ਨਿਊਯਾਰਕ ’ਚ ਹੋਣ ਵਾਲਾ ਸ਼ੋਅ ਮੁਲਤਵੀ, ਜਾਣੋ ਕਿਸ ਵਿਵਾਦ ’ਚ ਫ਼ੇਸ ਕਾਮੇਡੀਅਨ ਕਪਿਲ ਸ਼ਰਮਾ

Thursday, Jul 07, 2022 - 04:10 PM (IST)

ਨਿਊਯਾਰਕ ’ਚ ਹੋਣ ਵਾਲਾ ਸ਼ੋਅ ਮੁਲਤਵੀ, ਜਾਣੋ ਕਿਸ ਵਿਵਾਦ ’ਚ ਫ਼ੇਸ ਕਾਮੇਡੀਅਨ ਕਪਿਲ ਸ਼ਰਮਾ

ਬਾਲੀਵੁੱਡ ਡੈਸਕ: ਸਟੈਂਡਪ ਕਾਮੇਡੀਅਨ ਕਪਿਲ ਸ਼ਰਮਾ ਸ਼ੋਅ ਅਤੇ ਉਨ੍ਹਾਂ ਦੀ ਟੀਮ ਯੂ.ਐੱਸ  ਅਤੇ ਕੈਨੇਡਾ ਟੂਰ ’ਤੇ  ਹਨ। ਕਪਿਲ ਵਿਦੇਸ਼ ’ਚ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ’ਚ ਕਪਿਲ ਨਾਲ ਇਕ ਵਿਵਾਦ ਜੁੜ ਗਿਆ ਹੈ। ਜਿਸ ਕਾਰਨ ਦਾ ਕੰਸਰਟ ਇਕ ਵਾਰ ਫ਼ਿਰ ਚਰਚਾ ’ਚ ਹੈ। ਕਪਿਲ ਦਾ 9 ਜੁਲਾਈ ਨੂੰ ਨਿਊਯਾਰਕ ’ਚ ਹੋਣ ਵਾਲਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਸਵਰਾ ਭਾਸਕਰ ਨੇ ਮਾਂ ਕਾਲੀ ਵਿਵਾਦ ’ਤੇ ਮਹੂਆ ਦੇ ਬਿਆਨ ਦਾ ਕੀਤਾ ਸਮਰਥਨ

ਸ਼ੋਅ ਦੇ ਮੁਲਤਵੀ ਹੋਣ ਦੀ ਜਾਣਕਾਰੀ ਪ੍ਰਮੋਟਰ ਸੈਮ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਇਸ ਪੋਸਟ ’ਚ ਸੈਮ ਨੇ ਮੁਲਤਵੀ ਹੋਏ ਸ਼ੋਅ ਨੂੰ ਲੈ ਕੇ ਕੋਈ ਨਵੀਂ ਤਰੀਕ ਨਹੀਂ ਦਿੱਤੀ ਹੈ। ਪੋਸਟ ’ਚ ਲਿਖਿਆ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ ਜੋ ਕਿ 9 ਜੁਲਾਈ ਨੂੰ  Nassau Coliseum ਅਤੇ 23 ਜੁਲਾਈ ਨੂੰ Cuer Insurance Arena ’ਚ ਹੋਣ ਵਾਲਾ ਸੀ। ਸ਼ਡਿਊਲਿੰਗ ਵਿਵਾਦ ਕਾਰਨ ਮੁਲਤਵੀ ਕੀਤਾ ਗਿਆ। ਕਪਿਲ ਦੇ ਇਨ੍ਹਾਂ ਸ਼ੋਅਜ਼ ਲਈ ਖ਼ਰੀਦੀਆਂ ਗਈਆਂ ਟਿਕਟਾਂ ਰੀ-ਸ਼ਡਿਊਲ ਡੇਟ ਲਈ ਵੈਲਿਡ ਹੋਣਗੀਆਂ। ਜੇਕਰ ਤੁਸੀਂ ਰਿਫ਼ੰਡ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਜਿੱਥੇ ਤੁਸੀਂ ਟਿਕਟ ਲਈ ਸੀ, ਉੱਥੇ ਸੰਪਰਕ ਕਰੋ।’ ਜਦੋਂ ਸ਼ੋਅ ਨੂੰ ਦੁਬਾਰਾ ਰੀ-ਸ਼ਡਿਊਲ ਕਰਨ ਦੀ ਵਜ੍ਹਾ ਪੁੱਛੀ ਗਈ ਤਾਂ ਸੈਮ ਸਿੰਘ ਨੇ ਸੂਤਰਾ ਨਾਲ ਗੱਲ ਕਰਦੇ ਕਿਹਾ ਕਿ ਇਹ ਸਾਡਾ ਨਿੱਜੀ ਫ਼ੈਸਲਾ ਹੈ ਕਿ ਅਸੀਂ ਇਕ ਨਵੀਂ ਤਰੀਕ ਨੂੰ ਦਿਖਾਵਾਂਗੇ। ਇਸ ਦਾ ਕਿਸੇ ਕੇਸ ਨਾਲ ਕੋਈ ਸਬੰਧ ਨਹੀਂ ਹੈ।

PunjabKesari

ਦੱਸ ਦੇਈਏ ਕਿ  Sai USA Inc ਨੇ ਕਪਿਲ ਸ਼ਰਮਾ ਖ਼ਿਲਾਫ਼ 2015 ’ਚ ਉੱਤਰੀ ਅਮਰੀਕਾ ਟੂਰ ਕੰਟਰੈਕਟ ਦੀ ਉਲੰਘਣਾ ਕਰਨ ਦਾ ਮੁਕੱਦਮਾ ਦਾਇਰ ਕੀਤਾ ਸੀ। ਅਮਰੀਕਾ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਦਾ ਦੋਸ਼ ਹੈ ਕਿ ਕਪਿਲ ਨੇ 2015 ’ਚ ਉੱਤਰੀ ਅਮਰੀਕਾ ’ਚ 6 ਸ਼ੋਅ ਸਾਈਨ ਕੀਤੇ ਸਨ, ਜਿਸ ਲਈ ਕਪਿਲ ਨੂੰ ਪੈਸੇ ਵੀ ਦਿੱਤੇ ਗਏ ਸਨ। ਪਰ ਕਪਿਲ ਨੇ ਛੇ ਸ਼ਹਿਰਾਂ ’ਚੋਂ ਇਕ ’ਚ ਵੀ ਪ੍ਰਦਰਸ਼ਨ ਨਹੀਂ ਕੀਤਾ।

ਇਹ ਵੀ ਪੜ੍ਹੋ : ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

ਕਪਿਲ ਨੇ ਸਾਨੂੰ ਹਰਜਾਨਾ ਦੇਣ ਦਾ ਵਾਅਦਾ ਕੀਤਾ ਸੀ। ਇਹ ਮਾਮਲਾ ਨਿਊਯਾਰਕ ’ਚ ਅਜੇ ਵੀ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਕਪਿਲ ਸ਼ਰਮਾ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਕਾਮੇਡੀ ਕਿੰਗ ਲਗਾਤਾਰ ਆਪਣੇ ਟੂਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ।


author

Anuradha

Content Editor

Related News