‘ਭਾਬੀ ਜੀ ਘਰ ਪਰ ਹੈ’ ਦੇ ਮੇਕਰਜ਼ ਨੂੰ ਮਿਲੀ ਨਵੀਂ ‘ਅਨੀਤਾ ਭਾਬੀ’, ਇਹ ਅਦਾਕਾਰਾ ਲਵੇਗੀ ਸੌਮਿਆ ਦੀ ਥਾਂ

Wednesday, Jan 06, 2021 - 01:38 PM (IST)

‘ਭਾਬੀ ਜੀ ਘਰ ਪਰ ਹੈ’ ਦੇ ਮੇਕਰਜ਼ ਨੂੰ ਮਿਲੀ ਨਵੀਂ ‘ਅਨੀਤਾ ਭਾਬੀ’, ਇਹ ਅਦਾਕਾਰਾ ਲਵੇਗੀ ਸੌਮਿਆ ਦੀ ਥਾਂ

ਨਵੀਂ ਦਿੱਲੀ (ਬਿਊਰੋ)– ਐਂਡ ਟੀ. ਵੀ. ਦਾ ਸਭ ਤੋਂ ਚਰਚਿਤ ਸੀਰੀਅਲ ‘ਭਾਬੀ ਜੀ ਘਰ ਪਰ ਹੈ’ ਹਮੇਸ਼ਾ ਸੁਰਖ਼ੀਆਂ ’ਚ ਰਹਿੰਦਾ ਹੈ। ਐਂਟਰਟੇਨਮੈਂਟ ਦੇ ਮਾਮਲੇ ’ਚ ਸੀਰੀਅਲ ਨੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਕੀ ਕਹਾਣੀ, ਕੀ ਕਿਰਦਾਰ, ਸ਼ੋਅ ਦੀ ਹਰ ਇਕ ਚੀਜ਼ ਦਰਸ਼ਕਾਂ ਦੇ ਦਿਲ ਤੇ ਦਿਮਾਗ ’ਤੇ ਛਾਈ ਰਹਿੰਦੀ ਹੈ।

PunjabKesari

ਕੁਝ ਮਹੀਨੇ ਪਹਿਲਾਂ ‘ਭਾਬੀ ਜੀ ਘਰ ਪਰ ਹੈ’ ਦੇ ਦਰਸ਼ਕਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਸੀ, ਜਦੋਂ ਇਹ ਖ਼ਬਰ ਸਾਹਮਣੇ ਆਈ ਕਿ ਉਨ੍ਹਾਂ ਦੀ ਮਨਪਸੰਦ ‘ਅਨੀਤਾ ਭਾਬੀ’ ਭਾਵ ਸੌਮਿਆ ਟੰਡਨ ਨੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ। ਅਨੀਤਾ ਭਾਬੀ ਦੇ ਜਾਣ ਤੋਂ ਬਾਅਦ ਤੋਂ ਦਰਸ਼ਕਾਂ ’ਚ ਇਹ ਜਾਣਨ ਦੀ ਬੇਚੈਨੀ ਸੀ ਕਿ ਹੁਣ ਕਿਹੜੀ ਅਦਾਕਾਰਾ ਅਨੀਤਾ ਭਾਬੀ ਬਣ ਕੇ ਐਂਟਰੀ ਕਰੇਗੀ।

PunjabKesari

ਇਸ ਦੌਰਾਨ ‘ਬਿੱਗ ਬੌਸ 13’ ਫੇਮ ਤੇ ‘ਕਾਂਟਾ ਲੱਗਾ’ ਗਰਲ ਸ਼ੇਫਾਲੀ ਜਰੀਵਾਲਾ ਦਾ ਨਾਂ ਸਾਹਮਣੇ ਆ ਰਿਹਾ ਸੀ ਪਰ ਇਹ ਸਿਰਫ਼ ਅਫਵਾਹ ਨਿਕਲੀ। ਹੁਣ ਇਕ ਹੋਰ ਅਦਾਕਾਰਾ ਦੇ ਨਾਮ ’ਤੇ ਚਰਚਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨੇਹਾ ਪੇਂਡਸੇ ਅਨੀਤਾ ਭਾਬੀ ਦੇ ਕਿਰਦਾਰ ਲਈ ਫਾਈਨਲ ਕਰ ਲਈ ਗਈ ਹੈ।

PunjabKesari

ਖ਼ਬਰਾਂ ਮੁਤਾਬਕ ਮੇਕਰਜ਼ ਨੇ ਅਨੀਤਾ ਭਾਬੀ ਦੇ ਰੋਲ ਲਈ ਮਸ਼ਹੂਰ ਅਦਾਕਾਰਾ ਨੇਹਾ ਪੇਂਡਸੇ ਦਾ ਨਾਂ ਫਾਈਨਲ ਕਰ ਲਿਆ ਹੈ। ਨੇਹਾ ਨੂੰ ਲੈ ਕੇ ਸਤੰਬਰ ’ਚ ਵੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਉਹ ਸੌਮਿਆ ਨੂੰ ਰਿਪਲੇਸ ਕਰ ਸਕਦੀ ਹੈ ਪਰ ਉਦੋਂ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਤੋਂ ਇਨਕਾਰ ਕਰ ਦਿੱਤਾ ਸੀ ਪਰ ਤਾਜ਼ਾ ਖ਼ਬਰਾਂ ਮੁਤਾਬਕ ਨੇਹਾ ਦਾ ਨਾਂ ਫਾਈਨਲ ਹੋ ਚੁੱਕਾ ਹੈ।

ਨੋਟ– ਅਨੀਤਾ ਭਾਬੀ ਦੇ ਕਿਰਦਾਰ ’ਚ ਨੇਹਾ ਪੇਂਡਸੇ ਨੂੰ ਦੇਖਣ ਲਈ ਕੀ ਤੁਸੀਂ ਉਤਸ਼ਾਹਿਤ ਹੋ?


author

Rahul Singh

Content Editor

Related News