ਅੰਬਾਨੀ ਹਾਊਸ 'ਚ ਹੋਇਆ ਨਵ- ਵਿਆਹੀ ਲਾੜੀ ਦਾ ਜ਼ੋਰਦਾਰ ਸਵਾਗਤ, ਵੀਡੀਓ ਹੋਈ ਵਾਇਰਲ

Saturday, Jul 13, 2024 - 04:53 PM (IST)

ਅੰਬਾਨੀ ਹਾਊਸ 'ਚ ਹੋਇਆ ਨਵ- ਵਿਆਹੀ ਲਾੜੀ ਦਾ ਜ਼ੋਰਦਾਰ ਸਵਾਗਤ, ਵੀਡੀਓ ਹੋਈ ਵਾਇਰਲ

ਮੁੰਬਈ- ਕਈ ਦਿਨਾਂ ਤੋਂ ਸੁਰਖੀਆਂ 'ਚ ਰਹੀ ਰਾਧਿਕਾ ਮਰਚੈਂਟ 12 ਜੁਲਾਈ ਨੂੰ ਅਨੰਤ ਅੰਬਾਨੀ ਦੀ ਹੋ ਗਈ ਹੈ। ਪਿਛਲੇ ਸ਼ੁੱਕਰਵਾਰ, ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਜੋੜੇ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ, ਜਿੱਥੇ ਲਾੜੀ ਰਾਧਿਕਾ ਸਾਰਿਆਂ ਦਾ ਦਿਲ ਜਿੱਤਦੀ ਨਜ਼ਰ ਆਈ। ਇਸੇ ਤਰ੍ਹਾਂ ਜਦੋਂ ਅਨੰਤ ਅੰਬਾਨੀ ਵਿਆਹ ਤੋਂ ਬਾਅਦ ਰਾਧਿਕਾ ਨੂੰ ਆਪਣੇ ਐਂਟੀਲੀਆ ਘਰ ਲੈ ਕੇ ਆਏ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ, ਜਿਸ ਦੀ ਵੀਡੀਓ ਕਾਫੀ ਚਰਚਾ 'ਚ ਹੈ।

 

 
 
 
 
 
 
 
 
 
 
 
 
 
 
 
 

A post shared by Ambani Family (@ambani_update)

ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰਾਧਿਕਾ ਮਰਚੈਂਟ ਲਾੜੀ ਦੇ ਰੂਪ 'ਚ ਅੰਬਾਨੀ ਹਾਊਸ ਪਹੁੰਚੀ ਤਾਂ ਉਨ੍ਹਾਂ 'ਤੇ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਗਈ। ਪਰਿਵਾਰ ਨੇ ਪੂਜਾ ਅਤੇ ਆਰਤੀ ਕਰਨ ਤੋਂ ਬਾਅਦ ਪੂਰੀ ਰੀਤੀ-ਰਿਵਾਜਾਂ ਨਾਲ ਛੋਟੀ ਨੂੰਹ ਦਾ ਗ੍ਰਹਿ ਪ੍ਰਵੇਸ਼ ਕੀਤਾ।ਵੱਡੇ ਭਰਾ ਆਕਾਸ਼ ਅਤੇ ਭਰਜਾਈ ਸ਼ਲੋਕਾ ਨੇ ਤਿਲਕ ਲਗਾ ਕੇ ਆਪਣੇ ਦਿਓਰ ਅਤੇ ਦੇਵਰਾਣੀ ਦਾ ਸਵਾਗਤ ਕੀਤਾ। ਇਸ 'ਤੇ ਅਨੰਤ-ਰਾਧਿਕਾ ਨੇ ਪੈਰ ਛੂਹ ਕੇ ਆਸ਼ੀਰਵਾਦ ਲਿਆ।

 

 
 
 
 
 
 
 
 
 
 
 
 
 
 
 
 

A post shared by Ambani Family (@ambani_update)

ਲਾੜੇ ਦੀ ਭੈਣ ਈਸ਼ਾ ਨੇ ਵੀ ਤਿਲਕ ਲਗਾ ਕੇ ਸਵਾਗਤ ਕੀਤਾ। ਇਸ ਦੌਰਾਨ ਨਵ-ਵਿਆਹੀ ਦੁਲਹਨ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਪ੍ਰਸ਼ੰਸਕ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਅਨੰਤ-ਰਾਧਿਕਾ ਦੇ ਵਿਆਹ ਦੇ ਫੰਕਸ਼ਨ 29 ਜੂਨ ਤੋਂ ਸ਼ੁਰੂ ਹੋਏ ਸਨ। ਮਮੇਰੂ ਦੀ ਰਸਮ ਤੋਂ ਬਾਅਦ ਸੰਗੀਤ, ਹਲਦੀ ਅਤੇ ਮਹਿੰਦੀ ਦੇ ਸਮਾਗਮ ਹੋਏ ਅਤੇ ਫਿਰ 12 ਜੁਲਾਈ ਨੂੰ ਦੋਹਾਂ ਦਾ ਵਿਆਹ ਹੋਇਆ। ਹੁਣ ਜੋੜੇ ਦਾ ਆਸ਼ੀਰਵਾਦ ਸਮਾਰੋਹ ਸ਼ਨੀਵਾਰ ਯਾਨੀ ਅੱਜ ਹੈ ਅਤੇ 14 ਜੁਲਾਈ ਨੂੰ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।


author

Priyanka

Content Editor

Related News