ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਬੱਝੇ ਵਿਆਹ ਦੇ ਬੰਧਨ ''ਚ, ਵੇਖੋ ਲਾੜਾ-ਲਾੜੀ ਦੀਆਂ ਖ਼ੂਬਸੂਰਤ ਤਸਵੀਰਾਂ

Wednesday, Dec 15, 2021 - 10:16 AM (IST)

ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਬੱਝੇ ਵਿਆਹ ਦੇ ਬੰਧਨ ''ਚ, ਵੇਖੋ ਲਾੜਾ-ਲਾੜੀ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) - ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ 14 ਦਸੰਬਰ ਨੂੰ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਹੋਇਆ ਸੀ। ਹੁਣ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੋਲਡਨ ਰੰਗ ਦੇ ਲਹਿੰਗੇ 'ਚ ਦੁਲਹਨ ਬਣੀ ਅੰਕਿਤਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਕਿੰਤਾ ਦੇ ਪਤੀ ਯਾਨੀ ਵਿੱਕੀ ਜੈਨ ਵੀ ਆਪਣੇ ਵਿਆਹ ਦੇ ਪਹਿਰਾਵੇ ਨੂੰ ਪਹਿਨ ਕੇ ਬਹੁਤ ਖੁਸ਼ ਸਨ। ਉਸ ਨੇ ਮੈਚਿੰਗ ਸਫੇਦ ਸ਼ੇਰਵਾਨੀ ਪਾਈ ਹੋਈ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਅੰਕਿਤਾ ਅਤੇ ਵਿੱਕੀ ਦੇ ਵਿਆਹ ਦੀ ਐਲਬਮ...

PunjabKesari

ਇਹ ਤਸਵੀਰਾਂ ਅੰਕਿਤਾ ਅਤੇ ਵਿੱਕੀ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਹਨ, ਜੋ ਅੰਕਿਤਾ ਦੇ ਘਰ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿੰਦੀ ਅਤੇ ਸੰਗੀਤ ਦਾ ਪ੍ਰੋਗਰਾਮ ਹੋਇਆ। ਅੰਕਿਤਾ ਲੋਖੰਡੇ ਹਮੇਸ਼ਾ ਤੋਂ ਹੀ ਆਪਣੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਬਹੁਤ ਧੂਮਧਾਮ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਅਜਿਹਾ ਹੀ ਹੋਇਆ।

PunjabKesari

ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਆਪਣੀ ਹਲਦੀ ਸਮਾਰੋਹ 'ਚ ਅੰਕਿਤਾ ਨੇ ਲਾਲ ਸੂਟ ਪਾਇਆ ਸੀ।

PunjabKesari

ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਨੇ ਆਪਣੀ ਮਹਿੰਦੀ ਦੀ ਰਸਮ ਨੂੰ ਹਿਲਾ ਦਿੱਤਾ। ਇਸ ਤਸਵੀਰ 'ਚ ਵਿੱਕੀ ਜੈਨ ਅਦਾਕਾਰਾ ਨੂੰ ਆਪਣੀ ਗੋਦ 'ਚ ਚੁੱਕ ਰਹੇ ਹਨ। ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਜਿਹੜਾ ਪਿਆਰ ਅਸੀਂ ਦੋਵੇਂ ਸ਼ੇਅਰ ਕਰਦੇ ਹਾਂ ਉਸ ਨੇ ਸਾਡੀ ਨੇ ਮਹਿੰਦੀ ਨੂੰ ਖੂਬਸੂਰਤ ਅਤੇ ਯਾਦਗਾਰ ਬਣਾ ਦਿੱਤਾ।'

PunjabKesari

ਵਿਆਹ ਤੋਂ ਪਹਿਲਾਂ ਦੋਵਾਂ ਨੇ ਪ੍ਰੀ-ਵੈਡਿੰਗ ਵੀਡੀਓ ਸ਼ੂਟ ਵੀ ਕਰਵਾਇਆ ਸੀ, ਜਿਸ ਦੀ ਵੀਡੀਓ ਅੰਕਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।

PunjabKesari

ਮੰਗਣੀ 'ਚ ਅੰਕਿਤਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਵਿੱਕੀ ਕੌਸ਼ਲ ਨੇ ਬਲੈਕ ਕਲਰ ਦੀ ਆਊਟਫਿੱਟ ਪਹਿਨੀ ਸੀ। 

PunjabKesari

ਦੱਸਣਯੋਗ ਹੈ ਕਿ ਅੰਕਿਤਾ ਅਤੇ ਵਿੱਕੀ ਨੇ ਸਾਲ 2018 'ਚ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਵਿੱਕੀ ਇੱਕ ਮਸ਼ਹੂਰ ਕਾਰੋਬਾਰੀ ਹੈ।

PunjabKesari

ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਰੋਮਾਂਟਿਕ ਪਲਾਂ ਨੂੰ ਸ਼ੇਅਰ ਕਰਦੇ ਦੇਖਿਆ ਗਿਆ ਹੈ। ਵਿੱਕੀ ਤੋਂ ਪਹਿਲਾਂ ਅੰਕਿਤਾ ਸੁਸ਼ਾਂਤ ਸਿੰਘ ਰਾਜਪੂਤ ਨਾਲ ਰਿਲੇਸ਼ਨਸ਼ਿਪ 'ਚ ਸੀ।

PunjabKesari

 ਵਿੱਕੀ ਬਾਰੇ ਅੰਕਿਤਾ ਕਹਿੰਦੀ ਹੈ, ''ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਵਿੱਕੀ ਵਰਗਾ ਸਾਥੀ ਮਿਲਿਆ ਹੈ।''

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News