ਰਣਵੀਰ-ਦੀਪਿਕਾ ਨੇ ਨੰਨ੍ਹੀ ਧੀ ਨੂੰ ਦਿਵਾਲੀ ਦਾ ਦਿੱਤਾ ਖ਼ਾਸ ਤੋਹਫ਼ਾ

Wednesday, Oct 23, 2024 - 01:11 PM (IST)

ਰਣਵੀਰ-ਦੀਪਿਕਾ ਨੇ ਨੰਨ੍ਹੀ ਧੀ ਨੂੰ ਦਿਵਾਲੀ ਦਾ ਦਿੱਤਾ ਖ਼ਾਸ ਤੋਹਫ਼ਾ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ 2018 'ਚ ਹੋਇਆ ਸੀ। ਬੀਤੇ ਕੁਝ ਮਹੀਨੇ ਪਹਿਲਾਂ ਹੀ ਦੀਪਿਕਾ ਨੇ ਧੀ ਨੂੰ ਜਨਮ ਦਿੱਤਾ ਸੀ। ਰਣਵੀਰ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਹਿਲਾ ਬੱਚਾ ਧੀ ਹੋਵੇ ਅਤੇ ਉਨ੍ਹਾਂ ਦੀ ਇਹ ਇੱਛਾ 8 ਸਤੰਬਰ 2024 ਨੂੰ ਪੂਰੀ ਹੋਈ। ਇਸ ਨੂੰ ਲੈ ਕੇ ਰਣਵੀਰ ਅਤੇ ਦੀਪਿਕਾ ਕਾਫੀ ਖੁਸ਼ ਹਨ। ਦੱਸ ਦਈਏ ਕਿ ਹਾਲ ਹੀ 'ਚ ਦੀਪਿਕਾ-ਰਣਵੀਰ ਨੇ ਦੀਵਾਲੀ ਤੋਂ ਪਹਿਲਾਂ ਇੱਕ ਨਵੀਂ ਰੇਂਜ ਰੋਵਰ ਖਰੀਦੀ ਹੈ, ਜਿਸ ਬਾਰੇ ਪ੍ਰਸ਼ੰਸਕ ਆਖ ਰਹੇ ਹਨ ਕਿ ਜੋੜੇ ਨੇ ਇਹ ਤੋਹਫ਼ਾ ਆਪਣੀ ਧੀ ਨੂੰ ਦੀਵਾਲੀ 'ਤੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਰਣਵੀਰ-ਦੀਪਿਕਾ ਨੇ ਧੀ ਨੂੰ ਦਿੱਤਾ ਤੋਹਫ਼ਾ
ਰਣਵੀਰ ਅਤੇ ਦੀਪਿਕਾ ਦੀ ਧੀ 1 ਮਹੀਨੇ ਦੀ ਹੋ ਗਈ ਹੈ ਅਤੇ ਇਸ ਦਾ ਜਸ਼ਨ ਮਨਾਉਣ ਲਈ ਜੋੜੇ ਨੇ ਦੀਵਾਲੀ ਤੋਂ ਪਹਿਲਾਂ ਆਪਣੀ ਧੀ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਰੇਂਜ ਰੋਵਰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਜੋੜੇ ਨੇ ਇਹ ਕਾਰ ਆਪਣੀ ਨਵਜੰਮੀ ਬੱਚੀ ਨੂੰ ਗਿਫ਼ਟ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

ਰੇਂਜ ਰੋਵਰ ਦੀ ਕੀਮਤ
ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਨੇ ਦੀਵਾਲੀ ਤੋਂ ਪਹਿਲਾਂ ਆਪਣੀ ਧੀ ਨੂੰ ਤੋਹਫ਼ੇ ਵਜੋ ਕਰੋੜਾਂ ਰੁਪਏ ਦੀ ਨਵੀਂ ਲਗਜ਼ਰੀ ਕਾਰ ਦਿੱਤੀ ਹੈ। ਸਤੰਬਰ 'ਚ ਦੀਪਿਕਾ ਪਾਦੂਕੋਣ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਅਦਾਕਾਰ ਨੇ ਹੁਣ ਆਪਣੀ ਲਗਜ਼ਰੀ ਕਾਰ ਕਲੈਕਸ਼ਨ 'ਚ ਇੱਕ ਹੋਰ ਆਲੀਸ਼ਾਨ ਕਾਰ ਜੋੜ ਦਿੱਤੀ ਹੈ। ਕਾਰ 'ਤੇ ਰਣਵੀਰ ਦੀ ਸਿਗਨੇਚਰ ਨੰਬਰ ਪਲੇਟ '6969' ਹੈ ਅਤੇ ਅਦਾਕਾਰ ਦੀ ਇਹ ਚੌਥੀ ਕਾਰ ਹੈ, ਜਿਸ 'ਤੇ ਵੀ ਇਹੀ ਨੰਬਰ ਪਲੇਟ ਹੈ, ਜਿਸ ਨੂੰ ਉਹ ਆਪਣੇ ਲਈ ਖੁਸ਼ਕਿਸਮਤ ਮੰਨਦੇ ਹਨ। ਰਣਵੀਰ ਨੇ ਨਵੀਂ ਰੇਂਜ ਰੋਵਰ 4.4 LWB ਖਰੀਦੀ ਹੈ, ਜਿਸ ਦੀ ਮੁੰਬਈ 'ਚ ਕੀਮਤ 4.74 ਕਰੋੜ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'

'ਸਿੰਘਮ' 'ਚ ਨਜ਼ਰ ਆਵੇਗੀ ਜੋੜੀ
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਅਤੇ ਦੀਪਿਕਾ ਦੋਵੇਂ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ 'ਸਿੰਘਮ ਅਗੇਨ' 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਜਿੱਥੇ ਰਣਵੀਰ ਸਿੰਬਾ ਦੀ ਆਪਣੀ ਭੂਮਿਕਾ ਨੂੰ ਦੁਹਰਾਉਣਗੇ ਅਤੇ ਦੀਪਿਕਾ 'ਕਾਪ ਯੂਨੀਵਰਸ' 'ਚ ਪਹਿਲੀ ਮਹਿਲਾ ਪੁਲਸ ਅਧਿਕਾਰੀ ਸ਼ਕਤੀ ਸ਼ੈੱਟੀ ਦੀ ਭੂਮਿਕਾ ਨਿਭਾਏਗੀ। 'ਸਿੰਘਮ ਅਗੇਨ' 1 ਨਵੰਬਰ ਨੂੰ ਸਿਲਵਰ ਸਕ੍ਰੀਨ 'ਤੇ ਆਵੇਗੀ। ਦੀਪਿਕਾ ਹੁਣ ਕਥਿਤ ਤੌਰ 'ਤੇ ਮਾਰਚ 2025 ਤੱਕ ਜਣੇਪਾ ਛੁੱਟੀ 'ਤੇ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News