ਰੁਬਿਨਾ ਬਾਜਵਾ ਨੇ ਲਾਲ ਜੋੜੇ ''ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

Thursday, Oct 27, 2022 - 10:35 AM (IST)

ਰੁਬਿਨਾ ਬਾਜਵਾ ਨੇ ਲਾਲ ਜੋੜੇ ''ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

ਜਲੰਧਰ (ਬਿਊਰੋ) : ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਬੀਤੇ ਦਿਨੀਂ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਕੁਝ ਘੰਟੇ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗੁਰਬਖਸ਼ ਦੀ ਪੱਗ 'ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਇਸ ਤੋਂ ਇਲਾਵਾ ਦੂਜੀ ਤਸਵੀਰ 'ਚ ਗੁਰਬਖਸ਼ ਪੂਰਾ ਤਿਆਰ ਹੋ ਕੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।

PunjabKesari

ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੀ ਭੈਣ ਰੁਬਿਨਾ ਬਾਜਵਾ ਨਾਲ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਰੁਬਿਨਾ ਨੇ ਲਾਲ ਰੰਗ ਦਾ ਸ਼ਰਾਰਾ ਸੂਟ ਤੇ ਹੱਥਾਂ 'ਚ ਚੂੜਾ ਪਾਇਆ ਹੋਇਆ ਹੈ। 

PunjabKesari

ਦੱਸ ਦਈਏ ਕਿ ਗੁਰਬਖਸ਼ ਚਾਹਲ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਵੀਡੀਓ 'ਚ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਗੁਰਬਖਸ਼ ਤੇ ਰੁਬਿਨਾ ਸਮੁੰਦਰ ਕਿਨਾਰੇ ਵਿਆਹ ਦੇ ਜੋੜੇ 'ਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਵਿਆਹ ਵਾਲੇ ਘਰ 'ਚੋਂ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਸਾਫ਼ ਪਤਾ ਲਗਦਾ ਹੈ ਕਿ ਬਾਜਵਾ ਫ਼ੈਮਿਲੀ 'ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।

PunjabKesari

ਅਦਾਕਾਰਾ ਨੀਰੂ ਬਾਜਵਾ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੇ ਹਰ ਫ਼ੰਕਸ਼ਨ ਦੀਆਂ ਤਸਵੀਰਾਂ ਪੋਸਟ ਕਰ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਰੁਬੀਨਾ ਬਾਜਵਾ ਹਾਲ ਹੀ 'ਚ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਅਖਿਲ ਨਾਲ ਨਜ਼ਰ ਆਈ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਸੀ।

PunjabKesari

ਇਸ ਦੇ ਨਾਲ-ਨਾਲ ਉਹ ਆਪਣੀ ਭੈਣ ਨੀਰੂ ਬਾਜਵਾ ਤੇ ਰੌਸ਼ਨ ਪ੍ਰਿੰਸ ਨਾਲ ਫ਼ਿਲਮ 'ਬਿਊਟੀਫ਼ੁਲ ਬਿੱਲੋ' 'ਚ ਵੀ ਨਜ਼ਰ ਆਈ ਸੀ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News