ਸਟਾਰ ਪਲੱਸ ’ਤੇ ਅੱਜ ਤੋਂ ਸ਼ੁਰੂ ਹੋ ਰਿਹਾ ਨਵਾਂ ਸ਼ੋਅ ‘ਝਨਕ’

Monday, Nov 20, 2023 - 01:33 PM (IST)

ਸਟਾਰ ਪਲੱਸ ’ਤੇ ਅੱਜ ਤੋਂ ਸ਼ੁਰੂ ਹੋ ਰਿਹਾ ਨਵਾਂ ਸ਼ੋਅ ‘ਝਨਕ’

ਮੁੰਬਈ (ਬਿਊਰੋ) - ਸਟਾਰ ਪਲੱਸ ਦੇ ਨਵੇਂ ਸ਼ੋਅ ‘ਝਨਕ’ ਵਿਚ ਹਿਬਾ ਨਵਾਬ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਕ੍ਰਿਸ਼ਾਲ ਆਹੂਜਾ ਉਰਫ ਅਨਿਰੁਧ ਮੁੱਖ ਕਿਰਦਾਰ ਨਿਭਾਉਣਗੇ ਅਤੇ ਚਾਂਦਨੀ ਸ਼ਰਮਾ ਇਸ ਸ਼ੋਅ ਵਿਚ ਅਰਸ਼ੀ ਦਾ ਕਿਰਦਾਰ ਨਿਭਾਏਗੀ। ‘ਝਨਕ’ ਇਕ ਨੌਜਵਾਨ ਕੁੜੀ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ, ਜੋ ਮੁਸ਼ਕਿਲਾਂ ਅਤੇ ਤੰਗੀਆਂ-ਤਰੁਸ਼ੀਆਂ ਵਿਚ ਵੱਡੀ ਹੁੰਦੀ ਹੈ ਅਤੇ ਇਕ ਡਾਂਸਰ ਬਣਨ ਦੀ ਇੱਛਾ ਰੱਖਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਪਰਿਵਾਰ ਉੱਤੇ ਬਹੁਤ ਵੱਡੀ ਮੁਸੀਬਤ ਆ ਜਾਂਦੀ ਹੈ, ਜਿਸ ਕਾਰਨ ਉਸ ਦੀ ਦੁਨੀਆ ਹੀ ਤਬਾਹ ਹੋ ਜਾਂਦੀ ਹੈ। ਅਨਿਰੁਧ ਝਨਕ ਨੂੰ ਦੂਜਿਆਂ ਦੇ ਬੁਰੇ ਇਰਾਦਿਆਂ ਤੋਂ ਬਚਾਉਣ ਲਈ ਅੱਗੇ ਆਉਂਦਾ ਹੈ ਅਤੇ ਵਿਆਹ ਕਰਵਾ ਲੈਂਦਾ ਹੈ ਪਰ ਦੋਵੇਂ ਫਿਰ ਤੋਂ ਅਜਨਬੀ ਬਣ ਕੇ ਆਹਮਣੇ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਕ੍ਰਿਸ਼ਾਲ ਆਹੂਜਾ ਕਹਿੰਦੇ ਹਨ, ‘ਆਖ਼ਰਕਾਰ, ਉਹ ਦਿਨ ਆ ਗਿਆ ਹੈ ਜਦੋਂ ਸਾਡਾ ਸ਼ੋਅ ‘ਝਨਕ’ ਟੀ. ਵੀ. ਪਰਦੇ ’ਤੇ ਆਵੇਗਾ। ਅਸੀਂ ਸਾਰਿਆਂ ਨੇ ਇਸ ਲਈ ਬਹੁਤ ਕੰਮ ਕੀਤਾ ਹੈ, ਬਹੁਤ ਮਿਹਨਤ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਮਿਹਨਤ ਲਈ ਸਾਡੀ ਸ਼ਲਾਘਾ ਕਰਨਗੇ। ਪਿਆਰ ਅਤੇ ਪ੍ਰਸ਼ੰਸਾ ਦੇਣਗੇ। ਦਰਸ਼ਕ ‘ਝਨਕ’ ਦਾ ਸਫ਼ਰ ਦੇਖਣਗੇ, ਜਿਸ ਵਿਚ ਅਨਿਰੁਧ, ਅਰਸ਼ੀ, ਜਜ਼ਬਾਤ ਤੇ ਰਿਸ਼ਤਿਆਂ ਦੀਆਂ ਪੇਚੀਦਗੀਆਂ ਸ਼ਾਮਲ ਹਨ।’ ਲੀਨਾ ਗੰਗੋਪਾਧਿਆਏ ਵੱਲੋਂ ਨਿਰਮਿਤ ‘ਝਨਕ’ 20 ਨਵੰਬਰ ਤੋਂ ਸੋਮਵਾਰ ਤੋਂ ਐਤਵਾਰ ਤੱਕ ਰਾਤ 10.30 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News