ਨੀਰੂ ਬਾਜਵਾ ਨੇ ‘ਗੋਰੀ ਦੀਆਂ ਝਾਂਜਰਾਂ’ ਗੀਤ ''ਤੇ ਡਾਂਸ ਕਰਦੇ ਹੋਏ ਸਾਂਝੀ ਕੀਤੀ ਇਕ ਹੋਰ ਵੀਡੀਓ

Friday, Dec 10, 2021 - 03:43 PM (IST)

ਨੀਰੂ ਬਾਜਵਾ ਨੇ ‘ਗੋਰੀ ਦੀਆਂ ਝਾਂਜਰਾਂ’ ਗੀਤ ''ਤੇ ਡਾਂਸ ਕਰਦੇ ਹੋਏ ਸਾਂਝੀ ਕੀਤੀ ਇਕ ਹੋਰ ਵੀਡੀਓ

ਚੰਡੀਗੜ੍ਹ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਜੋ ਕਿ ਬਹੁਤ ਜਲਦ 'ਸ਼ਾਵਾ ਨੀ ਗਿਰਧਾਰੀ ਲਾਲ' ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ‘ਸ਼ਾਵਾ ਨੀ ਗਿਰਧਾਰੀ ਲਾਲ’ ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ ‘ਚ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦੀ ਆਵਾਜ਼ ‘ਚ ਫ਼ਿਲਮ ਦਾ ਰੋਮਾਂਟਿਕ ਗੀਤ ‘ਗੋਰੀ ਦੀਆਂ ਝਾਂਜਰਾਂ’ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਨੀਰੂ ਬਾਜਵਾ ਵੀ ਇਸ ਗੀਤ ਦਾ ਪੂਰਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ‘ਗੋਰੀ ਦੀਆਂ ਝਾਂਜਰਾਂ’ ਗੀਤ ਉੱਤੇ ਇਕ ਹੋਰ ਪਿਆਰੀ ਜਿਹੀ ਵੀਡੀਓ ਬਣਾ ਕੇ ਪੋਸਟ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਬਲੈਕ ਰੰਗ ਟੀ ਲੈਦਰ ਵਾਲੀ ਟਾਈਟ ਪੈਂਟ ਪਾਈ ਹੋਈ ਅਤੇ ਨਾਲ ਹੀ ਵ੍ਹਾਈਟ ਰੰਗ ਦੀ ਸ਼ਰਟ ਦੇ ਨਾਲ ਆਪਣੀ ਲੁੱਕ ਨੂੰ ਦਿਲਕਸ਼ ਬਣਾਇਆ ਹੈ। ਉਨ੍ਹਾਂ ਨੇ ਪੈਰਾਂ 'ਚ ਗੋਲਡ ਰੰਗ ਦੀਆਂ ਝਾਂਜਰਾਂ ਵੀ ਪਾਈਆਂ ਹੋਈਆਂ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਉਹ 'ਗੋਰੀ ਦੀਆਂ ਝਾਂਜਰਾਂ' ਗੀਤ ਉੱਤੇ ਆਪਣੀਆਂ ਦਿਲਕਸ਼ ਅਦਾਵਾਂ ਬਿਖੇਰ ਰਹੀ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 
 

A post shared by Neeru Bajwa (@neerubajwa)


ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਵੀ ਇਕ ਵੀਡੀਓ ਬਣਾਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ 'ਸ਼ਾਵਾ ਨੀ ਗਿਰਧਾਰੀ ਲਾਲ' ਫ਼ਿਲਮ ਦੀ ਤਾਂ ਉਸ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਸਾਰਾ ਗੁਰਪਾਲ, ਰਾਣਾ ਰਣਬੀਰ, ਕਰਮਜੀਤ ਅਨਮੋਲ ਅਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਪਹਿਲਾ ਮੌਕਾ ਹੈ ਜਦੋਂ ਬਾਲੀਵੁੱਡ ਅਦਾਕਾਰ ਯਾਮੀ ਗੌਤਮ ਪੰਜਾਬੀ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲ ਕੇ ਲਿਖੀ ਹੈ । ‘ਸ਼ਾਵਾ ਨੀ ਗਿਰਧਾਰੀ ਲਾਲ’ ਇਸ ਮਹੀਨੇ ਯਾਨੀ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


author

Aarti dhillon

Content Editor

Related News