400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

Thursday, May 07, 2026 - 05:47 PM (IST)

400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਬਿਜ਼ਨੈੱਸ ਡੈਸਕ : ਤਾਮਿਲ ਸੁਪਰਸਟਾਰ ਤੋਂ ਸਿਆਸਤਦਾਨ ਬਣੇ ਥਲਪਤੀ ਵਿਜੇ ਅੱਜਕਲ੍ਹ ਆਪਣੀ ਸਿਆਸੀ ਜਿੱਤ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਅਤੇ ਜਾਇਦਾਦ ਨੂੰ ਲੈ ਕੇ ਚਰਚਾ ਵਿੱਚ ਹਨ। ਜਿੱਥੇ ਵਿਜੇ ਦੀ ਪਾਰਟੀ (TVK) ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉੱਥੇ ਹੀ ਉਨ੍ਹਾਂ ਦੀ ਪਤਨੀ ਸੰਗੀਤਾ ਸੋਰਨਲਿੰਗਮ ਦੀ ਦੌਲਤ ਦੇ ਵੇਰਵੇ ਵੀ ਸਭ ਨੂੰ ਹੈਰਾਨ ਕਰ ਰਹੇ ਹਨ।

ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ

400 ਕਰੋੜ ਤੋਂ ਵੱਧ ਦੀ ਜਾਇਦਾਦ ਦੀ ਮਾਲਕਣ ਹੈ ਸੰਗੀਤਾ 

ਮੀਡੀਆ ਰਿਪੋਰਟਾਂ ਅਨੁਸਾਰ, ਸੰਗੀਤਾ ਤਾਮਿਲਨਾਡੂ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ ਇੱਕ ਹੈ। ਉਸ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਸੰਗੀਤਾ ਦਾ ਸਬੰਧ ਇੱਕ ਅਮੀਰ ਸ਼੍ਰੀਲੰਕਾਈ ਤਾਮਿਲ ਪਰਿਵਾਰ ਨਾਲ ਹੈ, ਜੋ ਲੰਡਨ ਵਿੱਚ ਸੈਟਲ ਹੈ। ਉਸ ਦੇ ਪਿਤਾ ਲੰਡਨ ਦੇ ਇੱਕ ਵੱਡੇ ਉਦਯੋਗਪਤੀ ਹਨ ਅਤੇ ਸੰਗੀਤਾ ਨੂੰ ਆਪਣੀ ਜ਼ਿਆਦਾਤਰ ਦੌਲਤ ਵਿਰਾਸਤ ਵਿੱਚ ਮਿਲੀ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਪਤੀ ਤੋਂ ਲਿਆ 12.6 ਕਰੋੜ ਦਾ ਲੋਨ 

ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਅਮੀਰ ਹੋਣ ਦੇ ਬਾਵਜੂਦ, ਵਿਜੇ ਦੇ ਚੋਣ ਹਲਫਨਾਮੇ ਵਿੱਚ ਖੁਲਾਸਾ ਹੋਇਆ ਹੈ ਕਿ ਵਿਜੇ ਨੇ ਆਪਣੀ ਪਤਨੀ ਸੰਗੀਤਾ ਨੂੰ 12.6 ਕਰੋੜ ਰੁਪਏ ਦਾ ਲੋਨ ਦਿੱਤਾ ਹੋਇਆ ਹੈ। ਹਾਲਾਂਕਿ ਹਲਫਨਾਮੇ ਵਿੱਚ ਸੰਗੀਤਾ ਦੀ ਨਿੱਜੀ ਜਾਇਦਾਦ 15-16 ਕਰੋੜ ਦਿਖਾਈ ਗਈ ਹੈ, ਪਰ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਬ੍ਰਿਟੇਨ ਅਤੇ ਕਈ ਹੋਰ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਚੋਣ ਹਲਫਨਾਮੇ ਅਨੁਸਾਰ  ਗਹਿਣਿਆਂ ਅਤੇ ਬੈਂਕ ਬੈਲੇਂਸ ਦਾ ਵੇਰਵਾ: 

ਸੋਨਾ ਤੇ ਚਾਂਦੀ: 3132 ਗ੍ਰਾਮ ਸੋਨਾ (ਕੀਮਤ ਲਗਭਗ 4 ਕਰੋੜ ਰੁਪਏ) ਅਤੇ 2 ਕਿਲੋ ਚਾਂਦੀ।
ਹੀਰੇ: 135 ਕੈਰੇਟ ਦੇ ਡਾਇਮੰਡਸ, ਜਿਨ੍ਹਾਂ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ।
ਨਕਦੀ ਤੇ ਬੈਂਕ: 1 ਲੱਖ ਰੁਪਏ ਨਕਦ ਅਤੇ ਤਿੰਨ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਜਮ੍ਹਾ ਹਨ (ਇੱਕ ਖਾਤੇ ਵਿੱਚ 10 ਕਰੋੜ, ਦੂਜੇ ਵਿੱਚ 47 ਲੱਖ ਅਤੇ ਤੀਜੇ ਵਿੱਚ 97,000 ਰੁਪਏ)।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਨਿੱਜੀ ਜ਼ਿੰਦਗੀ ਵਿੱਚ ਉਥਲ-ਪੁਥਲ 

ਜਿੱਥੇ ਇੱਕ ਪਾਸੇ ਵਿਜੇ ਰਾਜਨੀਤੀ ਦੇ ਸਿਖਰ 'ਤੇ ਪਹੁੰਚ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕੁਝ ਮੁਸ਼ਕਲਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੰਗੀਤਾ ਨੇ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਿੱਤੀ ਹੈ ਅਤੇ ਵਿਜੇ 'ਤੇ ਇੱਕ ਅਦਾਕਾਰਾ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਹਨ। ਦੱਸ ਦੇਈਏ ਕਿ ਵਿਜੇ ਅਤੇ ਸੰਗੀਤਾ ਦਾ ਵਿਆਹ 1999 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।

ਇਹ ਵੀ ਪੜ੍ਹੋਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ

ਵਿਜੇ ਨੇ ਆਪਣੀ ਕੁੱਲ ਜਾਇਦਾਦ 624 ਕਰੋੜ ਰੁਪਏ ਐਲਾਨੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਤਾਮਿਲਨਾਡੂ ਦੇ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ।

ਇਹ ਵੀ ਪੜ੍ਹੋ :   ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਇਹ ਵੀ ਪੜ੍ਹੋ :  SBI ਵੱਲੋਂ ਕਰੋੜਾਂ ਗਾਹਕਾਂ ਲਈ Alert! ਠੱਗਾਂ ਨੇ ਲੁੱਟ ਦਾ ਬਣਾਇਆ ਨਵਾਂ ਤਰੀਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


 


author

Harinder Kaur

Content Editor

Related News