ਲੱਖ ਲੁਕਾਉਣ ''ਤੇ ਵੀ ਨਹੀਂ ਲੁਕਿਆ ਨਾਗਾ-ਸ਼ੋਭਿਤਾ ਦਾ ਪਿਆਰ, ਇੰਝ ਸ਼ੁਰੂ ਹੋਈ ਜੋੜੇ ਦੀ ਪ੍ਰੇਮ ਕਹਾਣੀ

Thursday, Aug 08, 2024 - 03:36 PM (IST)

ਲੱਖ ਲੁਕਾਉਣ ''ਤੇ ਵੀ ਨਹੀਂ ਲੁਕਿਆ ਨਾਗਾ-ਸ਼ੋਭਿਤਾ ਦਾ ਪਿਆਰ, ਇੰਝ ਸ਼ੁਰੂ ਹੋਈ ਜੋੜੇ ਦੀ ਪ੍ਰੇਮ ਕਹਾਣੀ

ਮੁੰਬਈ (ਬਿਊਰੋ) : ਸਾਊਥ ਸਿਨੇਮਾ ਦੇ ਸਟਾਰ ਨਾਗਾ ਚੈਤੰਨਿਆ ਇੱਕ ਵਾਰ ਫਿਰ ਵਿਆਹ ਕਰਨ ਜਾ ਰਹੇ ਹਨ। ਪਹਿਲੇ ਵਿਆਹ ਦੇ 4 ਸਾਲ ਬਾਅਦ ਆਪਣੀ ਪਹਿਲੀ ਸਟਾਰ ਪਤਨੀ ਸਮੰਥਾ ਰੂਥ ਪ੍ਰਭੂ ਨੂੰ ਤਲਾਕ ਦੇਣ ਤੋਂ ਬਾਅਦ ਨਾਗਾ ਨੂੰ ਇੱਕ ਹੋਰ ਸਟਾਰ ਅਦਾਕਾਰਾ ਸ਼ੋਭਿਤਾ ਧੂਲੀਪਾਲਾ 'ਚ ਪਿਆਰ ਮਿਲਿਆ। ਨਾਗਾ ਅਤੇ ਸ਼ੋਭਿਤਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਲੁਕ-ਛਿਪ ਕੇ ਡੇਟ ਕਰ ਰਹੇ ਹਨ। ਦੱਖਣ ਦੀ ਜੋੜੀ ਨੇ ਕਦੇ ਵੀ ਆਪਣੇ ਰਿਸ਼ਤੇ 'ਤੇ ਚੁੱਪੀ ਨਹੀਂ ਤੋੜੀ ਹੈ। ਹੁਣ ਨਾਗਾ ਅਤੇ ਸ਼ੋਭਿਤਾ ਦੀ ਮੰਗਣੀ 'ਤੇ ਮੋਹਰ ਲੱਗ ਗਈ ਹੈ। ਜੀ ਹਾਂ...ਨਾਗਾ ਅਤੇ ਸ਼ੋਭਿਤਾ ਦੇ ਵਿਆਹ ਨੂੰ ਲੈ ਕੇ ਪੂਰੀ ਫ਼ਿਲਮ ਇੰਡਸਟਰੀ 'ਚ ਖੂਬ ਚਰਚਾ ਹੈ ਅਤੇ ਜੋੜੇ ਦਾ ਪਰਿਵਾਰ ਅੱਜ ਉਨ੍ਹਾਂ ਦੇ ਵਿਆਹ ਦੀਆਂ ਪੂਰੀ ਯੋਜਨਾਵਾਂ ਦਾ ਖੁਲਾਸਾ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਨਾਗਾ ਅਤੇ ਸ਼ੋਭਿਤਾ ਦੀ ਪ੍ਰੇਮ ਕਹਾਣੀ ਕਦੋਂ, ਕਿਵੇਂ ਅਤੇ ਕਿੱਥੇ ਸ਼ੁਰੂ ਹੋਈ।

ਕਿਵੇਂ ਫੈਲੀ ਡੇਟਿੰਗ ਦੀ ਖ਼ਬਰ?
ਦੱਸ ਦੇਈਏ ਕਿ ਨਾਗਾ ਅਤੇ ਸ਼ੋਭਿਤਾ ਨੇ ਦੇਸ਼-ਵਿਦੇਸ਼ 'ਚ ਲੁਕ-ਛਿਪ ਕੇ ਆਪਣੀ ਡੇਟਿੰਗ ਲਾਈਫ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਜਦੋਂ ਦੋਵਾਂ ਦੀਆਂ ਇੱਕੋ ਥਾਂ ਅਤੇ ਲੋਕੇਸ਼ਨ ਤੋਂ ਵੱਖ-ਵੱਖ ਤਸਵੀਰਾਂ ਵਾਇਰਲ ਹੋਈਆਂ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ। ਨਾਗਾ ਅਤੇ ਸ਼ੋਭਿਤਾ ਨੂੰ ਛੁੱਟੀਆਂ ਮਨਾਉਣ ਜਾਂਦੇ ਹੋਏ ਏਅਰਪੋਰਟ 'ਤੇ ਕਈ ਵਾਰ ਸਪਾਟ ਕੀਤਾ ਗਿਆ। ਹਾਲ ਹੀ 'ਚ ਜਦੋਂ ਇਸ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਰ-ਸਪਾਟਾ ਸਥਾਨ ਤੋਂ ਵੱਖ-ਵੱਖ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਪਿਆਰ 'ਤੇ ਮੋਹਰ ਲੱਗ ਗਈ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਕਦੋਂ ਸ਼ੁਰੂ ਹੋਈ ਨਾਗਾ-ਸ਼ੋਭਿਤਾ ਦੀ ਪ੍ਰੇਮ ਕਹਾਣੀ?
ਦੱਸ ਦੇਈਏ ਕਿ ਨਾਗਾ ਚੈਤੰਨਿਆ ਨੇ ਸਾਲ 2017 'ਚ ਸਮੰਥਾ ਰੂਥ ਪ੍ਰਭੂ ਨਾਲ ਵਿਆਹ ਕੀਤਾ ਸੀ ਅਤੇ ਫਿਰ ਸਾਲ 2021 'ਚ ਦੋਵਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। ਕੁਝ ਸਮੇਂ ਬਾਅਦ ਨਾਗਾ ਦਾ ਨਾਂ 'ਪੋਨਿਯਿਨ ਸੇਲਵਨ' ਅਦਾਕਾਰਾ ਸ਼ੋਭਿਤਾ ਨਾਲ ਜੋੜਿਆ ਜਾਣ ਲੱਗਾ। ਨਾਗਾ ਨੇ ਸਾਲ 2021 ਤੋਂ ਹੀ ਸ਼ੋਭਿਤਾ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਸੀ। ਸਾਲ 2023 'ਚ ਸ਼ੋਭਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਉਨ੍ਹਾਂ ਦੇ ਹੱਥ 'ਚ ਕਿਤਾਬ ਸੀ ਪਰ ਪ੍ਰਸ਼ੰਸਕਾਂ ਨੇ ਅਦਾਕਾਰਾ ਨੂੰ 'ਚੋਰੀ' ਕਰਦੇ ਫੜ ਲਿਆ, ਕਿਉਂਕਿ ਪ੍ਰਸ਼ੰਸਕਾਂ ਨੇ ਸ਼ੋਭਿਤਾ ਤੋਂ ਪਹਿਲਾਂ ਨਾਗਾ ਦੇ ਹੱਥ 'ਚ ਇਹੀ ਕਿਤਾਬ ਦੇਖੀ ਸੀ। ਨਾਗਾ ਨੇ ਇਹ ਕਿਤਾਬ ਸਾਲ 2021 'ਚ ਪੋਸਟ ਕੀਤੀ ਸੀ। ਸ਼ੋਭਿਤਾ ਦੀ ਇਸ ਪੋਸਟ 'ਤੇ ਕਈ ਯੂਜ਼ਰਸ ਨੇ ਲਿਖਿਆ ਸੀ, 'ਲੱਗਦਾ ਹੈ ਕਿ ਨਾਗਾ ਨੇ ਤੁਹਾਨੂੰ ਇਹ ਕਿਤਾਬ ਸੁਝਾਈ ਹੈ।'

ਖੁੱਲ੍ਹ ਕੇ ਮਾਣਿਆ ਛੁੱਟੀਆਂ ਦਾ ਆਨੰਦ
ਇੱਥੇ ਜੋੜੇ ਨੇ ਆਪਣੇ ਰਿਸ਼ਤੇ ਦੀ ਸ਼ੁਰੂਆਤ ਤੋਂ ਹੀ ਛੁੱਟੀਆਂ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਅਤੇ ਛੁੱਟੀਆਂ ਮਨਾਉਣ ਜਾਂਦੇ ਰਹੇ। ਅਜਿਹੇ 'ਚ ਹੌਲੀ-ਹੌਲੀ ਨਾਗਾ ਅਤੇ ਸ਼ੋਭਿਤਾ ਦੇ ਪਿਆਰ ਦਾ ਰਾਜ਼ ਸਾਰਿਆਂ ਦੇ ਸਾਹਮਣੇ ਖੁੱਲ੍ਹ ਗਿਆ। ਫਿਰ ਜੋੜੇ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਸੰਕੇਤ ਵੀ ਦੇਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਇਸ ਜੋੜੇ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ। ਪਰ ਜਦੋਂ ਉਸੇ ਹੋਟਲ ਤੋਂ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੂੰ ਉਨ੍ਹਾਂ ਦੇ ਪਿਆਰ 'ਤੇ ਸਖ਼ਤ ਸ਼ੱਕ ਹੋਇਆ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਜੰਗਲ ਸਫਾਰੀ ਇਕੱਠੀ
ਪਿਛਲੀ ਵਾਰ ਨਾਗਾ ਅਤੇ ਸ਼ੋਭਿਤਾ ਨੇ ਆਪਣੀ ਜੰਗਲ ਸਫਾਰੀ ਦੀਆਂ ਤਸਵੀਰਾਂ ਵੱਖ-ਵੱਖ ਸ਼ੇਅਰ ਕੀਤੀਆਂ ਸਨ ਪਰ ਇੱਥੇ ਵੀ ਇਸ ਜੋੜੇ ਦੇ ਪਿਆਰ ਦੀ ਚੋਰੀ ਫੜੀ ਗਈ ਕਿਉਂਕਿ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜੋੜਾ ਇੱਕੋ ਕਾਰ 'ਚ ਵਿਦੇਸ਼ 'ਚ ਜੰਗਲ ਸਫਾਰੀ 'ਤੇ ਗਿਆ ਸੀ। ਇਸ ਦੇ ਨਾਲ ਹੀ ਨਾਗਾ ਅਤੇ ਸ਼ੋਭਿਤਾ ਨੇ ਉਸੇ ਲੋਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਕੇ ਕਿਸੇ ਤਰ੍ਹਾਂ ਇਹ ਖੁਲਾਸਾ ਕੀਤਾ ਕਿ ਉਹ ਪਿਆਰ 'ਚ ਹਨ।

ਨਾਗਾ ਚੈਤੰਨਿਆ ਦੀ ਪਹਿਲੀ ਪਤਨੀ
ਨਾਗਾ ਚੈਤੰਨਿਆ ਨੇ ਸਾਲ 2017 'ਚ ਆਪਣੀ ਕੋ-ਸਟਾਰ ਸਮੰਥਾ ਰੂਥ ਪ੍ਰਭੂ ਨਾਲ ਸ਼ਾਹੀ ਵਿਆਹ ਕੀਤਾ ਸੀ। ਇਸ ਵਿਆਹ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਅਤੇ ਪੂਰੇ ਦੇਸ਼ 'ਚ ਇਸ ਦੀ ਚਰਚਾ ਹੋਈ ਸੀ। ਇਸ ਦੇ ਨਾਲ ਹੀ ਨਾਗਾ ਅਤੇ ਸਮੰਥਾ ਦਾ ਵਿਆਹ 4 ਸਾਲ ਤੱਕ ਚੱਲਿਆ ਅਤੇ ਫਿਰ ਦੋਹਾਂ ਨੇ ਆਪਣੀ ਮਰਜ਼ੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News