ਕਦੇ ਕੀਤਾ ਪਿਆਜ਼-ਰੋਟੀ ਨਾਲ ਗੁਜ਼ਾਰਾ, ਅੱਜ 100 ਕਰੋੜ ਹੈ ਨੈੱਟਵਰਥ, ਕੀ ਤੁਸੀਂ ਜਾਣਦੇ ਹੋ ਇਸ ਮਸ਼ਹੂਰ Actor ਦਾ ਨਾਂ
Wednesday, May 20, 2026 - 02:28 PM (IST)
ਮੁੰਬਈ : ਰੋਨਿਤ ਰਾਏ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਉਤਾਰ-ਚੜਾਅ ਦੇਖੇ ਪਰ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਵੱਡੇ ਪਰਦੇ ਤੋਂ ਕੀਤੀ ਸੀ, ਪਰ ਸ਼ੁਰੂਆਤੀ ਅਸਫਲਤਾਵਾਂ ਨੇ ਉਨ੍ਹਾਂ ਨੂੰ ਇੱਕ ਵੱਖਰਾ ਰਸਤਾ ਚੁਣਨ ਲਈ ਮਜਬੂਰ ਕਰ ਦਿੱਤਾ। ਬਾਅਦ ਵਿੱਚ, ਉਹ ਟੈਲੀਵਿਜ਼ਨ ਇੰਡਸਟਰੀ ਵੱਲ ਮੁੜੇ, ਜਿੱਥੇ ਉਨ੍ਹਾਂ ਨੂੰ ਅਸਲ ਪਛਾਣ ਮਿਲੀ।
ਇਹ ਵੀ ਪੜ੍ਹੋ: "60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ
ਬਾਲੀਵੁੱਡ ਵਿੱਚ ਸ਼ੁਰੂਆਤ ਅਤੇ ਸੰਘਰਸ਼
ਰੋਨਿਤ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1992 ਵਿੱਚ ਫਿਲਮ 'ਜਾਨ ਤੇਰੇ ਨਾਮ' ਨਾਲ ਕੀਤੀ ਸੀ। ਹਾਲਾਂਕਿ ਇਹ ਫਿਲਮ ਸਫਲ ਰਹੀ ਅਤੇ ਇਸ ਦੇ ਗੀਤ ਵੀ ਕਾਫੀ ਮਸ਼ਹੂਰ ਹੋਏ, ਪਰ ਇਸ ਦੇ ਬਾਵਜੂਦ ਰੋਨਿਤ ਦਾ ਫਿਲਮੀ ਕਰੀਅਰ ਉਸ ਤਰ੍ਹਾਂ ਅੱਗੇ ਨਹੀਂ ਵਧ ਸਕਿਆ ਜਿਸ ਦੀ ਉਮੀਦ ਸੀ। ਹੌਲੀ-ਹੌਲੀ ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਗੰਭੀਰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !
ਜਦੋਂ ਦਾਲ ਖਰੀਦਣ ਲਈ ਵੀ ਨਹੀਂ ਸਨ ਪੈਸੇ
ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਰੋਨਿਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਬਾਂਦਰਾ ਸਟੇਸ਼ਨ ਦੇ ਕੋਲ ਇੱਕ ਢਾਬੇ 'ਤੇ ਖਾਣਾ ਖਾਂਦੇ ਸਨ। ਕਈ ਵਾਰ ਸਥਿਤੀ ਇੰਨੀ ਮਾੜੀ ਹੁੰਦੀ ਸੀ ਕਿ ਉਹ ਦਿਨ ਵਿੱਚ ਸਿਰਫ ਇੱਕ ਵਾਰ ਹੀ ਰੋਟੀ ਖਾ ਪਾਉਂਦੇ ਸਨ। ਉਨ੍ਹਾਂ ਨੇ ਇੱਕ ਭਾਵੁਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਇੱਕ ਵਾਰ ਉਨ੍ਹਾਂ ਕੋਲ ਦਾਲ ਖਰੀਦਣ ਦੇ ਪੈਸੇ ਨਹੀਂ ਸਨ ਅਤੇ ਉਨ੍ਹਾਂ ਨੇ ਸਿਰਫ ਰੋਟੀ ਮੰਗੀ ਸੀ। ਪਰ ਢਾਬੇ ਵਾਲੇ ਨੇ ਦਰਿਆਦਿਲੀ ਦਿਖਾਉਂਦੇ ਹੋਏ ਮੁਸਕੁਰਾ ਕੇ ਉਨ੍ਹਾਂ ਨੂੰ ਦਾਲ ਵੀ ਦਿੱਤੀ ਅਤੇ ਕਿਹਾ, "ਅੱਜ ਤੁਹਾਡੇ ਲਈ ਦਾਲ ਵਾਲਾ ਦਿਨ ਹੈ"।
ਇਹ ਵੀ ਪੜ੍ਹੋ: 9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ ਚੁੱਪੀ
ਟੀਵੀ ਇੰਡਸਟਰੀ ਨੇ ਬਦਲੀ ਕਿਸਮਤ
ਜਦੋਂ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਤਾਂ ਉਨ੍ਹਾਂ ਨੇ ਟੈਲੀਵਿਜ਼ਨ ਦਾ ਰੁਖ ਕੀਤਾ। ਉਨ੍ਹਾਂ ਨੇ 'ਕਮਾਲ' ਸੀਰੀਅਲ ਤੋਂ ਸ਼ੁਰੂਆਤ ਕੀਤੀ, ਪਰ ਅਸਲੀ ਪਛਾਣ ਉਨ੍ਹਾਂ ਨੂੰ 'ਕਸੌਟੀ ਜ਼ਿੰਦਗੀ ਕੀ' ਵਿੱਚ ਨਿਭਾਏ ਗਏ 'ਮਿਸਟਰ ਬਜਾਜ' ਦੇ ਕਿਰਦਾਰ ਤੋਂ ਮਿਲੀ। ਇਸ ਇੱਕ ਰੋਲ ਨੇ ਉਨ੍ਹਾਂ ਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ ਚਾਬੀ
ਅੱਜ ਹਨ 100 ਕਰੋੜ ਦੀ ਜਾਇਦਾਦ ਦੇ ਮਾਲਕ
ਅੱਜ ਰੋਨਿਤ ਰਾਏ ਨਾ ਸਿਰਫ ਇੱਕ ਸਫਲ ਅਦਾਕਾਰ ਹਨ, ਸਗੋਂ ਇੱਕ ਕਾਮਯਾਬ ਬਿਜ਼ਨਸਮੈਨ ਵੀ ਹਨ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 99 ਤੋਂ 100 ਕਰੋੜ ਰੁਪਏ ਦੇ ਆਸ-ਪਾਸ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਇੱਕ 'Ace Security and Protection' ਵੀ ਚਲਾਉਂਦੇ ਹਨ, ਜੋ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ ਸੀ ਮਦਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
