ਹਨੀਮੂਨ ਮਨਾਉਣ ਗਏ ਨੇਹਾ ਤੇ ਰੋਹਨ ਨੇ ਸਾਂਝੀ ਕੀਤੀ ਖੂਬਸੂਰਤ ਵੀਡੀਓ

11/09/2020 5:52:22 PM

ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੋਵਾਂ ਦੇ ਵਿਆਹ ਦੀ ਹਰ ਅਪਡੇਟ ਲਈ ਉਨ੍ਹਾਂ ਦੇ ਫੈਨਜ਼ ਸੋਸ਼ਲ ਮੀਡੀਆ ’ਤੇ ਜੁੜੇ ਰਹਿੰਦੇ ਹਨ। ਹੁਣ ਜਦੋਂ ਦੋਵਾਂ ਦਾ ਵਿਆਹ ਹੋ ਗਿਆ ਹੈ ਤਾਂ ਨੇਹਾ ਤੇ ਰੋਹਨ ਨੇ ਆਪਣੇ ਹਨੀਮੂਨ ਨੂੰ ਸੈਲੀਬ੍ਰੇਟ ਕਰਨ ਦੀ ਤਿਆਰੀ ਕਰ ਲਈ ਹੈ। ਦੋਵਾਂ ਨੇ ਹਨੀਮੂਨ ’ਤੇ ਜਾਣ ਤੋਂ ਪਹਿਲਾਂ ਕੁਝ ਸਟੋਰੀਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਦੀ ਹਨੀਮੂਨ ਲੋਕੇਸ਼ਨ ’ਚ ਨਜ਼ਰ ਆ ਰਹੀ ਹੈ।

ਦੋਵੇਂ ਦੁਬਈ ’ਚ ਹਨੀਮੂਨ ਮਨਾਉਣ ਗਏ ਹਨ। ਇਹੀ ਨਹੀਂ ਦੋਵੇਂ ਦੁਬਈ ਦੇ 5 ਤਾਰਾ ਹੋਟਲ ‘ਪਲਾਜ਼ੋ ਵਰਸਾਚੇ ਦੁਬਈ’ ਵਿਖੇ ਰੁਕੇ ਹਨ। ਨੇਹਾ-ਰੋਹਨ ਦੇ ਹਨੀਮੂਨ ਲਈ ਹੋਟਲ ਵਲੋਂ ਉਨ੍ਹਾਂ ਦੇ ਰੂਮ ਨੂੰ ਕਾਫੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਦੋਵਾਂ ਵਲੋਂ ਵੀਡੀਓ ’ਚ ਹੋਟਲ ਸਟਾਫ ਦਾ ਧੰਨਵਾਦ ਵੀ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਵਿਆਹ 24 ਅਕਤੂਬਰ ਨੂੰ ਦਿੱਲੀ ਵਿਖੇ ਹੋਇਆ ਸੀ। ਦੋਵਾਂ ਨੇ ਪਹਿਲਾਂ ਸਿੱਖ ਰੀਤੀ-ਰਿਵਾਜਾਂ ਤੇ ਬਾਅਦ ’ਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਨੇਹਾ-ਰੋਹਨ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਵਿਖੇ ਰੱਖੀ ਗਈ, ਜਿਥੇ ਪੰਜਾਬੀ ਕਲਾਕਾਰਾਂ ਵਲੋਂ ਖੂਬ ਰੌਣਕਾਂ ਲਗਾਈਆਂ ਗਈਆਂ ਸਨ।


Rahul Singh

Content Editor

Related News