ਨੀਤਾ ਅੰਬਾਨੀ ਨੇ ਪੁੱਤ ਅਨੰਤ ਤੇ ਛੋਟੀ ਨੂੰਹ ਲਈ ਭਗਵਾਨ ਤੋਂ ਮੰਗਿਆ ਆਸ਼ੀਰਵਾਦ, 'ਭਰਤ ਨਾਟਿਅਮ' 'ਤੇ ਕੀਤਾ ਡਾਂਸ

Tuesday, Mar 05, 2024 - 10:41 AM (IST)

ਨੀਤਾ ਅੰਬਾਨੀ ਨੇ ਪੁੱਤ ਅਨੰਤ ਤੇ ਛੋਟੀ ਨੂੰਹ ਲਈ ਭਗਵਾਨ ਤੋਂ ਮੰਗਿਆ ਆਸ਼ੀਰਵਾਦ, 'ਭਰਤ ਨਾਟਿਅਮ' 'ਤੇ ਕੀਤਾ ਡਾਂਸ

ਮੁੰਬਈ/ਜਾਮਨਗਰ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਇਵੈਂਟ ਦੇ ਆਖ਼ਰੀ ਦਿਨ ਸਿਤਾਰਿਆਂ ਤੋਂ ਲੈ ਕੇ ਅੰਬਾਨੀ ਪਰਿਵਾਰ ਦੇ ਮੈਂਬਰਾਂ ਤੱਕ ਹਰ ਕਿਸੇ ਨੇ ਬਿਹਤਰੀਨ ਪਰਫਾਰਮੈਂਸ ਦਿੱਤੀ ਪਰ ਨੀਤਾ ਅੰਬਾਨੀ ਦੀ ਪੇਸ਼ਕਾਰੀ ਨੇ ਸਾਰੀ ਲਾਈਮਲਾਈਟ ਚੁਰਾ ਲਈ। ਦਰਅਸਲ, ਪਰੰਪਰਾ ਅਤੇ ਅਧਿਆਤਮਿਕਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੀਤਾ ਅੰਬਾਨੀ ਨੇ ਵਿਸ਼ਵੰਭਰੀ ਸਤੂਤੀ 'ਤੇ ਮਾਂ ਅੰਬੇ ਨੂੰ ਸਮਰਪਿਤ ਇੱਕ ਪਵਿੱਤਰ ਭਜਨ, ਤਾਕਤ ਅਤੇ ਧੀਰਜ ਦਾ ਪ੍ਰਤੀਕ, ਇੱਕ ਮਨਮੋਹਕ ਪ੍ਰਦਰਸ਼ਨ ਦਿੱਤਾ। ਇਸ ਦੌਰਾਨ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

'ਯਾ ਦੇਵੀ ਸਰਵਭੂਤੇਸ਼ੁ' ਦੀ ਪਰਫਾਰਮੈਂਸ ਨੂੰ ਲੁੱਟਿਆ ਸਭ ਦਾ ਦਿਲ
ਦੱਸ ਦਈਏ ਕਿ ਨੀਤਾ ਅੰਬਾਨੀ ਡਾਂਸ ਦੀ ਕਲਾ 'ਚ ਨਿਪੁੰਨ ਹੈ। ਉਹ ਅਕਸਰ ਅੰਬਾਨੀ ਫੈਮਿਲੀ ਦੇ ਫੰਕਸ਼ਨ 'ਚ ਆਪਣੀ ਪਰਫਾਰਮੈਂਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ। ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਆਖਰੀ ਦਿਨ ਨੀਤਾ ਅੰਬਾਨੀ ਨੇ ਆਪਣੇ ਦੈਵੀ ਡਾਂਸ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

PunjabKesari

ਆਪਣੇ ਪੁੱਤਰ ਅਨੰਤ ਦੇ ਖ਼ਾਸ ਦਿਨ ਲਈ ਉਨ੍ਹਾਂ ਨੇ 'ਯਾ ਦੇਵੀ ਸਰਵਭੂਤੇਸ਼ੁ' 'ਤੇ ਆਪਣੀ ਨ੍ਰਿਤਿਆ (ਨਾਚ) ਨਾਲ ਦੇਵੀ ਅੰਬੇ ਨੂੰ ਬੁਲਾਇਆ। ਉਨ੍ਹਾਂ ਦੇ ਹਰ ਹਾਵ ਭਾਵ ਅਤੇ ਚਿਹਰੇ ਤੋਂ ਦੇਵੀ ਦਾ ਰੂਪ ਝਲਕਦਾ ਦਿਖਾਈ ਦੇ ਰਿਹਾ ਹੈ। ਨੀਤਾ ਅੰਬਾਨੀ ਦੇ ਇਸ ਪ੍ਰਦਰਸ਼ਨ ਦੀ ਇਕ ਹੋਰ ਖਾਸ ਗੱਲ ਇਹ ਸੀ ਕਿ ਇਹ ਉਨ੍ਹਾਂ ਦੀਆਂ ਪੋਤੀਆਂ ਆਦਿਆ ਅਤੇ ਵੇਦਾ ਨੂੰ ਸਮਰਪਿਤ ਸੀ। ਨੀਤਾ ਅੰਬਾਨੀ ਦੇ ਇਸ ਸ਼ਾਨਦਾਰ ਡਾਂਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਪੁੱਤਰ ਤੇ ਨੂੰਹ ਲਈ ਮਾਂ ਅੰਬੇ ਤੋਂ ਮੰਗਿਆ ਆਸ਼ੀਰਵਾਦ
ਦੱਸ ਦੇਈਏ ਕਿ ਨੀਤਾ ਅੰਬਾਨੀ ਬਚਪਨ ਤੋਂ ਹੀ ਹਰ ਨਵਰਾਤਰੀ ਦੌਰਾਨ ਇਹ ਭਜਨ ਸੁਣਦੀ ਆ ਰਹੀ ਹੈ। ਉਨ੍ਹਾਂ ਨੇ ਆਪਣੇ ਪੁੱਤ ਅਨੰਤ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਰਾਧਿਕਾ ਮਰਚੈਂਟ ਦੀ ਵਿਆਹੁਤਾ ਜ਼ਿੰਦਗੀ ਲਈ ਮਾਂ ਅੰਬੇ ਦਾ ਆਸ਼ੀਰਵਾਦ ਲੈਣ ਲਈ ਇਹ ਗੀਤ ਪੇਸ਼ ਕੀਤਾ।

ਫੰਕਸ਼ਨ ਦੇ ਦੂਜੇ ਦਿਨ ਨੀਤਾ-ਮੁਕੇਸ਼ ਅੰਬਾਨੀ ਨੇ ਦਿੱਤੀ ਰੋਮਾਂਟਿਕ ਪਰਫਾਰਮੈਂਸ
ਨੀਤਾ ਅੰਬਾਨੀ ਨੇ ਸ਼ਨੀਵਾਰ ਯਾਨੀਕਿ 2 ਮਾਰਚ ਨੂੰ ਫੰਕਸ਼ਨ ਦੇ ਦੂਜੇ ਦਿਨ ਪਤੀ ਮੁਕੇਸ਼ ਅੰਬਾਨੀ ਨਾਲ ਸਟੇਜ 'ਤੇ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਦੋਹਾਂ ਨੇ ਆਪਣੇ ਪੁੱਤਰ ਦੇ ਵਿਆਹ ਤੋਂ ਪਹਿਲਾਂ ਦੇ ਸੰਗੀਤ ਸਮਾਰੋਹ 'ਚ 'ਪਿਆਰ ਹੁਆ ਇਕਰਾਰ ਹੁਆ' 'ਤੇ ਇੱਕ ਰੋਮਾਂਟਿਕ ਪਰਫਾਰਮੈਂਸ ਦਿੱਤੀ, ਜਿਸ ਨੇ ਸਾਰਿਆਂ ਦੇ ਦਿਲ ਨੂੰ ਛੂਹ ਲਿਆ। ਇਸ ਦੌਰਾਨ ਕਈ ਲੋਕ ਉਨ੍ਹਾਂ ਲਈ ਬੂਮ ਵੀ ਕਰਦੇ ਦੇਖੇ ਗਏ। ਇੰਨਾ ਹੀ ਨਹੀਂ ਨੀਤਾ ਅੰਬਾਨੀ ਨੇ ਆਪਣੀ ਧੀ ਈਸ਼ਾ ਅੰਬਾਨੀ ਨਾਲ 'ਕਲੰਕ' ਦੇ ਮਸ਼ਹੂਰ ਟ੍ਰੈਕ 'ਘਰ ਮੋਰ ਪਰਦੇਸੀਆ' 'ਤੇ ਪਰਫਾਰਮ ਵੀ ਕੀਤਾ।

PunjabKesari

ਬਾਲੀਵੁੱਡ ਦੇ ਟਾਪ ਸਟਾਰ ਪਹੁੰਚੇ ਸਨ ਜਾਮਨਗਰ 
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਇੱਥੇ ਪਹੁੰਚੀਆਂ ਸਨ। ਬਿਲ ਗੇਟਸ, ਪੌਪ ਸਟਾਰ ਰਿਹਾਨਾ ਸਮੇਤ ਦਰਜਨ ਤੋਂ ਵੱਧ ਸੈਲੇਬਸ ਇੱਥੇ ਪਹੁੰਚੇ ਸਨ। ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਸੈਫ ਅਲੀ ਖ਼ਾਨ, ਰਣਬੀਰ ਕਪੂਰ, ਰਣਵੀਰ ਸਿੰਘ, ਟਾਈਗਰ ਸ਼ਰਾਫ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਵਰਗੇ ਬਾਲੀਵੁੱਡ ਦੇ ਸਾਰੇ ਚੋਟੀ ਦੇ ਸਿਤਾਰੇ ਸ਼ਾਮਲ ਸਨ।

PunjabKesari

ਚੋਟੀ ਦੀਆਂ ਖੇਡ ਹਸਤੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ
ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ 'ਚ ਕ੍ਰਿਕਟ ਸਿਤਾਰਿਆਂ ਦਾ ਭਾਰੀ ਇਕੱਠ ਸੀ। ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਸਚਿਨ ਤੇਂਦੁਲਕਰ ਸਮੇਤ ਕਈ ਸਟਾਰ ਖਿਡਾਰੀ ਜਾਮਨਗਰ ਪਹੁੰਚੇ ਸਨ। ਰਾਜਨੀਤਿਕ ਨੇਤਾ ਊਧਵ ਠਾਕਰੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਕਈ ਮੰਤਰੀ ਇੱਥੇ ਪਹੁੰਚੇ ਸਨ।

PunjabKesari


 


author

sunita

Content Editor

Related News