ਮਾਂ ਦੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਸਾਂਝੀ ਕੀਤੀ ਖਾਸ ਤਸਵੀਰ

Sunday, Sep 27, 2020 - 02:23 PM (IST)

ਮਾਂ ਦੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਸਾਂਝੀ ਕੀਤੀ ਖਾਸ ਤਸਵੀਰ

ਜਲੰਧਰ(ਬਿਊਰੋ) : ਪਾਲੀਵੁੱਡ ਦੀ ਬਿਊਟੀਫੁਲ ਕੁਈਨ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਜਿੱਥੇ ਆਪਣੀ ਖਾਸ ਅਪਡੇਟ ਫੈਨਜ਼ ਨਾਲ ਸਾਂਝੀ ਕਰਦੀ ਹੈ ਉਥੇ ਹੀ ਨੀਰੂ ਆਪਣੀ ਫੈਮਿਲੀ ਦੀ ਤਸਵੀਰਾਂ ਵੀ ਸਾਂਝੀ ਕਰਦੀ ਰਹਿੰਦੀ ਹੈ।ਨੀਰੂ ਬਾਜਵਾ ਨੇ ਅੱਜ ਅੱਜ ਇਕ ਖਾਸ ਤਸਵੀਰ ਸਾਂਝੀ ਕੀਤੀ ਹੈ ਸਾਂਝੀ ਕੀਤੀ ਗਈ ਇਹ ਤਸਵੀਰ ਨੀਰੂ ਬਾਜਵਾ ਦੀ ਮਾਂ ਦੀ ਹੈ । ਦਰਅਸਲ ਅੱਜ ਨੀਰੂ ਬਾਜਵਾ ਦੀ ਮਾਂ ਦਾ ਅੱਜ ਜਨਮਦਿਨ ਹੈ। ਨੀਰੂ ਬਾਜਵਾ ਨੇ ਆਪਣੇ ਮਾਂ ਦੀ ਇਕ ਤਸਵੀਰ ਸਾਂਝੀ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਨੀਰੂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ 'ਤੇ ਫੈਨਜ਼ ਵੱਡੀ ਗਿਣਤੀ 'ਚ ਕੁਮੈਂਟ ਕਰ ਰਹੇ ਹਨ। 

 
 
 
 
 
 
 
 
 
 
 
 
 
 

Happy birthday Ma❤️

A post shared by Neeru Bajwa (@neerubajwa) on Sep 26, 2020 at 12:58pm PDT


ਦੱਸਣਯੋਗ ਹੈ ਕਿ ਨੀਰੂ ਬਾਜਵਾ ਪਾਲੀਵੁੱਡ ਦੀਆਂ ਟਾੱਪ ਦੀਆਂ ਹੀਰੋਇਨਾਂ 'ਚੋਂ ਇਕ ਹੈ । ਨੀਰੂ ਨੇ ਪੰਜਾਬੀ ਸਿਨੇਮਾ ਜਗਤ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਬੀਤੇ ਸਾਲ ਨੀਰੂ ਬਾਜਵਾ ਦੀ ਦਿਲਜੀਤ ਦੋਸਾਂਝ ਫਿਲਮ 'ਛੜਾ' 'ਚ ਕੰਮ ਕੀਤਾ ਸੀ। ਇਸ ਤੋਂ ਨੀਰੂ ਬਾਜਵਾ ਨੇ ਕਈ ਹੋਰਨਾਂ ਕਲਾਕਾਰਾਂ ਨਾਲ ਮਿਲ ਇਸੇ ਸਾਲ 'ਕੋਰੋਨਾ' ਮਹਾਂਮਾਰੀ ਦਾ ਇਕ ਗੀਤ 'ਜਿਤਾਂਗੇ ਹੌਸਲੇ ਨਾਲ' ਵੀ ਰਿਲੀਜ਼ ਕੀਤਾ ਸੀ ।


author

sunita

Content Editor

Related News