‘ਵੈਲਕਮ ਟੂ ਦਿ ਜੰਗਲ’ ਦਾ ਨਵਾਂ ਗਾਣਾ ‘ਦੀਵਾਨੇ ਹੈਂ’ ਹੋਇਆ ਰਿਲੀਜ਼

Friday, Jun 19, 2026 - 11:32 AM (IST)

‘ਵੈਲਕਮ ਟੂ ਦਿ ਜੰਗਲ’ ਦਾ ਨਵਾਂ ਗਾਣਾ ‘ਦੀਵਾਨੇ ਹੈਂ’ ਹੋਇਆ ਰਿਲੀਜ਼

ਮੁੰਬਈ- ਫ਼ਿਲਮ ਮੇਕਰਸ ਨੇ ‘ਵੈਲਕਮ ਟੂ ਦਿ ਜੰਗਲ’ ਦਾ ਨਵਾਂ ਅਤੇ ਮਜ਼ੇਦਾਰ ਗਾਣਾ ‘ਦੀਵਾਨੇ ਹੈਂ’ ਰਿਲੀਜ਼ ਕਰ ਦਿੱਤਾ ਹੈ, ਜਿਸ ’ਚ ਅਕਸ਼ੈ ਕੁਮਾਰ ਅਤੇ ਰਵੀਨਾ ਦੀ ਜੋੜੀ ਨੂੰ ਦੇਖ ਕੇ ਲੋਕ ਪੁਰਾਣੀਆਂ ਯਾਦਾਂ ’ਚ ਗੁਆਚ ਜਾਣਗੇ। ਫ਼ਿਲਮ ਦੀ ਵਿਸ਼ਾਲ ਸਟਾਰਕਾਸਟ ਨਾਲ ਫ਼ਿਲਮਾਏ ਗਏ ਇਸ ਗਾਣੇ ’ਚ ਪੂਰੇ ਕਲਾਕਾਰਾਂ ਦੀ ਟੋਲੀ ਇਕੱਠੀ ਨਜ਼ਰ ਆਉਂਦੀ ਹੈ। ਇਹ ਗਾਣਾ ਪੁਰਾਣੇ ਬਾਲੀਵੁੱਡ ਦੇ ਉਨ੍ਹਾਂ ਗਾਣਿਆਂ ਦੀ ਯਾਦ ਦਿਵਾਉਂਦਾ ਹੈ, ਜਿੱਥੇ ਫੋਕਸ ਸਿਰਫ਼ ਡਾਂਸ ਨਹੀਂ ਸਗੋਂ ਲੋਕਾਂ ਨਾਲ ਮਿਲ ਕੇ ਖੁਸ਼ੀਆਂ ਮਨਾਉਣ ’ਤੇ ਹੁੰਦਾ ਸੀ।

ਗਾਣੇ ਦੇ ਸੰਗੀਤਕਾਰ, ਗੀਤਕਾਰ ਅਤੇ ਗਾਇਕ ਆਨੰਦ ਰਾਜ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਟ੍ਰੈਂਡ ਨੂੰ ਫਾਲੋ ਕਰਨਾ ਨਹੀਂ ਸੀ, ਸਗੋਂ ਅਜਿਹਾ ਗਾਣਾ ਬਣਾਉਣਾ ਸੀ ਜਿਸ ਨਾਲ ਲੋਕ ਪਹਿਲੀ ਵਾਰ ਸੁਣਦੇ ਹੀ ਜੁੜ ਜਾਣ। ਜਦੋਂ ਮੈਂ ‘ਦੀਵਾਨੇ ਹੈਂ’ ’ਤੇ ਕੰਮ ਸ਼ੁਰੂ ਕੀਤਾ ਤਾਂ ਮੇਰੇ ਦਿਮਾਗ ’ਚ ਕੋਈ ਟ੍ਰੈਂਡ ਨਹੀਂ ਸੀ। ਮੈਂ ਅਜਿਹਾ ਗਾਣਾ ਬਣਾਉਣਾ ਚਾਹੁੰਦਾ ਸੀ ਜਿਸ ਨੂੰ ਸੁਣਦੇ ਹੀ ਆਪਣਾਪਨ ਮਹਿਸੂਸ ਹੋਵੇ। ਇਹ ਅਜਿਹਾ ਗੀਤ ਹੈ ਜਿਸ ਨੂੰ ਲੋਕ ਵਿਆਹ, ਤਿਉਹਾਰ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਮਿਲ ਕੇ ਗਾ ਸਕਣ।

ਇਸ ਗਾਣੇ ਨੂੰ ਆਨੰਦ ਰਾਜ ਆਨੰਦ ਅਤੇ ਅੰਮ੍ਰਿਤਾ ਫੜਨਵੀਸ ਨੇ ਆਪਣੀ ਆਵਾਜ਼ ਦਿੱਤੀ ਹੈ। ਮਿਊਜ਼ਿਕ ਪ੍ਰੋਡਕਸ਼ਨ ਵਿਕਰਮ ਨਾਗੀ ਨੇ ਕੀਤਾ ਹੈ, ਜਦਕਿ ਅਰੇਂਜਮੈਂਟ ਪ੍ਰਕਾਸ਼ ਪੀਟਰਸ ਨੇ ਤਿਆਰ ਕੀਤੇ ਹਨ। ਅੰਮ੍ਰਿਤਾ ਫੜਨਵੀਸ ਕਹਿੰਦੀ ਹੈ, ‘‘ਇਹ ਗਾਣਾ ਸੁਣਦੇ ਹੀ ਮੁਸਕਰਾਉਣ, ਗੁਣਗੁਣਾਉਣ ਅਤੇ ਜਸ਼ਨ ਦਾ ਹਿੱਸਾ ਬਣਨ ਦਾ ਮਨ ਕਰਦਾ ਹੈ। ਅੱਜਕਲ ਅਜਿਹੇ ਗਾਣੇ ਬਹੁਤ ਘੱਟ ਸੁਣਨ ਨੂੰ ਮਿਲਦੇ ਹਨ।’’


author

cherry

Content Editor

Related News