ਲੱਖਾਂ ਲੋਕਾਂ ਦੇ ਦਿਲ ਧੜਕਾਉਣ ਵਾਲੀ ਇਹ ਗਾਇਕਾ ਸ਼ੁਰੂਆਤੀ ਦਿਨਾਂ ''ਚ ਗਾ ਚੁੱਕੀ ਹੈ ਮਾਤਾ ਦੀਆਂ ਭੇਟਾਂ (PICS)

Wednesday, Apr 27, 2016 - 11:08 AM (IST)

ਉਦੈਪੁਰ : ਆਪਣੀ ਦਮਦਾਰ ਅਤੇ ਸੈਕਸੀ ਆਵਾਜ਼ ਨਾਲ ਲੱਖਾਂ ਲੋਕਾਂ ਦੀ ਧੜਕਨ ਬਣ ਚੁੱਕੀ ਪਾਲੀਵੁੱਡ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਬੀਤੇ ਦਿਨੀਂ ਉਦੈਪੁਰ ਨਜ਼ਰ ਆਈ। ਉਹ ਇੱਥੇ ਇਕ ਵਿਆਹ ਦੇ ਸਮਾਗਮ ''ਚ ਸ਼ਾਮਲ ਹੋਣ ਗਈ ਸੀ। ਅੱਜ ਅਸੀਂ ਤੁਹਾਨੂੰ ਨੇਹਾ ਕੱਕੜ ਦੀਆਂ ਕੁਝ ਅਣਸੁਣੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ। ਨੇਹਾ ਦਾ ਜਨਮ ਉਤਰਾਖੰਡ ਦੇ ਰਿਸ਼ੀਕੇਸ਼ ''ਚ 6 ਜੂਨ 1988 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਨੀਤੀ ਅਤੇ ਪਿਤਾ ਦਾ ਨਾਂ ਰਿਸ਼ੀਕੇਸ਼ ਕੱਕੜ ਹੈ। ਨੇਹਾ ਨੇ ਸਿਰਫ 4 ਸਾਲ ਦੀ ਉਮਰ ''ਚ ਹੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੀ ਭੈਣ ਸੋਨੂੰ ਕੱਕੜ ਅਤੇ ਪਰਿਵਾਰ ਨਾਲ ਦਿੱਲੀ ਆ ਗਈ ਇੱਥੇ ਹੀ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਨਿਊ ਹੋਲੀ ਪਬਲਿਕ ਸਕੂਲ ਤੋਂ ਪੂਰੀ ਕੀਤੀ ਸੀ। 
ਜਾਣਕਾਰੀ ਅਨੁਸਾਰ ਨੇਹਾ ਦੇ ਕੈਰੀਅਰ ਦਾ ਪਹਿਲਾ ਹਿੱਟ ਗੀਤ ਫਿਲਮ ''ਕਾਕਟੇਲ'' ਦਾ ''ਸੈਕੰਡ ਹੈਂਡ ਜਵਾਨੀ'' ਸੀ ਪਰ ਫਿਲਮ ''ਯਾਰੀਆਂ'' ਦੇ ਗੀਤ ''ਸਨੀ-ਸਨੀ'' ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਮਸ਼ਹੂਰ ਹੋਣ ਤੋਂ ਪਹਿਲਾਂ ਨੇਹਾ ਜਾਗਰਣ ਅਤੇ ਮਾਤਾ ਦੀਆਂ ਚੌਕੀਆਂ ''ਚ ਭੇਟਾਂ ਗਾਉਂਦੀ ਹੁੰਦੀ ਸੀ। ਨੇਹਾ ਨੇ ਸਾਲ 2008 ''ਚ ਖੁਦ ਦਾ ਐਲਬਮ (ਨੇਹਾ ਦੀ ਰਾਕ ਸਟਾਰ) ਲਾਂਚ ਕੀਤਾ ਸੀ। 
ਜ਼ਿਕਰਯੋਗ ਹੈ ਕਿ ਨੇਹਾ ਦੀ ਭੈਣ ਵੀ ਇਕ ਮਸ਼ਹੂਰ ਗਾਇਕਾ ਹੈ। ਉਨ੍ਹਾਂ ਨੇ ਗੀਤ ''ਬਾਬੂ ਜੀ ਜ਼ਰਾ ਧੀਰੇ ਚਲੋਂ'' ਨਾਲ ਕਾਫੀ ਸਿਫਤਾਂ ਬਟੋਰ ਚੁੱਕੀ ਹੈ। ਦੂਜੇ ਪਾਸੇ ਨੇਹਾ ਦਾ ਭਰਾ ਟੋਨੀ ਕੱਕੜ ਵੀ ਮਿਊਜ਼ਿਕ ਕੰਪੋਜ਼ਰ ਹੈ ਅਤੇ ਬਾਲੀਵੁੱਡ ਅਤੇ ਨੇਹਾ ਦੇ ਕਈ ਗੀਤ ਕੰਪੋਜ਼ ਕਰ ਚੁੱਕੇ ਹਨ।

 


Related News