‘695’ ਵਰਗਾ ਕਿਰਦਾਰ ਪਹਿਲਾਂ ਕਦੇ ਨਹੀਂ ਨਿਭਾਇਆ : ਅਰੁਣ ਗੋਵਿਲ

Tuesday, Jan 16, 2024 - 11:20 AM (IST)

‘695’ ਵਰਗਾ ਕਿਰਦਾਰ ਪਹਿਲਾਂ ਕਦੇ ਨਹੀਂ ਨਿਭਾਇਆ : ਅਰੁਣ ਗੋਵਿਲ

22 ਜਨਵਰੀ ਦਾ ਦਿਨ ਦੇਸ਼ ਹੀ ਨਹੀਂ, ਸਗੋਂ ਇਤਿਹਾਸਕ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੇਸ਼ ਭਰ ਵਿਚ ਰਾਮਮਈ ਲਹਿਰ ਹੈ ਪਰ ਸ਼੍ਰੀ ਰਾਮ ਜਨਮ ਭੂਮੀ ਦਾ ਇਤਿਹਾਸ ਭਾਰਤ ਦੇ ਸਭ ਤੋਂ ਵਿਵਾਦਿਤ ਮੁੱਦਿਆਂ ਵਿਚ ਵੀ ਰਿਹਾ ਹੈ। ਅਜਿਹੇ ਵਿਚ ਰਾਮ ਮੰਦਰ ਦੇ 500 ਸਾਲਾਂ ਦੇ ਸੰਘਰਸ਼ ਅਤੇ ਇਤਿਹਾਸ ਨਾਲ ਜੁੜੀ ਫਿਲਮ ‘ਸਿਕਸ ਨਾਈਨ ਫਾਈਵ’ 19 ਜਨਵਰੀ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਵਿਚ ਅਰੁਣ ਗੋਵਿਲ ਤੋਂ ਇਲਾਵਾ ਅਸ਼ੋਕ ਸਮਰਥ, ਮੁਕੇਸ਼ ਤਿਵਾਰੀ, ਗੋਵਿੰਦ ਨਾਮਦੇਵ, ਅਖਿਲੇਂਦਰ ਮਿਸ਼ਰਾ ਅਤੇ ਗਜਿੰਦਰ ਚੌਹਾਨ ਵਰਗੇ ਕਈ ਹੋਰ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਬਾਰੇ ਫਿਲਮ ਦੀ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਰਾਮਾਇਣ ਤੋਂ ਬਾਅਦ ਲੋਕਾਂ ਨੂੰ ਤੁਹਾਡੇ ਵਿਚ ਹੀ ਸ਼੍ਰੀ ਰਾਮ ਨਜ਼ਰ ਆਏ ਅਤੇ ਤੁਸੀਂ ਅੱਜ ਇਸ ਫਿਲਮ ਨਾਲ ਵੀ ਜੁੜੇ ਹੋ। ਤੁਸੀਂ ਇਸ ਪੂਰੇ ਸਫ਼ਰ ਦਾ ਵਰਣਨ ਕਿਵੇਂ ਕਰੋਗੇ?
ਇਸ ਸਫ਼ਰ ਨੂੰ ਬਿਆਨ ਕਰਨ ਵਿਚ ਬਹੁਤ ਸਮਾਂ ਲੱਗੇਗਾ। ‘695’ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਮੈਂ ਜਿਸ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ, ਉਸ ਤਰ੍ਹਾਂ ਦਾ ਪਹਿਲਾਂ ਕੋਈ ਕਿਰਦਾਰ ਨਹੀਂ ਨਿਭਾਇਆ ਸੀ। ਮੇਰਾ ਗੈੱਟਅਪ ਵੀ ਇਕ ਚੰਗੇ ਬਜ਼ੁਰਗ ਆਦਮੀ ਦਾ ਹੈ, ਜੋ ਇਕ ਸੰਤ ਹੈ ਅਤੇ ਹਿੰਸਾ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੁੰਦਾ। ਚਲਾਕੀ ਅਤੇ ਮੱਕਾਰੀ ਉਨ੍ਹਾਂ ਦੇ ਚਿੱਤ ਵਿਚ ਨਹੀਂ ਹੈ। ਉਨ੍ਹਾਂ ਦੀ ਹਰ ਗੱਲ ਇਹੋ ਕਹਿੰਦੀ ਹੈ ਕਿ ਜੋ ਕੁਝ ਰੱਬ ਚਾਹੁੰਦਾ ਹੈ, ਉਹੀ ਹੋਵੇਗਾ, ਤੁਸੀਂ ਬਸ ਆਪਣਾ ਕੰਮ ਕਰਦੇ ਰਹੋ। ਇਹ ਕਿਰਦਾਰ ਮੇਰੇ ਲਈ ਨਵਾਂ ਸੀ, ਇਸ ਲਈ ਮੈਨੂੰ ਇਸ ਨੂੰ ਕਰਨ ਵਿਚ ਮਜ਼ਾ ਆਇਆ ਕਿਉਂਕਿ ਇਹ ਕਿਰਦਾਰ ਬਹੁਤ ਸਕਾਰਾਤਮਕ ਹੈ। ਇਸ ਵਿਚ ਮੇਰਾ ਚੇਲਾ (ਅਸ਼ੋਕ ਸਮਰਥ) ਬਣਿਆ ਹੈ। ਉਹ ਅਤੇ ਮੈਂ ਇਕ-ਦੂਜੇ ਦੇ ਵਿਰੋਧੀ ਹਾਂ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਚੁੱਪ ਰਹਿ ਕੇ ਕੰਮ ਕਰ ਸਕਦੇ ਹਨ, ਮੈਂ ਨਹੀਂ। ਮੈਂ ਆਪਣੀ ਆਵਾਜ਼ ਉਠਾਵਾਂਗਾ। ਮੈਨੂੰ ਆਪਣਾ ਇਕ ਵੀ ਡਾਇਲਾਗ ਯਾਦ ਨਹੀਂ ਪਰ ਉਨ੍ਹਾਂ ਦੇ ਹਨ।

ਕੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਫਿਲਮ ਨੂੰ ਪ੍ਰਭਾਵਿਤ ਕਰੇਗੀ?
ਜ਼ਰੂਰ ਕਰੇਗੀ। ਕਿਉਂ ਨਹੀਂ, ਅਸੀਂ ਆਪਣੀਆਂ ਚੀਜ਼ਾਂ ਨੂੰ ਸਹੀ ਸਮੇਂ ’ਤੇ ਦਿਖਾਈਏ। ਇਸ ਸਮੇਂ ਦੇਸ਼ ਵਿਚ ਰਾਮਮਈ ਮਾਹੌਲ ਹੈ ਅਤੇ ਇਹ ਫਿਲਮ ਇਸ ਨਾਲ ਜੁੜੀ ਹੋਈ ਹੈ। ਲੋਕਾਂ ਨੂੰ ਪਤਾ ਲੱਗੇਗਾ ਕਿ ਇਸ ਮੰਦਰ ਦਾ ਇਤਿਹਾਸ ਕੀ ਹੈ ਅਤੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਕਿਸ ਤਰ੍ਹਾਂ ਸਭ ਕੁਝ ਹੋਇਆ।

ਰਾਮ ਮੰਦਰ ਨੂੰ ਲੈ ਕੇ ਜਿਸ ਤਰ੍ਹਾਂ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਈ ਹੈ, ਉਸ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ?
ਇਸ ਦਾ ਕ੍ਰੈਡਿਟ ਕਿਸੇ ਇਕ ਚੀਜ਼ ਨੂੰ ਨਹੀਂ ਦਿੱਤਾ ਜਾ ਸਕਦਾ। ਲੋਕਾਂ ਵਿਚ ਸ਼੍ਰੀ ਰਾਮ ਨੂੰ ਲੈ ਕੇ ਜਿਸ ਤਰ੍ਹਾਂ ਦੀ ਜਨ-ਜਾਗਰੂਕਤਾ ਆਈ ਹੈ, ਉਸ ਦਾ ਪਹਿਲਾ ਅਧਿਆਏ ਸ਼੍ਰੀ ਰਾਮਾਨੰਦ ਸਾਗਰ ਦੀ ਰਾਮਾਇਣ ਸੀ। ਫਿਰ ਹੌਲੀ-ਹੌਲੀ ਲੋਕ ਇਸ ਨਾਲ ਜੁੜਦੇ ਚਲੇ ਗਏ। 6 ਦਸੰਬਰ ਨੂੰ ਸ਼ੁਰੂ ਹੋਇਆ ਇਹ ਮਾਮਲਾ ਬਾਅਦ ਵਿਚ ਅਦਾਲਤ ਵਿਚ ਪਹੁੰਚ ਗਿਆ ਪਰ ਇਸ ਪਿੱਛੇ ਇਕ ਵਿਅਕਤੀ ਨੂੰ ਮੈਂ ਜ਼ਰੂਰ ਕ੍ਰੈਡਿਟ ਦੇਣਾ ਚਾਹੁੰਗਾ ਅਤੇ ਉਹ ਹਨ ਸ਼੍ਰੀ ਨਰਿੰਦਰ ਮੋਦੀ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਮਨ ਵਿਚ ਫੈਸਲਾ ਕਰ ਲਿਆ ਸੀ ਕਿ ਇਹ ਕੰਮ ਮੈਂ ਹੀ ਕਰਨਾ ਹੈ ਅਤੇ ਮੈਂ ਹੀ ਇਸ ਨੂੰ ਕਰਾਂਗਾ। ਉਨ੍ਹਾਂ ਨੇ ਇਸ ਦੇਸ਼, ਲੋਕਾਂ ਅਤੇ ਕੰਮ ਨੂੰ ਜਿਸ ਤਰ੍ਹਾਂ ਦੀ ਊਰਜਾ ਦਿੱਤੀ ਹੈ, ਉਹ ਦੁਰਲਭ ਹੈ। ਮੈਂ ਅਜਿਹਾ ਵਿਅਕਤੀ ਪਹਿਲਾਂ ਕਦੇ ਨਹੀਂ ਦੇਖਿਆ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਕ੍ਰੈਡਿਟ ਦੇਣ ਦੀ ਗੱਲ ਆਉਂਦੀ ਹੈ, ਤਾਂ ਮੈਂ ਉਨ੍ਹਾਂ ਨੂੰ ਇਸਦਾ ਪੂਰਾ ਕ੍ਰੈਡਿਟ ਦਿੰਦਾ ਹਾਂ। ਅੱਜ ਹਰ ਵਿਅਕਤੀ ਸਿਰਫ ਰਾਮ ਮੰਦਰ ਦੀ ਹੀ ਗੱਲ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪਲ ਸਮਾਜਿਕ, ਧਾਰਮਿਕ ਅਤੇ ਸਨਾਤਨ ਧਰਮ ਦੇ ਨਜ਼ਰੀਏ ਤੋਂ ਮੇਰੇ ਜੀਵਨ ਦੀ ਸਭ ਤੋਂ ਵੱਡੀ ਘਟਨਾ ਹੈ।


‘ਕਿਸੇ ’ਤੇ ਨਿੱਜੀ ਟਿੱਪਣੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਗਲਤ ਹੋਵੇਗਾ’

ਫਿਲਮ ਰਾਹੀਂ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ?
ਹਿੰਦੂ ਸਨਾਤਨ ਧਰਮ ਦੀ ਸੰਪੂਰਨ ਵਿਆਖਿਆ, ਜਿਸ ਨੂੰ ਅੱਜ ਲੋਕ ਆਪੋ-ਆਪਣੇ ਢੰਗ ਨਾਲ ਦੂਜਿਆਂ ਨੂੰ ਸਮਝਾਉਂਦੇ ਹਨ, ਪਰ ਸਨਾਤਨ ਧਰਮ ਦੇ ਪ੍ਰਚਾਰਕ ਅਤੇ ਪ੍ਰਸਾਰਕ ਸਾਡੇ ਸੰਤਾਂ ਨੇ ਆਪਣੇ ਵਿਚਾਰਾਂ ਨਾਲ ਜੋ ਵਿਆਖਿਆ ਕੀਤੀ ਹੈ, ਅਸੀਂ ਫਿਲਮ ਰਾਹੀਂ ਉਸਨੂੰ ਲੋਕਾਂ ਤੱਕ ਪਹੁੰਚਾਵਾਂਗੇ। ਦੂਜੀ ਗੱਲ ਸਾਡੇ ਸੱਭਿਆਚਾਰ ਵਿਚ ਗੁਰੂ ਅਤੇ ਚੇਲੇ ਦੀ ਜੋ ਪ੍ਰੰਪਰਾ ਰਹੀ ਹੈ, ਉਹ ਕਿੰਨੀ ਸ਼ਾਨਦਾਰ ਸੀ, ਇਹ ਵੀ ਇਸ ਫ਼ਿਲਮ ਵਿਚ ਦੱਸਿਆ ਗਿਆ ਹੈ। ‘ਸਿਕਸ ਨਾਈਨ ਫਾਈਵ’ ਰਾਹੀਂ ਜੇਕਰ ਕਿਸੇ ’ਤੇ ਨਿੱਜੀ ਟਿੱਪਣੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਗਲਤ ਹੋਵੇਗਾ।

ਫਿਲਮ ਦੀ ਸਕਿ੍ਰਪਟ ਪੜ੍ਹਣ ਮਗਰੋਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ?
ਜਦੋਂ ਮੈਂ ਸਕਿ੍ਰਪਟ ਪੜ੍ਹੀ ਤਾਂ ਜੋ ਕਹਿਣਾ ਚਾਹੁੰਦਾ ਸੀ, ਉਸ ਨੂੰ ਕਹਿਣ ਲਈ ਮੈਨੂੰ ਬਹੁਤ ਹਿੰਮਤ ਕਰਨੀ ਪਈ। ਮੇਰਾ ਕਿਰਦਾਰ ਮਹੰਤ ਰਾਮਚੰਦਰ ਦਾਸ ਪਰਮਹੰਸ ਜੀ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦਾ ਨਾਮ ਰਘੁਨੰਦਨ ਹੈ। ਅਸੀਂ ਸ਼ਾਂਤੀ ਅਤੇ ਸਦਭਾਵਨਾ ਦੇ ਰਸਤੇ ’ਤੇ ਚੱਲੇ, ਪਰ ਜੇਕਰ ਅਮਲੀ ਤੌਰ ’ਤੇ ਦੇਖਿਆ ਜਾਵੇ ਤਾਂ ਅਸੀਂ ਇਸ ਧਰਤੀ ’ਤੇ ਕੁਝ ਵੀ ਹਾਸਿਲ ਨਹੀਂ ਕਰ ਸਕੇ। ਪਰ ਕਰੀਏ ਕੀ, ਇਹ ਤਾਂ ਸਾਡੀ ਪ੍ਰੰਪਰਾ ਸੀ। ਅੱਜ ਉਸ ਤਸਵੀਰ ਦੁਰੂਸਤ ਹੋਈ ਹੈ, ਇਹ ਸਿਰਫ 3 ਤਾਰੀਖਾਂ ਤੱਕ ਸੀਮਤ ਨਹੀਂ ਹੈ, ਇਹ 500 ਸਾਲਾਂ ਦਾ ਪੂਰਾ ਇਤਿਹਾਸ ਹੈ ਜੋ ਸਾਡੀ ਸੰਸਕਿ੍ਰਤੀ ਅਤੇ ਸਭਿਅਤਾ ਨੂੰ ਸੰਭਾਲਦਾ ਹੈ। ਅਸ਼ੋਕ ਸਮਰਥ

ਇਸ ਫ਼ਿਲਮ ਵਿਚ ਕੰਮ ਕਰਨਾ ਬਾਕੀ ਫ਼ਿਲਮਾਂ ਨਾਲੋਂ ਕਿਵੇਂ ਵੱਖਰਾ ਸੀ?
ਫਿਲਮ ਦੀ ਸ਼ੂਟਿੰਗ ਅਯੁੱਧਿਆ ਵਿਚ ਹੋਈ ਸੀ, ਇਸ ਲਈ ਇਸ ਵਿਚ ਕੰਮ ਕਰਨਾ ਕਾਫੀ ਵੱਖਰਾ ਸੀ। ਅਯੁੱਧਿਆ ਆਪਣੇ ਆਪ ਵਿਚ ਇਕ ਅਧਿਆਤਮਕ ਨਗਰੀ ਹੈ ਅਤੇ ਭਗਵਾਨ ਸ਼੍ਰੀਰਾਮ ਨੂੰ ਲੈ ਕੇ ਇਸ ਸ਼ਹਿਰ ਦਾ ਵਾਤਾਵਰਣ ਪੂਰੀ ਤਰ੍ਹਾਂ ਰਾਮਮਈ ਹੈ। ਸਰਯੂ ਦੇ ਕੰਢੇ ’ਤੇ ਅਸੀਂ ਸ਼ੂਟਿੰਗ ਕੀਤੀ, ਜੋ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਸੀ। ਅਸੀਂ ਉੱਥੇ ਦੇ ਲੋਕਾਂ ਤੋਂ ਇਸ ਨਾਲ ਜੁੜੀਆਂ ਕਈ ਕਹਾਣੀਆਂ ਵੀ ਸੁਣੀਆਂ ਸਨ। ਅਜਿਹੇ ਵਿਚ ਜਦੋਂ ਅਸੀਂ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿਚ ਘੁੰਮ ਰਹੀਆਂ ਸਨ। ਇੰਝ ਜਾਪਦਾ ਸੀ ਜਿਵੇਂ ਸਾਰੀਆਂ ਭਾਵਨਾਵਾਂ ਮੇਰੇ ਸਾਹਮਣੇ ਪ੍ਰਤੀਬਿੰਬਿਤ ਹੋ ਰਹੀਆਂ ਹੋਣ। 42 ਡਿਗਰੀ ਦੇ ਤਾਪਮਾਨ ਵਿਚ ਸ਼ੂਟਿੰਗ ਕਰਦੇ ਸਮੇਂ ਵੀ ਇਕ ਵੱਖਰੀ ਹੀ ਐਨਰਜੀ ਰਹਿੰਦੀ ਸੀ। ਉੱਥੇ ਕਣ-ਕਣ ਵਿਚ ਰਾਮ ਹਨ ਅਤੇ ਸੰਤ ਦਾ ਕਿਰਦਾਰ ਨਿਭਾਉਣਾ ਆਪਣੇ ਆਪ ਵਿਚ ਵਿਸ਼ੇਸ਼ ਹੈ। ਅਖਿਲੇਂਦਰ ਮਿਸ਼ਰਾ

‘ਸਿਕਸ ਨਾਈਨ ਫਾਈਵ’ ਦਾ ਕੀ ਅਰਥ ਹੈ?
6 ਭਾਵ ਦਸੰਬਰ ਨੂੰ ਅਯੁੱਧਿਆ ਵਿਚ ਵਿਵਾਦਿਤ ਢਾਂਚਾ ਢਾਹ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 9 ਨਵੰਬਰ ਨੂੰ ਸੁਪਰੀਮ ਕੋਰਟ ਤੋਂ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਆਇਆ ਸੀ। 5 ਅਗਸਤ ਨੂੰ ਪੀ.ਐੱਮ. ਮੋਦੀ ਨੇ ਭਗਵਾਨ ਸ਼੍ਰੀਰਾਮ ਮੰਦਰ ਦੇ ਨਿਰਮਾਣ ਦਾ ਭੂਮੀ ਪੂਜਨ ਕੀਤਾ ਸੀ। ਇਸ ਤੋਂ ਇਲਾਵਾ ਇਨ੍ਹਾਂ ਸਾਰੀਆਂ ਸੰਖਿਆਵਾਂ ਨੂੰ ਮਿਲਾ ਕੇ ’ਜੈ ਸ਼੍ਰੀ ਰਾਮ’ ਵੀ ਬਣਦਾ ਹੈ, ਇਸੇ ਲਈ ਇਸ ਫ਼ਿਲਮ ਦਾ ਨਾਂ ‘ਸਿਕਸ ਨਾਈਨ ਫਾਈਵ’ ਰੱਖਿਆ ਗਿਆ ਹੈ। ਸ਼੍ਰੀਰਾਮ ਦੇ ਟਾਟ ਤੋਂ ਲੈ ਕੇ ਠਾਠ ਤੱਕ ਦੀ ਕਹਾਣੀ ਇਸ ਫਿਲਮ ਵਿਚ ਹੈ। ਸਾਡੇ ਪ੍ਰਭੂ ਜੀ ਪਹਿਲਾਂ ਟਾਟ ਵਿਚ ਸੀ ਅਤੇ ਉਥੋਂ 22 ਜਨਵਰੀ ਨੂੰ ਪੂਰੇ ਠਾਠ ਨਾਲ ਬਿਰਾਜਮਾਨ ਹੋਣਗੇ। ਇਸ ਸਮੇਂ ਵਿਚਕਾਰ ਦੀਆਂ ਸਾਰੀਆਂ ਘਟਨਾਵਾਂ ਨੂੰ ਅਸੀਂ ਇਸ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਫ਼ਿਲਮ ਵਿਚ ਕੰਮ ਕਰਨਾ ਬਾਕੀ ਫ਼ਿਲਮਾਂ ਨਾਲੋਂ ਕਿਵੇਂ ਵੱਖਰਾ ਸੀ?
ਫਿਲਮ ਦੀ ਸ਼ੂਟਿੰਗ ਅਯੁੱਧਿਆ ਵਿਚ ਹੋਈ ਸੀ, ਇਸ ਲਈ ਇਸ ਵਿਚ ਕੰਮ ਕਰਨਾ ਕਾਫੀ ਵੱਖਰਾ ਸੀ। ਅਯੁੱਧਿਆ ਆਪਣੇ-ਆਪ ਵਿਚ ਇਕ ਅਧਿਆਤਮਕ ਨਗਰੀ ਹੈ ਅਤੇ ਭਗਵਾਨ ਸ਼੍ਰੀ ਰਾਮ ਨੂੰ ਲੈ ਕੇ ਇਸ ਸ਼ਹਿਰ ਦਾ ਵਾਤਾਵਰਣ ਪੂਰੀ ਤਰ੍ਹਾਂ ਰਾਮਮਈ ਹੈ। ਸਰਯੂ ਦੇ ਕੰਢੇ ’ਤੇ ਅਸੀਂ ਸ਼ੂਟਿੰਗ ਕੀਤੀ, ਜੋ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਸੀ। ਅਸੀਂ ਉੱਥੇ ਦੇ ਲੋਕਾਂ ਤੋਂ ਇਸ ਨਾਲ ਜੁੜੀਆਂ ਕਈ ਕਹਾਣੀਆਂ ਵੀ ਸੁਣੀਆਂ ਸਨ। ਅਜਿਹੇ ਵਿਚ ਜਦੋਂ ਅਸੀਂ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿਚ ਘੁੰਮ ਰਹੀਆਂ ਸਨ। ਇੰਝ ਜਾਪਦਾ ਸੀ ਜਿਵੇਂ ਸਾਰੀਆਂ ਭਾਵਨਾਵਾਂ ਮੇਰੇ ਸਾਹਮਣੇ ਪ੍ਰਤੀਬਿੰਬਿਤ ਹੋ ਰਹੀਆਂ ਹੋਣ। 42 ਡਿਗਰੀ ਦੇ ਤਾਪਮਾਨ ਵਿਚ ਸ਼ੂਟਿੰਗ ਕਰਦੇ ਸਮੇਂ ਵੀ ਇਕ ਵੱਖਰੀ ਹੀ ਐਨਰਜੀ ਰਹਿੰਦੀ ਸੀ। ਉੱਥੇ ਕਣ-ਕਣ ਵਿਚ ਰਾਮ ਹਨ ਅਤੇ ਸੰਤ ਦਾ ਕਿਰਦਾਰ ਨਿਭਾਉਣਾ ਆਪਣੇ-ਆਪ ਵਿਚ ਵਿਸ਼ੇਸ਼ ਹੈ।

‘ਸਿਕਸ ਨਾਈਨ ਫਾਈਵ’ ਦਾ ਕੀ ਅਰਥ ਹੈ?
6 ਭਾਵ ਦਸੰਬਰ ਨੂੰ ਅਯੁੱਧਿਆ ਵਿਚ ਵਿਵਾਦਿਤ ਢਾਂਚਾ ਢਾਹ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 9 ਨਵੰਬਰ ਨੂੰ ਸੁਪਰੀਮ ਕੋਰਟ ਤੋਂ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਆਇਆ ਸੀ। 5 ਅਗਸਤ ਨੂੰ ਪੀ. ਐੱਮ. ਮੋਦੀ ਨੇ ਭਗਵਾਨ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਭੂਮੀ ਪੂਜਨ ਕੀਤਾ ਸੀ। ਇਸ ਤੋਂ ਇਲਾਵਾ ਇਨ੍ਹਾਂ ਸਾਰੀਆਂ ਸੰਖਿਆਵਾਂ ਨੂੰ ਮਿਲਾ ਕੇ ’ਜੈ ਸ਼੍ਰੀ ਰਾਮ’ ਵੀ ਬਣਦਾ ਹੈ, ਇਸੇ ਲਈ ਇਸ ਫ਼ਿਲਮ ਦਾ ਨਾਂ ‘ਸਿਕਸ ਨਾਈਨ ਫਾਈਵ’ ਰੱਖਿਆ ਗਿਆ ਹੈ। ਸ਼੍ਰੀ ਰਾਮ ਦੇ ਟਾਟ ਤੋਂ ਲੈ ਕੇ ਠਾਠ ਤੱਕ ਦੀ ਕਹਾਣੀ ਇਸ ਫਿਲਮ ਵਿਚ ਹੈ। ਸਾਡੇ ਪ੍ਰਭੂ ਜੀ ਪਹਿਲਾਂ ਟਾਟ ਵਿਚ ਸੀ ਅਤੇ ਉਥੋਂ 22 ਜਨਵਰੀ ਨੂੰ ਪੂਰੇ ਠਾਠ ਨਾਲ ਬਿਰਾਜਮਾਨ ਹੋਣਗੇ। ਇਸ ਸਮੇਂ ਵਿਚਕਾਰ ਦੀਆਂ ਸਾਰੀਆਂ ਘਟਨਾਵਾਂ ਨੂੰ ਅਸੀਂ ਇਸ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ।


author

sunita

Content Editor

Related News