ਨੇਹਾ ਕੱਕੜ ਦੀ ਬਰਥਡੇ ਪਾਰਟੀ ''ਚੋਂ ਗੁੰਮ ਰੋਹਨਪ੍ਰੀਤ, ਨਾ ਹੀ ਕੀਤੀ ਵਿਸ਼, ਲੋਕਾਂ ਕਿਹਾ-ਰਿਸ਼ਤੇ ''ਚ ਆ ਗਈ ਦਰਾੜ!

Friday, Jun 09, 2023 - 11:41 AM (IST)

ਨੇਹਾ ਕੱਕੜ ਦੀ ਬਰਥਡੇ ਪਾਰਟੀ ''ਚੋਂ ਗੁੰਮ ਰੋਹਨਪ੍ਰੀਤ, ਨਾ ਹੀ ਕੀਤੀ ਵਿਸ਼, ਲੋਕਾਂ ਕਿਹਾ-ਰਿਸ਼ਤੇ ''ਚ ਆ ਗਈ ਦਰਾੜ!

ਜਲੰਧਰ (ਬਿਊਰੋ) - ਗਾਇਕੀ ਦੇ ਖ਼ੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ 6 ਜੂਨ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ। ਨੇਹਾ ਕੱਕੜ ਨੇ ਆਪਣਾ ਇਹ ਖ਼ਾਸ ਦਿਨ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਮਨਾਇਆ।

PunjabKesari

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਰਥਡੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਉਸ ਦੇ ਚਾਹੁੰਣ ਵਾਲਿਆਂ ਦੇ ਦਿਲਾਂ 'ਚ ਕਈ ਸਵਾਲ ਖੜ੍ਹੇ ਹੋ ਗਏ ਹਨ।

PunjabKesari

ਦਰਅਸਲ 'ਚ ਨੇਹਾ ਕੱਕੜ ਦੀ ਬਰਥਡੇ ਪਾਰਟੀ 'ਚ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਨਜ਼ਰ ਨਹੀਂ ਆਇਆ।

PunjabKesari

ਹੁਣ ਲੋਕ ਨੇਹਾ ਕੱਕੜ ਦੀਆਂ ਤਸਵੀਰਾਂ ਹੇਠ ਕੁਮੈਂਟ ਕਰਕੇ ਸਵਾਲ ਪੁੱਛ ਰਹੇ ਹਨ ਕਿ ਰੋਹਨਪ੍ਰੀਤ ਇਸ ਪਾਰਟੀ ਦਾ ਹਿੱਸਾ ਕਿਉਂ ਨਹੀਂ ਹਨ।

PunjabKesari

ਇੰਨਾ ਹੀ ਨਹੀਂ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ।

PunjabKesari

ਨੇਹਾ ਕੱਕੜ ਨੇ ਆਪਣਾ ਜਨਮਦਿਨ 6 ਜੂਨ ਨੂੰ ਆਪਣੇ ਪੇਕੇ ਘਰ (ਮੁੰਬਈ) ਵਿਖੇ ਮਨਾਇਆ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ ਪਰ ਰੋਹਨਪ੍ਰੀਤ ਉੱਥੇ ਨਹੀਂ ਸੀ।

PunjabKesari

ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਪਹਿਲਾਂ ਸਾਰਿਆਂ ਨਾਲ ਚਾਹ ਪਾਰਟੀ ਕੀਤੀ ਅਤੇ ਫਿਰ ਜਨਮਦਿਨ ਦਾ ਕੇਕ ਕੱਟਿਆ।

PunjabKesari

ਇਨ੍ਹਾਂ ਤਸਵੀਰਾਂ 'ਚ ਨੇਹਾ ਆਪਣੇ ਪਰਿਵਾਰ, ਦੋਸਤ, ਕ੍ਰਿਕਟਰ ਯੁਜਵੇਂਦਰ ਚਾਹਲ ਆਪਣੀ ਪਤਨੀ ਨਾਲ ਨਜ਼ਰ ਆ ਰਹੀ ਸੀ ਪਰ ਰੋਹਨਪ੍ਰੀਤ ਇਨ੍ਹਾਂ ਤਸਵੀਰਾਂ ਤੋਂ ਗਾਇਬ ਸੀ।

PunjabKesari

ਨਾ ਹੀ ਰੋਹਨ ਨੇ ਨੇਹਾ ਕੱਕੜ ਦੇ ਜਨਮਦਿਨ ਦੀ ਕੋਈ ਪੋਸਟ ਲਿਖੀ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਆ ਰਿਹਾ ਹੈ ਕਿ ਰੋਹਨ ਕਿੱਥੇ ਹੈ। ਕੀ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ?

 

PunjabKesari

ਇਕ ਯੂਜ਼ਰ ਨੇ ਪੋਸਟ 'ਤੇ ਲਿਖਿਆ, ''ਪਰ ਰੋਹਨਪ੍ਰੀਤ ਕਿੱਥੇ ਹੈ?'' ਇਕ ਹੋਰ ਯੂਜ਼ਰ ਨੇ ਲਿਖਿਆ, ''ਤਸਵੀਰਾਂ 'ਚ ਤੁਹਾਡਾ ਪਤੀ ਕਿੱਥੇ ਹੈ।'' ਤੀਜੇ ਯੂਜ਼ਰ ਨੇ ਲਿਖਿਆ, ''ਰੋਹਨ ਜੀ ਦੀ ਖੇਡ ਖ਼ਤਮ ਹੋ ਗਈ ਹੈ।'' ਚੌਥੇ ਯੂਜ਼ਰ ਨੇ ਲਿਖਿਆ, ''ਰੋਹਨਪ੍ਰੀਤ ਤੁਹਾਡੇ ਜਨਮਦਿਨ 'ਤੇ ਨਹੀਂ ਦਿਖਾਈ ਦਿੱਤੀ। ਸੱਦਾ ਨਹੀਂ ਦਿੱਤਾ ਗਿਆ ਸੀ?'' ਇਕ ਹੋਰ ਯੂਜ਼ਰ ਨੇ ਲਿਖਿਆ, ''ਕੀ ਲੜਾਈ ਹੋਈ ਹੈ? ਤੁਹਾਡੇ ਜਨਮਦਿਨ 'ਤੇ ਨਹੀਂ ਦਿਖ ਰਹੇ।''

PunjabKesari

ਦੱਸਣਯੋਗ ਹੈ ਕਿ ਗਾਇਕਾ ਨੇਹਾ ਕੱਕੜ ਨੇ ਸਾਲ 2020 'ਚ ਪ੍ਰੇਮੀ ਰੋਹਨਪ੍ਰੀਤ ਸਿੰਘ ਨਾਲ ਵਿਆਹ ਕੀਤਾ ਸੀ। ਨੇਹਾ ਅਤੇ ਰੋਹਨਪ੍ਰੀਤ ਦਾ ਵਿਆਹ ਪਰਿਵਾਰ ਅਤੇ ਦੋਸਤਾਂ ਵਿਚਕਾਰ ਹੋਇਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ।

PunjabKesari

PunjabKesari

PunjabKesari

 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News