ਨੇਹਾ ਕੱਕੜ ਨੂੰ ਆਈ ਆਪਣੇ ਵਿਆਹ ਦੇ ਦਿਨਾਂ ਦੀ ਯਾਦ, ਪਤੀ ਰੋਹਨਪ੍ਰੀਤ ਨਾਲ ਖੂਬਸੂਰਤ ਵੀਡੀਓ ਕੀਤੀ ਸਾਂਝੀ
Wednesday, Nov 17, 2021 - 06:17 PM (IST)

ਮੁੰਬਈ- ਮਸ਼ਹੂਰ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਹਰ ਕਿਸੇ ਨੂੰ ਵਿਆਹ ਕਰਵਾਉਂਦਾ ਦੇਖ ਕੇ ਸਾਨੂੰ ਆਪਣੇ ਵਿਆਹ ਦੇ ਦਿਨਾਂ ਦੀ ਯਾਦ ਆ ਗਈ’।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਪਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਅਜਿਹੇ ‘ਚ ਨੇਹਾ ਕੱਕੜ ਨੂੰ ਵੀ ਆਪਣੇ ਵਿਆਹ ਦੇ ਦਿਨਾਂ ਦੀ ਯਾਦ ਆ ਰਹੀ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਬੀਤੇ ਸਾਲ ਅਕਤੂਬਰ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ।
ਇਸ ਸਾਲ ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ‘ਚ ਕਈ ਬਾਲੀਵੁੱੱਡ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ। ਪਰ ਦੋਹਾਂ ਦੀ ਦੋਸਤੀ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਈ। ਜਿਸ ਤੋਂ ਬਾਅਦ ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਆਪਣਾ ਹਮਸਫਰ ਬਣਾਇਆ ਹੈ। ਦੋਵੇਂ ਆਪਣੀ ਮੈਰਿਡ ਲਾਈਫ ਦਾ ਅਾਨੰਦ ਮਾਣ ਰਹੇ ਹਨ।