ਵਿਆਹ ਦੀਆਂ ਖ਼ਬਰਾਂ ਦੌਰਾਨ ਨੇਹਾ ਕੱਕੜ ਦੀ ਰੋਹਨਪ੍ਰੀਤ ਨਾਲ ਵਾਇਰਲ ਹੋਈ ਇਹ ਤਸਵੀਰ

10/16/2020 2:03:45 PM

ਨਵੀਂ ਦਿੱਲੀ (ਬਿਊਰੋ) : ਫੇਮਸ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਇਸ਼ਕ ਦੇ ਚਰਚੇ ਇਸ ਸਮੇਂ ਹਰ ਜਗ੍ਹਾ ਹੋ ਰਹੇ ਹਨ। ਨੇਹਾ ਮਸ਼ਹੂਰ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੂੰ ਡੇਟ ਕਰ ਰਹੀ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਉਨ੍ਹਾਂ ਨੇ ਕੁਝ ਦਿਨ ਪਹਿਲਾ ਸੋਸ਼ਲ ਮੀਡੀਆ 'ਤੇ ਕੀਤਾ ਸੀ। ਨੇਹਾ ਤੇ ਰੋਹਨਪ੍ਰੀਤ ਨੂੰ ਲੈ ਕੇ ਖ਼ਬਰਾਂ ਤਾਂ ਕਾਫ਼ੀ ਦਿਨਾਂ ਤੋਂ ਚੱਲ ਰਹੀਆਂ ਸਨ ਪਰ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਨੇਹਾ ਨੇ ਆਪਣੀ ਇੰਸਟਾਗ੍ਰਾਮ 'ਤੇ ਰੋਹਨਪ੍ਰੀਤ ਨਾਲ  ਤਸਵੀਰ ਸਾਂਝੀ ਕਰਕੇ ਲਿਖ ਦਿੱਤਾ ਕਿ 'ਤੁਮ ਮੇਰੇ ਹੋ।' ਇਸ ਤੋਂ ਬਾਅਦ ਇਸ ਗੱਲ 'ਤੇ ਮੋਹਰ ਲੱਗ ਗਈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। 

 
 
 
 
 
 
 
 
 
 
 
 
 
 

Jab we met! ♥️🙈 @rohanpreetsingh 🥰 #LoveAtFirstSight 🙌🏼 #NehuDaVyah #NehuPreet

A post shared by Neha Kakkar (@nehakakkar) on Oct 15, 2020 at 7:30pm PDT

ਖ਼ਬਰਾਂ ਤਾਂ ਇੱਥੇ ਤਕ ਹਨ ਕਿ ਦੋਵੇਂ ਇਸ ਮਹੀਨੇ ਦੇ ਆਖ਼ਿਰ ਤਕ ਵਿਆਹ ਕਰਨ ਵਾਲੇ ਹਨ। ਹਾਲਾਂਕਿ ਵਿਆਹ ਦੀਆਂ ਖ਼ਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਨੇਹਾ, ਰੋਹਨਪ੍ਰੀਤ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਉਤਸ਼ਾਹ (Excitement) ਘੱਟ ਨਹੀਂ ਹੋਣ ਦੇ ਰਹੀ। ਵਿਆਹ ਦੀਆਂ ਖ਼ਬਰਾਂ 'ਚ ਨੇਹਾ ਕੱਕੜ ਨੇ ਫਿਰ ਰੋਹਨਪ੍ਰੀਤ ਸਿੰਘ ਨਾਲ ਇਕ ਰੋਮਾਂਟਿਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰੋਹਨ ਨੇ ਨੇਹਾ ਕੱਕੜ ਨੂੰ ਫੜ੍ਹਿਆ ਹੋਇਆ ਹੈ ਤੇ ਦੋਵੇਂ ਇਕ-ਦੂਜੇ ਦੀਆਂ ਅੱਖਾਂ 'ਚ ਦੇਖ ਰਹੇ ਹਨ। ਦੋਵਾਂ ਨੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਹਨ। ਦੋਵੇਂ ਇਕੱਠੇ ਕਾਫ਼ੀ ਚੰਗੇ ਲੱਗ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਆਪਣੇ ਕੈਪਸ਼ਨ 'ਚ ਲਿਖਿਆ, 'Jab We Met'।
PunjabKesari
ਦੱਸਣਯੋਗ ਹੈ ਕਿ ਨੇਹਾ ਦੇ ਵਿਆਹ ਨੂੰ ਲੈ ਕੇ ਲੋਕਾਂ 'ਚ ਹਾਲੇ ਕੰਫ਼ਿਊਜਨ ਬਣੀ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹਾਲ ਹੀ 'ਚ ਨੇਹਾ ਨੇ ਰੋਹਨਪ੍ਰੀਤ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਤੇ ਲਿਖਿਆ ਸੀ 'Neha Kakkad Weds Rohanpreet' ਪਰ ਇਹ ਉਨ੍ਹਾਂ ਦੇ ਗਾਣੇ ਦਾ ਪੋਸਟਰ ਸੀ। ਗਾਣੇ ਦਾ ਟਾਈਟਲ ਹੈ 'ਨੇਹੂ ਦਾ ਵਿਆਹ' ਜੋ 21 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।


sunita

Content Editor sunita