ਕਰਜ਼ ’ਚ ਡੁੱਬੇ ਗੀਤਕਾਰ ਦੀ ਮਦਦ ਲਈ ਅੱਗੇ ਆਈ ਨੇਹਾ ਕੱਕੜ, ਦਾਨ ਕੀਤੇ 5 ਲੱਖ ਰੁਪਏ

Friday, Feb 19, 2021 - 11:52 AM (IST)

ਕਰਜ਼ ’ਚ ਡੁੱਬੇ ਗੀਤਕਾਰ ਦੀ ਮਦਦ ਲਈ ਅੱਗੇ ਆਈ ਨੇਹਾ ਕੱਕੜ, ਦਾਨ ਕੀਤੇ 5 ਲੱਖ ਰੁਪਏ

ਮੁੰਬਈ: ਗਾਇਕਾ ਨੇਹਾ ਕੱਕੜ ਨਾ ਸਿਰਫ਼ ਬਿਹਤਰੀਨ ਗਾਣੇ ਗਾਉਂਦੀ ਹੈ ਸਗੋਂ ਉਸ ਦੀ ਦਰਿਆਦਿਲੀ ਦੇ ਚਰਚੇ ਵੀ ਹਰ ਜਗ੍ਹਾ ਹੁੰਦੇ ਰਹਿੰਦੇ ਹਨ। ਨੇਹਾ ਨੇ ਕਈ ਮੌਕਿਆਂ ’ਤੇ ਆਪਣੇ ਵੱਲੋਂ ਦਿਲ ਖੋਲ੍ਹ ਕੇ ਦਾਨ ਕੀਤਾ ਹੈ। ਉਸ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲੀ ਹੈ। ਹਾਲ ਹੀ ’ਚ ਇੰਡੀਅਨ ਆਈਡਲ ਦੇ ਸੈੱਟ ’ਤੇ ਮਿਊਜ਼ਿਕ ਡਾਇਰੈਕਟਰ ਪਿਆਰੇਲਾਲ ਨਾਲ ਗੀਤਕਾਰ ਸੰਤੋਸ਼ ਆਨੰਦ ਆਏ ਸਨ।

PunjabKesari
ਨੇਹਾ ਨੇ ਦਾਨ ਕੀਤੇ ਪੰਜ ਲੱਖ ਰੁਪਏ
ਸੰਤੋਸ਼ ਆਨੰਦ ਨੇ ਦੱਸਿਆ ਸੀ ਕਿ ਉਹ ਆਰਥਿਕ ਤੌਰ ’ਤੇ ਕਾਫ਼ੀ ਕਮਜ਼ੋਰ ਹੋ ਗਏ ਹਨ। ਉਨ੍ਹਾਂ ’ਤੇ ਕਾਫ਼ੀ ਕਰਜ਼ ਹੈ ਅਤੇ ਲਗਾਤਾਰ ਮੁਸ਼ਕਿਲਾਂ ’ਚ ਫਸਦੇ ਜਾ ਰਹੇ ਹਨ। ਉਨ੍ਹਾਂ ਦੀ ਸਥਿਤੀ ਜਾਣਨ ਤੋਂ ਬਾਅਦ ਨੇਹਾ ਕਾਫ਼ੀ ਭਾਵੁਕ ਹੋਈ ਅਤੇ ਉਸ ਨੇ ਤੁਰੰਤ ਆਪਣੇ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਨੇਹਾ ਨੇ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਘੜੀ ’ਚ ਇਸ ਮਹਾਨ ਗੀਤਕਾਰ ਦੀ ਮਦਦ ਲਈ ਅੱਗੇ ਆਉਣ। ਉਂਝ ਨੇਹਾ ਤੋਂ ਇਲਾਵਾ ਵਿਸ਼ਾਲ ਦਦਲਾਨੀ ਨੇ ਵੀ ਸੰਤੋਸ਼ ਆਨੰਦ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਉਸ ਤੋਂ ਕੁਝ ਗਾਣੇ ਮੰਗੇ ਜਿਨ੍ਹਾਂ ਉਹ ਰਿਲੀਜ਼ ਕਰਨ ਦਾ ਮਨ ਬਣਾ ਰਹੇ ਹਨ। 

PunjabKesari
ਕੌਣ ਹੈ ਸੰਤੋਸ਼ ਆਨੰਦ?
ਦੱਸ ਦੇਈਏ ਕਿ ਸੰਤੋਸ਼ ਆਨੰਦ ਨੇ ਲਕਸ਼ਮੀਕਾਂਤ-ਪਿਆਰੇਲਾਲ ਨਾਲ ਕਈ ਬਿਹਤਰੀਨ ਗਾਣੇ ਬਣਾਏ। ‘ਇਕ ਪਿਆਰ ਕਾ ਨਗਮਾ ਹੈ’ ਤਾਂ ਅੱਜ ਵੀ ਸਭ ਦਾ ਪਸੰਦੀਦਾ ਹੈ ਅਤੇ ਹਮੇਸ਼ਾ ਦਿਲ ਬਹਿਲਾਉਣ ਦਾ ਕੰਮ ਕਰਦਾ ਹੈ। ਇੰਡੀਅਨ ਆਈਡਲ ਦੇ ਇਸ ਐਪੀਸੋਡ ਦੌਰਾਨ ਵੀ ਨੇਹਾ ਨੇ ਸੰਤੋਸ਼ ਆਨੰਦ ਨਾਲ ਉਸ ਗਾਣੇ ਦੀਆਂ ਕੁਝ ਲਾਈਨਾਂ ਗਾਈਆਂ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਹਾ ਵੱਲੋਂ ਕਿਸੇ ਦੀ ਇਸ ਅੰਦਾਜ਼ ’ਚ ਮਦਦ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਜ਼ਰੂਰਤਮੰਦਾਂ ਤੱਕ ਨੇਹਾ ਨੇ ਮਦਦ ਪਹੁੰਚਾਈ ਹੈ। ਉਨ੍ਹਾਂ ਨੇ ਇੰਡੀਅਨ ਆਈਡਲ ਰਾਹੀਂ ਵੀ ਕਈ ਲੋਕਾਂ ਦੀ ਜ਼ਿੰਦਗੀ ਬਦਲੀ ਹੈ। 

PunjabKesari
ਦਰਸ਼ਕ ਇੰਡੀਅਨ ਆਈਡਲ ਦਾ ਇਹ ਵਾਲਾ ਖ਼ਾਸ ਐਪੀਸੋਡ ਇਸ ਹਫ਼ਤੇ ਇੰਜੁਆਏ ਕਰ ਪਾਉਣਗੇ। ਇਸ ਸ਼ੋਅ ’ਚ ਪਿਆਰੇਵਾਲ ਤਮਾਮ ਕੰਟੈਸਟੈਂਟ ਨੂੰ ਗਾਈਡ ਵੀ ਕਰਨਗੇ ਅਤੇ ਆਪਣੇ ਕਰੀਅਰ ਨਾਲ ਜੁੜੀਆਂ ਦਿਲਚਸਪ ਗੱਲਾਂ ਵੀ ਦੱਸਣਗੇ। ਇਸ ਐਪੀਸੋਡ ’ਚ ਉਨ੍ਹਾਂ ਦੀ ਆਪਣੀ ਪਤਨੀ ਨਾਲ ਬਿਹਤਰੀਨ ਕੈਮਿਸਟਰੀ ਦੇਖਣ ਦਾ ਮੌਕਾ ਵੀ ਮਿਲਣ ਵਾਲਾ ਹੈ। 


author

Aarti dhillon

Content Editor

Related News