ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

Monday, Sep 26, 2022 - 05:15 PM (IST)

ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਡੈਸਕ- ਦੇਸ਼ ’ਚ ਅੱਜ ਤੋਂ ਨਰਾਤੇ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਅੱਜ ਤੋਂ 9 ਦਿਨਾਂ ਤੱਕ ਸ਼ਰਧਾਲੂ ਮਾਂ ਦੇ ਰੰਗਾਂ ’ਚ ਰੰਗੇ ਨਜ਼ਰ ਆਉਣਗੇ। ਇਸ ਦੇ ਨਾਲ ਲੋਕੀ ਘਰਾਂ ਅਤੇ ਮੰਦਰਾਂ ’ਚ ਪੂਜਾ ਅਰਚਨਾ ਕਰਦੇ ਨਜ਼ਰ ਆਉਣਗੇ। ਅਜਿਹੇ ’ਚ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਵੀ ਮਾਂ ਦੀ ਸ਼ਰਧਾ ਦੇ ਰੰਗ ’ਚ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਝੰਬੀਆਂ ਫ਼ਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਪ੍ਰਗਟਾਇਆ ਕਿਸਾਨਾਂ ਦਾ ਦੁੱਖ

ਪਹਿਲੇ ਨਰਾਤੇ ’ਤੇ ਨੇਹਾ ਨੇ ਮਾਂ ਦੇ ਦਰਬਾਰ ਦੀਆਂ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ। ਨੇਹਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਕਿ ਨੇਹਾ ਮਾਂ ਦੇ ਰੰਗ ’ਚ ਰੰਗੀ ਹੋਈ ਹੈ। ਗਾਇਕਾ ਨੇ ਪੂਰੀ ਸ਼ਰਧਾ-ਭਾਵਨਾਂ ਨਾਲ ਮਾਂ ਦਾ ਮੰਦਰ ਸਜਾਇਆ ਹੈ। 

PunjabKesari

ਨੇਹਾ ਕੱਕੜ ਦੇ ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ’ਚ ਨੇਹਾ ਪਰਪਲ ਅਤੇ ਪਿੰਕ ਆਊਟਫਿਟ ’ਚ ਖੂਬਸੂਰਤ ਲੱਗ ਰਹੀ ਹੈ। ਗਾਇਕਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਗਾਇਕਾ ਨੇ ਹਰੇ ਰੰਗ ਦਾ ਨੈੱਕਲੇਸ ਪਾਇਆ ਹੈ। ਜੋ ਗਾਇਕਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਿਹਾ ਹੈ।  

PunjabKesari

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ

ਨੇਹਾ ਹੱਥ ’ਚ ਫੁੱਲਾਂ ਦੀ ਥਾਲੀ ਲੈ ਕੇ ਮਾਂ ਦੁਰਗਾ ਨਾਲ ਪੋਜ਼ ਦੇ ਰਹੀ ਹੈ ਅਤੇ ਕਈ ਹੋਰ ਤਸਵੀਰਾਂ ’ਚ ਮਾਂ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਗਾਇਕਾ ਨੇ ਕੈਪਸ਼ਨ ’ਚ ਲਿਖਿਆ ਕਿ ‘ਜੈ ਮਾਤਾ ਦੀ। ਪ੍ਰਸ਼ੰਸਕ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਇਨ੍ਹੀਂ ਦਿਨੀਂ ਫਾਲਗੁਨੀ ਪਾਠਕ ਨਾਲ ਹੋਏ ਵਿਵਾਦ ਕਾਰਨ ਕਾਫ਼ੀ ਸੁਰਖੀਆਂ ’ਚ ਹੈ। ਦਰਅਸਲ ਨੇਹਾ ਨੇ ਹਾਲ ਹੀ ’ਚ 90 ਦੇ ਦਹਾਕੇ ਦੇ ਮਸ਼ਹੂਰ ਗੀਤ ‘ਮੈਂਨੇ ਪਾਇਲ ਹੈ ਛਨਕਾਈ’ ਦਾ ਰੀਮਿਕਸ ਵਰਜ਼ਨ ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਨੇਟਿਜ਼ਨ ਉਸ ਦੀ ਬੁਰੀ ਤਰ੍ਹਾਂ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਗੀਤ ਦੀ ਅਸਲੀ ਗਾਇਕਾ ਫਾਲਗੁਨੀ ਪਾਠਕ ਨੇ ਵੀ ਇਸ ’ਤੇ ਗਾਇਕ ਨੂੰ ਚੰਗਾ-ਮਾੜਾ ਕਿਹਾ ਹੈ ਅਤੇ ਕਿਹਾ ਹੈ ਕਿ ਉਹ ਨੇਹਾ ਕੱਕੜ ’ਤੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੀ ਹੈ।

PunjabKesari


author

Shivani Bassan

Content Editor

Related News