ਨੀਰੂ ਬਾਜਵਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਆ ਰਹੀਆਂ ਖੂਬ ਪਸੰਦ, ਵਾਰ-ਵਾਰ ਦੇਖ ਰਹੇ ਲੋਕ

06/06/2021 2:09:22 PM

ਚੰਡੀਗੜ੍ਹ (ਬਿਊਰੋ)— ਪੰਜਾਬੀ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਆਪਣੇ ਸਟਾਈਲ ਤੇ ਫਿਟਨੈੱਸ ਕਾਰਨ ਚਰਚਾ ’ਚ ਰਹਿੰਦੀ ਹੈ। ਨੀਰੂ ਬਾਜਵਾ ਦੀ ਫੈਨ ਫਾਲੋਇੰਗ ਵੀ ਲੱਖਾਂ ’ਚ ਹੈ ਤੇ ਉਸ ਦੇ ਚਾਹੁਣ ਵਾਲਿਆਂ ਨੂੰ ਉਸ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਦਾ ਹਮੇਸ਼ਾ ਦੀ ਇੰਤਜ਼ਾਰ ਰਹਿੰਦਾ ਹੈ।

PunjabKesari

ਹਾਲ ਹੀ ’ਚ ਨੀਰੂ ਨੇ ਕੁਝ ਅਜਿਹੀਆਂ ਹੀ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਜੋ ਤਸਵੀਰਾਂ ਨੀਰੂ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਬੇਹੱਦ ਸਟਾਈਲਿਸ਼ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ਸਾਂਝੀਆਂ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ, ‘ਤੁਸੀਂ ਜਿਥੇ ਵੀ ਹੋ, ਜੋ ਕੁਝ ਵੀ ਕਰ ਰਹੇ ਹੋ। ਹਮੇਸ਼ਾ ਪਿਆਰ ’ਚ ਰਹੋ। ਇਹ ਤਸਵੀਰਾਂ ਮੈਨੂੰ ਮੇਰੇ ਫੋਨ ’ਚੋਂ ਮਿਲੀਆਂ। ਇਨ੍ਹਾਂ ਨੂੰ ਮੈਂ ਕਿਵੇਂ ਭੁੱਲ ਗਈ।’

PunjabKesari

ਉਥੇ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਨੀਰੂ ਬਾਜਵਾ ਦੇ ਗੀਤ ‘ਆਲ ਬੰਬ’ ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਨੀਰੂ ਬਾਜਵਾ ਅੰਮ੍ਰਿਤ ਮਾਨ ਨਾਲ ਨਜ਼ਰ ਆਉਣ ਵਾਲੀ ਹੈ। ਟੀਜ਼ਰ ’ਚ ਨੀਰੂ ਦੀ ਲੁੱਕ ਕਾਫੀ ਸ਼ਾਨਦਾਰ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਦੱਸ ਦੇਈਏ ਕਿ ‘ਆਲ ਬੰਬ’ ਗੀਤ ਪਹਿਲਾਂ ਕਿਸਾਨੀ ਅੰਦੋਲਨ ਦੇ ਚਲਦਿਆਂ ਅੰਮ੍ਰਿਤ ਮਾਨ ਨੇ ਟਾਲ ਦਿੱਤਾ ਸੀ। ਹੁਣ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨੋਟ— ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News