ਮਿਸ ਇੰਡੀਆ ਇਵੈਂਟ ’ਚ ਛਾਏ ਨੇਹਾ ਧੂਪੀਆ ਦੇ ਬੱਚੇ: ਮਾਂ ਵਾਂਗ ਸਟਾਈਲਿਸ਼ ਦਿੱਸੀ ਲਿਟਲ ਮੇਹਰ

Monday, Jul 04, 2022 - 04:02 PM (IST)

ਮਿਸ ਇੰਡੀਆ ਇਵੈਂਟ ’ਚ ਛਾਏ ਨੇਹਾ ਧੂਪੀਆ ਦੇ ਬੱਚੇ: ਮਾਂ ਵਾਂਗ ਸਟਾਈਲਿਸ਼ ਦਿੱਸੀ ਲਿਟਲ ਮੇਹਰ

ਮੁੰਬਈ: ਬੀਤੇ ਦਿਨ ਨੂੰ ‘ਫ਼ੇਮਿਨਾ ਮਿਸ ਇੰਡੀਆ 2022’ ਦਾ ਗ੍ਰੈਂਡ ਫ਼ਿਨਾਲੇ ਸੀ। 21 ਸਾਲਾਂ ਦੀ ਸਿਨੀ ਸ਼ੈੱਟੀ ਨੂੰ ‘ਮਿਸ ਇੰਡੀਆ’ ਦਾ ਤਾਜ ਪਹਿਨਾਇਆ ਗਿਆ। ਰਾਜਸਥਾਨ ਦੀ ਰੂਬਲ ਸ਼ੇਖਾਵਤ ਪਹਿਲੀ ਰਨਰ ਅੱਪ ਰਹੀ ਅਤੇ ਉੱਤਰ ਪ੍ਰਦੇਸ਼ ਦੀ ਸ਼ਿਨਾਤਾ ਚੌਹਾਨ ਦੂਜੀ ਰਨਰ ਅੱਪ ਰਹੀ। ਇਸ ਇਵੈਂਟ ’ਚ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ, ਮਲਾਇਕਾ ਅਰੋੜਾ ਸਮੇਤ ਕਈ ਹਸਤੀਆਂ ਨੇ ਆਪਣੀ ਖੂਬਸੂਰਤੀ ਫ਼ੈਲਾਈ ਪਰ ਸਭ ਦੀ ਲਾਈਮਲਾਈਟ ਦੋ ਛੋਟੇ ਸਟਾਰ ਕਿਡਜ਼ ਲੈ ਗਏ।

PunjabKesari

ਇਹ ਸਟਾਰ ਕਿਡਜ਼ ਕੋਈ ਹੋਰ ਨਹੀਂ ਸਗੋਂ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੀ ਧੀ ਮੇਹਰ ਅਤੇ ਪੁੱਤਰ ਗੁਰਿਕ ਸੀ। ਇਸ ਦੌਰਾਨ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅੰਗਦ ਨੂੰ ਗੁਰਿਕ ਨੂੰ ਫ਼ੜੇ ਹੋਏ ਦੇਖਿਆ ਗਿਆ ਹੈ, ਜਿਸ ਨੇ ਡੈਨਿਮ ਪੈਂਟ ਦੇ ਨਾਲ ਨੀਲੇ ਰੰਗ ਦੀ ਡੈਨਿਮ ਸ਼ਰਟ ਪਾਈ ਹੋਈ ਸੀ। 

PunjabKesari

ਇਹ ਵੀ ਪੜ੍ਹੋ : ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

ਇਸ ਦੇ ਨਾਲ ਮੇਹਰ ਨੇ ਪਿੰਕ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਆਪਣੀ ਮਾਂ ਦੀ ਤਰ੍ਹਾਂ ਫ਼ੈਸ਼ਨਿਸਟਾ ਲੱਗ ਰਹੀ ਹੈ। ਇਵੈਂਟ ਲਈ ਨੇਹਾ ਨੂੰ ਕ੍ਰਿਸਟਲ-ਅੰਬੈਡੇਡ ਸਿਲਵਰ ਗਾਊਨ ’ਚ ਦੇਖਿਆ ਗਿਆ ਸੀ ਜਿਸ ’ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।

PunjabKesari

ਤਸਵੀਰ ’ਚ ਨੇਹਾ ਅਤੇ ਅੰਗਦ ਦੇ ਪੁੱਤਰ ਗੁਰਿਕ ਦੀ ਝਲਕ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ’ਚੋਂ ਉਹ ਕਾਫ਼ੀ ਕਿਊਟ ਲੱਗ ਰਿਹਾ ਸੀ।ਅਜੇ ਤੱਕ ਜੋੜੇ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਨੇਹਾ ਦੇ ਦੋਹਾਂ ਬੱਚਿਆਂ ਦੇ ਚਿਹਰੇ ਲੋਕਾਂ ਨੂੰ ਦਿਖਾਏ ਗਏ ਸਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਜੱਜ ਦੀ ਕੁਰਸੀ ’ਤੇ ਨਜ਼ਰ ਆਉਣ ਵਾਲੀ ਨੇਹਾ ਧੂਪੀਆ ਆਪ ਵੀ ‘ਫ਼ੇਮਿਨਾ ਮਿਸ ਇੰਡੀਆ’ ਦੇ ਮੁਕਾਬਲੇ ਦਾ ਹਿੱਸਾ ਵੀ ਰਹਿ ਚੁੱਕੀ ਹੈ। ਨੇਹਾ ਧੂਪੀਆ ਨੇ ਸਾਲ 2002 ’ਚ ਫ਼ੇਮਿਨਾ ਮਿਸ ਇੰਡੀਆ ਦਾ ਤਾਜ ਜਿੱਤਿਆ ਸੀ।

PunjabKesari

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

ਨੇਹਾ ਨੇ ‘ਫ਼ੇਮਿਨਾ ਮਿਸ ਇੰਡੀਆ 2002’ ਦਾ ਖ਼ਿਤਾਬ ਜਿੱਤ ਕੇ 20 ਸਾਲ ਪੂਰੇ ਕੀਤੇ ਹਨ। ਇਸ ਤੋਂ ਬਾਅਦ ਉਸ ਨੇ ਉਸੇ ਸਾਲ ‘ਮਿਸ ਯੂਨੀਵਰਸ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਉਸ ’ਚ ਅਦਾਕਾਰਾ ਟੌਪ ਟੈਨ ’ਚ ਵੀ ਪਹੁੰਚ ਗਈ ਸੀ।


author

Anuradha

Content Editor

Related News