40 ਦੀ ਉਮਰ ’ਚ ਵੀ 20 ਸਾਲ ਦੀਆਂ ਕੁੜੀਆਂ ਨੂੰ ਮਾਤ ਦਿੰਦੀ ਹੈ ਨੀਰੂ ਬਾਜਵਾ

Saturday, Aug 14, 2021 - 02:27 PM (IST)

40 ਦੀ ਉਮਰ ’ਚ ਵੀ 20 ਸਾਲ ਦੀਆਂ ਕੁੜੀਆਂ ਨੂੰ ਮਾਤ ਦਿੰਦੀ ਹੈ ਨੀਰੂ ਬਾਜਵਾ

ਚੰਡੀਗੜ੍ਹ (ਬਿਊਰੋ)– ਨੀਰੂ ਬਾਜਵਾ 40 ਸਾਲਾਂ ਦੀ ਹੋ ਗਈ ਹੈ ਪਰ ਉਸ ਦੀ ਫਿਟਨੈੱਸ ਤੇ ਖ਼ੂਬਸੂਰਤੀ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਿਲ ਹੈ। ਖ਼ੁਦ ਨੀਰੂ ਬਾਜਵਾ ਵੀ ਕਦੇ ਆਪਣੀ ਵਧਦੀ ਉਮਰ ਨੂੰ ਲੈ ਕੇ ਫਿਕਰਮੰਦ ਨਜ਼ਰ ਨਹੀਂ ਆਈ। ਨੀਰੂ ਇਕ ਬੇਬਾਕ ਤੇ ਖੁੱਲ੍ਹੇ ਦਿਲ ਨਾਲ ਜ਼ਿੰਦਗੀ ਜਿਊਣ ਵਾਲੀ ਅਦਾਕਾਰਾ ਹੈ।

PunjabKesari

ਨੀਰੂ ਇੰਸਟਾਗ੍ਰਾਮ ’ਤੇ ਆਏ ਦਿਨ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਸ ਦਾ ਬੇਹੱਦ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਨਵੀਆਂ ਤਸਵੀਰਾਂ ’ਚ ਨੀਰੂ ਬਾਜਵਾ ਕਾਲੇ ਰੰਗ ਦੇ ਕੱਪੜਿਆਂ ’ਚ ਨਜ਼ਰ ਆ ਰਹੀ ਹੈ। ਇਸ ਡਰੈੱਸ ’ਚ ਨੀਰੂ ਦੀ ਫਿਟਨੈੱਸ ਸਾਫ ਦੇਖੀ ਜਾ ਸਕਦੀ ਹੈ ਤੇ ਉਸ ਦੀਆਂ ਅਦਾਵਾਂ ਬੇਹੱਦ ਕਾਤਿਲਾਨਾ ਹਨ।

PunjabKesari

ਦੱਸ ਦੇਈਏ ਕਿ ਨੀਰੂ ਨੇ ਇਸ ਤੋਂ ਪਹਿਲਾਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।

PunjabKesari

ਨੋਟ– ਤੁਹਾਨੂੰ ਨੀਰੂ ਦੀਆਂ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News