ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇੰਝ ਮਨਾਇਆ ਵੈਲੇਨਟਾਈਨਜ਼ ਡੇਅ, ਦੇਖੋ ਖ਼ੂਬਸੂਰਤ ਤਸਵੀਰਾਂ
Monday, Feb 14, 2022 - 05:05 PM (IST)
ਚੰਡੀਗੜ੍ਹ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਆਏ ਦਿਨ ਉਹ ਤਸਵੀਰਾਂ ਤੇ ਵੀਡੀਓਜ਼ ਆਪਣੇ ਚਾਹੁਣ ਵਾਲਿਆਂ ਲਈ ਸਾਂਝੀਆਂ ਕਰਦੇ ਰਹਿੰਦੇ ਹਨ।
ਅੱਜ ਵੈਲੇਨਟਾਈਨਜ਼ ਡੇਅ ਮੌਕੇ ਵੀ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਕੁਝ ਖ਼ੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵੇਂ ਵੈਲੇਨਟਾਈਨਜ਼ ਡੇਅ ਮਨਾਉਂਦੇ ਨਜ਼ਰ ਆ ਰਹੇ ਹਨ।
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਰੋਹਨਪ੍ਰੀਤ ਵਲੋਂ ਦਿੱਤੇ ਕੇਕ ਨੂੰ ਕੱਟਦੀ ਨਜ਼ਰ ਆ ਰਹੀ ਹੈ। ਨਾਲ ਹੀ ਰੋਹਨ ਨੇ ਨੇਹਾ ਨੂੰ ਗੁਲਾਬ ਦਾ ਫੁੱਲ ਵੀ ਦਿੱਤਾ ਹੈ। ਦੋਵਾਂ ਦੀ ਜੋੜੀ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਢੇਰ ਸਾਰੇ ਕੁਮੈਂਟਸ ਕਰ ਰਹੇ ਹਨ।
ਤਸਵੀਰਾਂ ਸਾਂਝੀਆਂ ਕਰਦਿਆਂ ਨੇਹਾ ਨੇ ਲਿਖਿਆ, ‘ਉਹ ਆਪਣੀ ਨੇਹੂ ਨੂੰ ਖ਼ਾਸ ਮਹਿਸੂਸ ਕਰਵਾਉਣਾ ਦਾ ਕੋਈ ਮੌਕਾ ਨਹੀਂ ਛੱਡਦੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਰੋਹਨਪ੍ਰੀਤ ਸਿੰਘ। ਸਾਰਿਆਂ ਨੂੰ ਵੈਲੇਨਟਾਈਨਜ਼ ਡੇਅ ਦੀਆਂ ਮੁਬਾਰਕਾਂ।’
ਇਨ੍ਹਾਂ ਤਸਵੀਰਾਂ ’ਤੇ ਕੁਮੈਂਟ ਕਰਦਿਆਂ ਰੋਹਨਪ੍ਰੀਤ ਸਿੰਘ ਨੇ ਲਿਖਿਆ, ‘ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮਿਸਿਜ਼ ਸਿੰਘ।’ ਨਾਲ ਹੀ ਸੋਨੂੰ ਕੱਕੜ, ਵਿੱਕੀ ਸੰਧੂ ਤੇ ਟੋਨੀ ਕੱਕੜ ਵਰਗੇ ਸਿਤਾਰਿਆਂ ਨੇ ਵੀ ਇਨ੍ਹਾਂ ਤਸਵੀਰਾਂ ’ਤੇ ਕੁਮੈਂਟਸ ਕੀਤੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।