਾ ਚੋਪੜਾ ਸੋਮਵਾਰ ਨੂੰ ਆਪਣੇ ਹੋਮਟਾਊਨ ਲਖਨਊ ਪਹੁੰਚੀ। ਇੱਥੇ ਉਸ ਯੂਨੀਸੈਫ਼ ਦੇ ਦਫ਼ਤਰ ਦਾ ਦੌਰਾ ਕੀਤਾ। ਪ੍ਰਿਅੰਕਾ ਚੋਪੜਾ ਨੇ ਕੰਪੋਜ਼ਿਟ ਸਕੂਲ ਔਰੰਗਾਬਾਦ ਅਤੇ ਇੱਕ ਆਂਗਣਵਾੜੀ ਕੇਂਦਰ ਦਾ ਵੀ ਦੌਰਾ ਕੀਤਾ ਜਿੱਥੇ ਉਸਨੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੌਰੇ ਦੌਰਾਨ ਪ੍ਰਿਅੰਕਾ ਨੂੰ ਯੂਨੀਸੈਫ਼ ਅਤੇ ਸਹਿਯੋਗੀਆਂ ਨਾਲ ਉੱਤਰ ਪ੍ਰਦੇਸ਼ ’ਚ ਲੜਕੀਆਂ ਦੇ ਵਿਰੁੱਧ ਹਿੰਸਾ ਅਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੇ ਗਏ ਕੰਮ ਨੂੰ ਦੇਖਿਆ। ਇਸ ਸਭ ਦੇ ਵਿਚਕਾਰ ਲਖਨਊ ’ਚ ਪ੍ਰਿਅੰਕਾ ਦਾ ਜ਼ਬਰਦਸਤ ਵਿਰੋਧ ਹੋਇਆ। ਇੰਨਾ ਹੀ ਨਹੀਂ ਉਨ੍ਹਾਂ ਦੇ ਨਾਂ ’ਤੇ ਪੋਸਟਰ ਵੀ ਲਗਾਏ ਗਏ। ਪ੍ਰਿਅੰਕਾ ਦੇ ਲਖਨਊ ਦੌਰੇ ਲਈ  ‘ਯੂ ਆਰ ਨਾਟ ਵੈਲਕਮ ਸਿਟੀ ਆਫ਼ ਨਵਾਬ’ ਦੇ ਪੋਸਟਰ ਪੂਰੇ ਸ਼ਹਿਰ ’ਚ ਲਗਾਏ ਗਏ ਸਨ।

ਸਿੱਧੂ ਮੂਸੇ ਵਾਲਾ ਦਾ ਆ ਰਿਹਾ ਡਰੇਕ ਨਾਲ ਗੀਤ? ਪਿਤਾ ਬਲਕੌਰ ਸਿੰਘ ਨੇ ਦਿੱਤਾ ਹਿੰਟ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਨਵਾਂ ਗੀਤ ‘ਵਾਰ’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਹੈ। ਗੀਤ ਨੂੰ ਕੁਝ ਮਿੰਟਾਂ ’ਚ ਹੀ ਮਿਲੀਅਨਜ਼ ’ਚ ਵਿਊਜ਼ ਮਿਲ ਚੁੱਕੇ ਹਨ। ਉਥੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਤੇ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਹਾਲੀਵੁੱਡ ਰੈਪਰ ਤੇ ਗਾਇਕ ਡਰੇਕ ਨਾਲ ਵੀ ਗੀਤ ਆ ਸਕਦਾ ਹੈ।

ਅਦਾਕਾਰਾ ਆਲੀਆ ਭੱਟ ਤੇ ਰਣਬੀਰ ਦੀਆਂ ਨੰਨ੍ਹੇ ਬੱਚੇ ਨਾਲ ਤਸਵੀਰਾਂ ਵਾਇਰਲ

'ਬ੍ਰਹਮਾਸਤਰ' ਸਟਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਬੀਤੇ ਐਤਵਾਰ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਆਲੀਆ ਨੇ ਨੰਨ੍ਹੀ ਧੀ ਨੂੰ ਜਨਮ ਦਿੱਤਾ। ਦੋਵੇਂ ਆਪਣੀ ਧੀ ਦੇ ਜਨਮ ਤੋਂ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਸਿਤਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਰਣਬੀਰ ਤੇ ਆਲੀਆ ਨੂੰ ਵਧਾਈਆਂ ਦੇ ਰਹੇ ਹਨ। ਇਸੇ ਦੌਰਾਨ ਰਣਬੀਰ ਤੇ ਆਲੀਆ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇੱਕ ਵਾਇਰਲ ਤਸਵੀਰ 'ਚ ਰਣਬੀਰ ਕਪੂਰ ਇੱਕ ਬੱਚੇ ਨੂੰ ਗੋਦ 'ਚ ਲੈ ਕੇ ਬੈਠੇ ਹਨ। 

ਕਾਮੇਡੀਅਨ ਵੀਰ ਦਾਸ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, ਸ਼ੋਅ ਨੂੰ ਰੱਦ ਕਰਨ ਦੀ ਉਠੀ ਮੰਗ

ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ’ਚ ਘਿਰ ਜਾਂਦੇ ਹਨ। ਇਸ ਵਾਰ ਕਾਮੇਡੀਅਨ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਇਸ ਕਾਰਨ ਕਰਨਾਟਕ 'ਚ ਹਿੰਦੂ ਜਨਜਾਗ੍ਰਿਤੀ ਸਮਿਤੀ ਨੇ ਕਾਮੇਡੀਅਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ 10 ਨਵੰਬਰ ਨੂੰ ਬੈਂਗਲੁਰੂ 'ਚ ਹੋਣ ਵਾਲੇ ਲਾਈਵ ਸ਼ੋਅ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।


 


author

Shivani Bassan

Content Editor

Related News