ਮੁਲਾਕਾਤ ਤੋਂ ਬਾਅਦ ਨੇਹਾ ਤੇ ਰੋਹਨ ਵਿਚਾਲੇ ਇੰਝ ਹੋਇਆ ਗੱਲਬਾਤ ਦਾ ਸਿਲਸਿਲਾ ਸ਼ੁਰੂ

12/9/2020 8:01:57 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ‘ਰਾਈਜ਼ਿੰਗ ਸਟਾਰ’ ਫੇਮ ਰੋਹਨਪ੍ਰੀਤ ਸਿੰਘ ਨੇ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਹਾਲ ਹੀ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਅਰਚਨਾ ਪੂਰਨ ਸਿੰਘ ਪੁੱਛਦੀ ਹੈ ਕਿ ਦੋਵਾਂ ’ਚੋਂ ਪਹਿਲਾਂ ਕਦਮ ਕਿਸ ਨੇ ਉਠਾਇਆ ਸੀ। ਇਸ ’ਤੇ ਨੇਹਾ ਕੱਕੜ ਨੇ ਪੂਰਾ ਕਿੱਸਾ ਸ਼ੋਅ ’ਚ ਦੱਸਿਆ।

ਨੇਹਾ ਕਹਿੰਦੀ ਹੈ, ‘ਸਾਡਾ ਜਦੋਂ ਸ਼ੂਟ ਖਤਮ ਹੋਇਆ ਤਾਂ ਰੋਹਨ ਨੇ ਪੁੱਛਿਆ ਕਿ ਮੇਰੀ ਸਨੈਪਚੈਟ ਆਈ. ਡੀ. ਕੀ ਹੈ। ਉਸ ਤੋਂ ਬਾਅਦ ਹੀ ਸਾਡੀ ਚੈਟਿੰਗ ਹੋਣੀ ਸ਼ੁਰੂ ਹੋ ਗਈ।’ ਨੇਹਾ ਕੱਕੜ ਦੀ ਇਸ ਗੱਲ ’ਤੇ ਕਪਿਲ ਸ਼ਰਮਾ ਨੇ ਪੁੱਛਿਆ ਕਿ ਜੇਕਰ ਨੇਹਾ ਕਹਿੰਦੀ ਕਿ ਉਹ ਸਨੈਪਚੈਟ ’ਤੇ ਨਹੀਂ ਹੈ ਤਾਂ ਤੁਹਾਡਾ ਅਗਲਾ ਪਲਾਨ ਕੀ ਸੀ। ਕਪਿਲ ਦੇ ਸਵਾਲ ’ਤੇ ਰੋਹਨਪ੍ਰੀਤ ਨੇ ਕਿਹਾ, ‘ਵਟਸਐਪ, ਕਾਮਨ ਸੈਂਸ ਭਾਜੀ...’।

 
 
 
 
 
 
 
 
 
 
 
 
 
 
 
 

A post shared by Neha Kakkar Fan 🤩 (@neheart_selfiequeen4)

ਨੇਹਾ ਤੇ ਰੋਹਨ ਦੀ ਜੋੜੀ ਪ੍ਰਸ਼ੰਸਕਾਂ ਦੀਆਂ ਵੀ ਮਨਪਸੰਦ ਜੋੜੀਆਂ ’ਚੋਂ ਇਕ ਹੈ। ਉਨ੍ਹਾਂ ਦੇ ਵਿਆਹ ’ਚ ਰੋਕੇ, ਮੰਗਣੀ, ਮਹਿੰਦੀ, ਹਲਦੀ ਤੇ ਸੰਗੀਤ ਤੋਂ ਲੈ ਕੇ ਫੇਰਿਆਂ ਤੇ ਰਿਸੈਪਸ਼ਨ ਤਕ ਦੀਆਂ ਤਸਵੀਰਾਂ ਤੇ ਵੀਡੀਓਜ਼ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਕੱਠੇ ‘ਨੇਹੂ ਦਾ ਵਿਆਹ’ ਗੀਤ ’ਚ ਵੀ ਨਜ਼ਰ ਆ ਚੁੱਕੇ ਹਨ, ਜਿਸ ’ਚ ਦੋਵਾਂ ਦੀ ਜੋੜੀ ਨੇ ਧਮਾਲ ਮਚਾ ਦਿੱਤੀ ਸੀ।

 
 
 
 
 
 
 
 
 
 
 
 
 
 
 
 

A post shared by Neha Kakkar Fan 🤩 (@neheart_selfiequeen4)

ਨੋਟ– ਤੁਹਾਨੂੰ ਨੇਹਾ ਤੇ ਰੋਹਨ ਦੀ ਜੋੜੀ ਕਿਵੇਂ ਦੀ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh