‘ਬਿੱਗ ਬੌਸ’ ’ਚ ਮੁਨੱਵਰ ਦੀ ਖੇਡ ਖ਼ਰਾਬ ਕਰਨ ਆ ਰਹੀ ਇਹ ਹਸੀਨਾ, ਕਾਮੇਡੀਅਨ ’ਤੇ ਲਗਾਏ ਧੋਖਾਧੜੀ ਦੇ ਦੋਸ਼

Saturday, Dec 16, 2023 - 04:00 PM (IST)

‘ਬਿੱਗ ਬੌਸ’ ’ਚ ਮੁਨੱਵਰ ਦੀ ਖੇਡ ਖ਼ਰਾਬ ਕਰਨ ਆ ਰਹੀ ਇਹ ਹਸੀਨਾ, ਕਾਮੇਡੀਅਨ ’ਤੇ ਲਗਾਏ ਧੋਖਾਧੜੀ ਦੇ ਦੋਸ਼

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਮੁਨੱਵਰ ਫਾਰੂਕੀ ਦੀ ਖੇਡ ਜਲਦ ਹੀ ਵਿਗੜ ਸਕਦੀ ਹੈ। ਕਾਮੇਡੀਅਨ ਪਿਛਲੇ 8 ਹਫ਼ਤਿਆਂ ਤੋਂ ਬੈਕ ਫੁੱਟ ’ਤੇ ਖੇਡ ਰਿਹਾ ਹੈ। ਸਲਮਾਨ ਨੇ ਵੀ ਉਨ੍ਹਾਂ ਨੂੰ ਵਾਰ-ਵਾਰ ਸਮਝਾਇਆ ਪਰ ਹੁਣ ਮੇਕਰਸ ਨੇ ਮੁਨੱਵਰ ਨੂੰ ਫਰੰਟ ਫੁੱਟ ’ਤੇ ਲਿਆਉਣ ਲਈ ਸਖ਼ਤ ਪਲਾਨਿੰਗ ਕੀਤੀ ਹੈ। ਖ਼ਬਰਾਂ ਹਨ ਕਿ ਨਿਰਮਾਤਾਵਾਂ ਨੇ ਕਾਮੇਡੀਅਨ ਦੀ ਅਫਵਾਹ ਵਾਲੀ ਸਾਬਕਾ ਪ੍ਰੇਮਿਕਾ ਆਇਸ਼ਾ ਖ਼ਾਨ ਨਾਲ ਸੰਪਰਕ ਕੀਤਾ ਹੈ।

ਆਇਸ਼ਾ ਦੀ ਵਾਈਲਡ ਕਾਰਡ ਐਂਟਰੀ
ਕਿਆਸ ਲਗਾਏ ਜਾ ਰਹੇ ਹਨ ਕਿ ਮਾਡਲ ਤੇ ਸੋਸ਼ਲ ਮੀਡੀਆ ਪ੍ਰਭਾਵਕ ਆਇਸ਼ਾ ‘ਬਿੱਗ ਬੌਸ 17’ ’ਚ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ’ਚ ਦਾਖ਼ਲ ਹੋਵੇਗੀ। ‘ਬਿੱਗ ਬੌਸ’ ਦੇ ਸੈੱਟ ’ਤੇ ਉਨ੍ਹਾਂ ਦੇ ਨਜ਼ਰ ਆਉਣ ਦੀ ਜਾਣਕਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਆਇਸ਼ਾ ਖ਼ਾਨ ਹੈ, ਜਿਸ ਨੇ ਮੁਨੱਵਰ ’ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਆਇਸ਼ਾ ਦੇ ਗੰਭੀਰ ਦੋਸ਼
ਇਕ ਇੰਟਰਵਿਊ ’ਚ ਆਇਸ਼ਾ ਨੇ ਕਿਹਾ ਸੀ, ‘‘ਬਿੱਗ ਬੌਸ ’ਚ ਇਕ ਪ੍ਰਤੀਯੋਗੀ ਹੈ, ਜਿਸ ਨੇ ਮੈਨੂੰ ਇਕ ਮਿਊਜ਼ਿਕ ਵੀਡੀਓ ਲਈ ਮੈਸੇਜ ਕੀਤਾ ਸੀ। ਮੈਂ ਉਸ ਨੂੰ ਹਾਂ ਕੀਤੀ। ਉਹ ਮਿਊਜ਼ਿਕ ਵੀਡੀਓ ਅੱਜ ਤੱਕ ਨਹੀਂ ਬਣੀ ਹੈ। ਉਹ ਮੈਨੂੰ ਪਿਆਰ ਕਰਨ ਲੱਗ ਪਿਆ ਹੈ। ਮੈਂ ਵੀ ਉਸ ਨੂੰ ਪਸੰਦ ਕੀਤਾ। ਅਸੀਂ ਦੋਵੇਂ ਰਿਲੇਸ਼ਨਸ਼ਿਪ ’ਚ ਸੀ। ਮੈਨੂੰ ਪਤਾ ਸੀ ਕਿ ਉਹ ਪਹਿਲਾਂ ਹੀ ਰਿਸ਼ਤੇ ’ਚ ਸੀ। ਉਸ ਨੇ ਦੱਸਿਆ ਕਿ ਉਸ ਦਾ 3-4 ਮਹੀਨੇ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ। ਮੈਂ ਉਸ ਦੀ ਗੱਲ ਮੰਨ ਲਈ।’’

ਆਇਸ਼ਾ ਨੇ ਅੱਗੇ ਕਿਹਾ, ‘‘ਜਦੋਂ ਉਹ ‘ਬਿੱਗ ਬੌਸ’ ਜਾ ਰਿਹਾ ਸੀ, ਮੈਂ ਇੰਸਟਾ ’ਤੇ ਉਸ ਦੀ ਗਰਲਫ੍ਰੈਂਡ ਨਾਲ ਉਸ ਦੀਆਂ ਤਸਵੀਰਾਂ ਦੇਖੀਆਂ। ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਜਦੋਂ ਮੈਂ ਉਸ ਦੀ ਪ੍ਰੇਮਿਕਾ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਉਸ ਨੇ ਉਸ ਕੁੜੀ ਨਾਲ ਵਾਅਦਾ ਕੀਤਾ ਸੀ ਕਿ ਉਹ ‘ਬਿੱਗ ਬੌਸ’ ਤੋਂ ਵਾਪਸ ਆਉਣ ਤੋਂ ਬਾਅਦ ਉਸ ਨਾਲ ਵਿਆਹ ਕਰੇਗਾ।’’

ਇਸ ਧਮਾਕੇਦਾਰ ਖ਼ੁਲਾਸੇ ਤੋਂ ਬਾਅਦ ਆਇਸ਼ਾ ਨੇ ਕਿਹਾ ਸੀ ਕਿ ਚੀਜ਼ਾਂ ਉਹ ਨਹੀਂ ਹਨ, ਜਿਵੇਂ ਟੀ. ਵੀ. ਤੇ ਸੋਸ਼ਲ ਮੀਡੀਆ ’ਤੇ ਦਿਖਾਈ ਦਿੰਦੀਆਂ ਹਨ। ਆਇਸ਼ਾ ਨੇ ਆਪਣੀ ਪੂਰੀ ਗੱਲਬਾਤ ’ਚ ਕਿਤੇ ਵੀ ਮੁਨੱਵਰ ਦਾ ਨਾਂ ਨਹੀਂ ਲਿਆ ਸੀ ਪਰ ਅਟਕਲਾਂ ਹਨ ਕਿ ਉਹ ਮੁਨੱਵਰ ਬਾਰੇ ਹੀ ਗੱਲ ਕਰ ਰਹੀ ਹੈ। ਹੁਣ ਮੁਨੱਵਰ ਤੇ ਆਇਸ਼ਾ ਦਾ ਰਿਸ਼ਤਾ ਕੀ ਹੈ, ਕਿੰਨਾ ਸੱਚ ਤੇ ਕਿੰਨਾ ਝੂਠ। ਇਹ ਤਾਂ ਉਸ ਦੇ ‘ਬਿੱਗ ਬੌਸ’ ’ਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਕੌਣ ਹੈ ਆਇਸ਼ਾ ਖ਼ਾਨ?
ਆਇਸ਼ਾ ਇਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਇੰਸਟਾ ’ਤੇ ਉਸ ਦੇ 2 ਮਿਲੀਅਨ ਫਾਲੋਅਰਜ਼ ਹਨ। ਜਦੋਂ ਤੋਂ ਉਸ ਨੇ ਮੁਨੱਵਰ ਬਾਰੇ ਖ਼ੁਲਾਸੇ ਕੀਤੇ ਹਨ, ਉਦੋਂ ਤੋਂ ਹੀ ਉਹ ਸੁਰਖ਼ੀਆਂ ’ਚ ਆ ਗਈ ਹੈ। ਪ੍ਰਸ਼ੰਸਕਾਂ ਨੇ ਆਇਸ਼ਾ ਦੀ ਖ਼ੂਬਸੂਰਤੀ ਤੇ ਕਿੱਲਰ ਲੁੱਕ ਦੀ ਤਾਰੀਫ਼ ਕੀਤੀ ਹੈ। ਆਇਸ਼ਾ ਜਿੰਨੀ ਖ਼ੂਬਸੂਰਤ ਦਿਖਾਈ ਦਿੰਦੀ ਹੈ, ਉਹ ਆਪਣੀ ਫਿਟਨੈੱਸ ਦਾ ਵੀ ਓਨਾ ਹੀ ਧਿਆਨ ਰੱਖਦੀ ਹੈ। ਉਹ ਡਾਂਸ ਦੀ ਸ਼ੌਕੀਨ ਹੈ। ਭਾਰਤੀ ਹੋਵੇ ਜਾਂ ਪੱਛਮੀ, ਉਹ ਹਰ ਪਹਿਰਾਵੇ ’ਚ ਸ਼ਾਨਦਾਰ ਦਿਖਾਈ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News