'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

Friday, Jun 27, 2025 - 02:30 PM (IST)

'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ 'ਤੇ ਵੱਡਾ ਵਿਵਾਦ ਖੜ੍ਹਾ ਹੋਣ ਮਗਰੋਂ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਇਸ ਫਿਲਮ ਨਾਲ ਜੁੜੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਦੱਸ ਦੇਈਏ ਕਿ 'ਸਰਦਾਰ ਜੀ 3' ਨੂੰ ਭਾਰਤ ਨੂੰ ਛੱਡ ਕੇ 27 ਜੂਨ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ 'ਤੇ ਕ੍ਰਿਪਟਿਕ ਪੋਸਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਮਹਿੰਗਾ, 'X' ਅਕਾਊਂਟ ਕਰਨਾ ਪਿਆ ਬੰਦ

PunjabKesari

ਨੀਰੂ ਬਾਜਵਾ ਨੇ ਇਹ ਕਦਮ ਫਿਲਮ ਦੀ ਵਿਦੇਸ਼ਾਂ ਵਿਚ ਰਿਲੀਜ਼ ਤੋਂ ਇਕ ਦਿਨ ਪਹਿਲਾਂ (26 ਜੂਨ) ਚੁੱਪਚਾਪ ਚੁੱਕਿਆ। ਇੱਕ Reddit ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨੀਰੂ ਨੇ ਹਾਨੀਆ ਆਮਿਰ ਨੂੰ ਵੀ ਇੰਸਟਾਗ੍ਰਾਮ 'ਤੇ ਅਣਫੋਲੋ ਕਰ ਦਿੱਤਾ ਹੈ। ਨੀਰੂ ਦੀ ਹਾਲ ਦੀ ਪੋਸਟ ਵਿਚ 'Son of Sardaar 2' ਦੇ ਟੀਜ਼ਰ ਦੀ ਗੱਲ ਕੀਤੀ ਗਈ ਹੈ, ਪਰ 'ਸਰਦਾਰ ਜੀ 3' ਦਾ ਕੋਈ ਜ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ: 'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

PunjabKesari

ਵਿਵਾਦ ਕਿਉਂ?

ਦਿਲਜੀਤ ਦੋਸਾਂਝ ਨੇ ਹਾਲ ਹੀ 'ਚ 'ਸਰਦਾਰ ਜੀ 3' ਦਾ ਟ੍ਰੇਲਰ ਜਾਰੀ ਕੀਤਾ ਸੀ, ਜਿਸ 'ਚ ਪਾਕਿ ਅਦਾਕਾਰਾ ਹਾਨੀਆ ਆਮਿਰ ਨੂੰ ਵੇਖ ਕੇ ਲੋਕ ਨਾ ਸਿਰਫ ਫਿਲਮ ਦੀ ਆਲੋਚਨਾ ਕਰ ਰਹੇ ਹਨ, ਸਗੋਂ ਦਿਲਜੀਤ ਦਾ ਵੀਜ਼ਾ ਰੱਦ ਕਰਨ ਦੀ ਮੰਗ ਵੀ ਹੋ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲੱਗੀ ਹੋਈ ਹੈ। FWICE (Federation of Western India Cine Employees) ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਦਿਲਜੀਤ ਅਤੇ ਮੈਕਰਜ਼ ਦੇ ਪਾਸਪੋਰਟ ਰੱਦ ਕਰਨ ਅਤੇ ਉਨ੍ਹਾਂ ਦੀ ਨਾਗਰਿਕਤਾ ਖਤਮ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਮੈਕਰਜ਼ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਹਾਨੀਆ ਆਮਿਰ ਨੂੰ ਫਿਲਮ ਵਿੱਚ ਹਮਲੇ ਤੋਂ ਪਹਿਲਾਂ ਹੀ ਕਾਸਟ ਕੀਤਾ ਗਿਆ ਸੀ ਅਤੇ ਇਹ ਫਿਲਮ ਤਣਾਅ ਵਧਣ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਫਿਲਮ 'ਸਰਦਾਰ ਜੀ 3' ਸਬੰਧੀ ਲਿਆ ਅਹਿਮ ਫੈਸਲਾ, ਕਰ'ਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News