ਫ਼ਿਲਮ 'ਨੀਯਤ' ਦਾ ਟੀਜ਼ਰ ਰਿਲੀਜ਼, 4 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰੇਗੀ ਵਿਦਿਆ ਬਾਲਨ

Friday, Jun 23, 2023 - 01:05 PM (IST)

ਫ਼ਿਲਮ 'ਨੀਯਤ' ਦਾ ਟੀਜ਼ਰ ਰਿਲੀਜ਼, 4 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰੇਗੀ ਵਿਦਿਆ ਬਾਲਨ

ਮੁੰਬਈ- ਅਦਾਕਾਰਾ ਵਿਦਿਆ ਬਾਲਨ ਦੀ ਅਗਲੀ ਫਿਲਮ 'ਨੀਯਤ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਮੇਕਰਸ ਨੇ ਬੁੱਧਵਾਰ ਨੂੰ ਟੀਜ਼ਰ ਨਾਲ ਕਿਰਦਾਰ ਦੇ ਪੋਸਟਰ ਵੀ ਲਾਂਚ ਕੀਤੇ। ਇਹ ਇੱਕ ਮਰਡਰ ਹਿਸਟਰੀ ਹੈ ਜਿਸ ਵਿੱਚ ਵਿਦਿਆ ਜਾਸੂਸ ਮੀਰਾ ਰਾਓ ਦੀ ਭੂਮਿਕਾ ਨਿਭਾ ਰਹੀ ਹੈ। ਇਸ ਦਾ ਟ੍ਰੇਲਰ ਵੀਰਵਾਰ ਨੂੰ ਰਿਲੀਜ਼ ਹੋਵੇਗਾ।

ਤਿਆਰ ਹੋ ਜਾਓ ਇੱਕ ਰਹੱਸ ਲਈ 

ਮੇਕਰਸ ਨੇ ਫਿਲਮ ਦੇ ਟੀਜ਼ਰ 'ਚ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਹੈ ਪਰ ਫ਼ਿਲਮ ਅਤੇ ਇਸ ਦੇ ਕਿਰਦਾਰਾਂ ਨੂੰ ਲੈ ਕੇ ਸਸਪੈਂਸ ਜ਼ਰੂਰ ਪੈਦਾ ਕੀਤਾ ਹੈ। ਟੀਜ਼ਰ ਦੀ ਪਿੱਠਭੂਮੀ ਵਿੱਚ ਇੱਕ ਡਾਇਲਾਗ ਹੈ, ਜਿਸ ਵਿੱਚ ਲਿਖਿਆ ਹੈ, 'ਸ਼ੱਕੀ ਆ ਰਹੇ ਹਨ, ਇਰਾਦੇ ਬਣਾਏ ਜਾ ਰਹੇ ਹਨ, ਤਿਆਰ ਹੋ ਜਾਓ। ਇੱਕ ਰਹੱਸ ਲਈ ....

ਰਾਮ ਕਪੂਰ ਤੋਂ ਲੈ ਕੇ ਰਹਿਤ ਬੋਸ ਤੱਕ ਆਉਣਗੇ ਨਜ਼ਰ 

ਫ਼ਿਲਮ ਦੀ ਕਹਾਣੀ ਜਾਸੂਸ ਬਣੀ ਵਿਦਿਆ ਦੇ ਕਿਰਦਾਰ ਦੇ ਆਲੇ-ਦੁਆਲੇ ਬੁਣੀ ਗਈ ਹੈ ਜੋ ਇੱਕ ਕਤਲ ਦਾ ਭੇਤ ਸੁਲਝਾਉਂਦੀ ਨਜ਼ਰ ਆਵੇਗੀ। ਵਿਦਿਆ ਤੋਂ ਇਲਾਵਾ ਇਸ ਵਿੱਚ ਰਾਮ ਕਪੂਰ, ਰਾਹੁਲ ਬੋਸ, ਨੀਰਜ ਕਬੀ, ਸ਼ਹਾਨਾ ਗੋਸਵਾਮੀ, ਅੰਮ੍ਰਿਤਾ ਪੁਰੀ, ਦੀਪਨੀਤਾ ਸ਼ਰਮਾ, ਨਿੱਕੀ ਵਾਲੀਆ, ਸ਼ਸ਼ਾਂਕ ਅਰੋੜਾ, ਪ੍ਰਜਾਕਤਾ ਕੋਲੀ ਅਤੇ ਦਾਨੇਸ਼ ਰਜ਼ਵੀ ਵਰਗੇ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ।

 

ਇਹ ਖ਼ਬਰ ਵੀ ਪੜ੍ਹੋ : John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

ਵਿਦਿਆ ਦੀ ਆਖਰੀ ਥੀਏਟਰਿਕ ਰਿਲੀਜ਼ ਸੀ 'ਮਿਸ਼ਨ ਮੰਗਲ' 

ਫ਼ਿਲਮ ਦਾ ਨਿਰਦੇਸ਼ਨ ਅਨੁ ਮੈਨਨ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਵਿਦਿਆ ਨਾਲ 'ਸ਼ਕੁੰਤਲਾ ਦੇਵੀ' ਬਣਾ ਚੁੱਕੇ ਹਨ। ਇਹ ਫ਼ਿਲਮ 7 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਅਤੇ ਇਸ ਰਾਹੀਂ ਵਿਦਿਆ 4 ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਉਸ ਦੀ ਆਖਰੀ ਥੀਏਟਰ ਰਿਲੀਜ਼ 'ਮਿਸ਼ਨ ਮੰਗਲ' ਸੀ।

9 ਸਾਲ ਬਾਅਦ ਫਿਰ ਤੋਂ ਨਿਭਾਅ ਰਹੀ ਜਾਸੂਸ ਦੀ ਭੂਮਿਕਾ

'ਮਿਸ਼ਨ ਮੰਗਲ' ਤੋਂ ਬਾਅਦ ਵਿਦਿਆ ਦੇ ਤਿੰਨ ਪ੍ਰੋਜੈਕਟ 'ਸ਼ਕੁੰਤਲਾ ਦੇਵੀ', 'ਸ਼ੇਰਨੀ' ਅਤੇ 'ਜਲਸਾ' ਹੀ OTT 'ਤੇ ਰਿਲੀਜ਼ ਹੋਏ ਹਨ। ਇਹ ਦੂਜੀ ਵਾਰ ਹੈ ਜਦੋਂ ਵਿਦਿਆ ਕਿਸੇ ਜਾਸੂਸ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 'ਚ ਰਿਲੀਜ਼ ਹੋਈ ਫ਼ਿਲਮ 'ਬੌਬੀ ਜਾਸੂਸ' 'ਚ ਜਾਸੂਸ ਦੀ ਭੂਮਿਕਾ ਨਿਭਾਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News