3 ਬੱਚੀਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਬਰਕਰਾਰ ਹੈ ਨੀਰੂ ਬਾਜਵਾ ਦਾ ਹੌਟ ਲੁੱਕ, ਤਸਵੀਰਾਂ ਦੇਖ ਲੱਗੇਗਾ ਝਟਕਾ

Monday, Sep 07, 2020 - 09:56 AM (IST)

3 ਬੱਚੀਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਬਰਕਰਾਰ ਹੈ ਨੀਰੂ ਬਾਜਵਾ ਦਾ ਹੌਟ ਲੁੱਕ, ਤਸਵੀਰਾਂ ਦੇਖ ਲੱਗੇਗਾ ਝਟਕਾ

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਨੇ ਬਲੈਕ ਡਰੈੱਸ ਦੇ ਨਾਲ ਵ੍ਹਾਈਟ ਰੰਗ ਦਾ ਕੋਟ ਪਾਇਆ ਹੈ। ਇਸ ਸਟਾਈਲਿਸ਼ ਲੁੱਕ ‘ਚ ਨੀਰੂ ਬਾਜਵਾ ਕਹਿਰ ਢਾਹ ਰਹੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਤਸਵੀਰਾਂ 'ਤੇ ਲਾਈਕਸ ਦੀ ਝੜੀ ਲੱਗੀ ਹੋਈ ਹੈ। ਪ੍ਰਸ਼ੰਸਕ ਕੁਮੈਂਟਸ ਕਰਕੇ ਵੀ ਨੀਰੂ ਬਾਜਵਾ ਦੀ ਤਾਰੀਫ਼ ਕਰ ਰਹੇ ਹਨ।
PunjabKesari
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਪੋਸਟ ‘ਚ ਨੀਰੂ ਬਾਜਵਾ ਨੇ ਦੱਸਿਆ ਸੀ ਕਿ ਹਾਰਪਰ ਨਾਂ ਦੀ ਇਹ ਬੱਚੀ Spinal Muscular Atrophy (SMA Type 1) ਬਿਮਾਰੀ ਨਾਲ ਪੀੜਤ ਹੈ। ਦਰਅਸਲ, ਤਸਵੀਰ 'ਚ ਨਜ਼ਰ ਆਉਣ ਵਾਲੀ ਇਹ ਖ਼ੂਬਸੁਰਤ ਨੰਨ੍ਹੀ ਬੱਚੀ ਦਰਅਸਲ S.M.A. ਯਾਨੀਕਿ 'ਸਪਾਇਨ ਮਸਕਲਰ ਏਟੋਪੀ' ਵਰਗੀ ਬੀਮਾਰੀ ਨਾਲ ਜੂਝ ਰਹੀ ਹੈ। ਹਾਰਪਰ ਨਾਂ ਦੀ ਇਹ ਬੱਚੀ S.M.A. ਦੀ ਪਹਿਲੀ ਸਟੇਜ 'ਤੇ ਹੈ।
PunjabKesari
ਐਸ ਐਮ ਏ ਇਨੀਂ ਭਿਆਨਕ ਬਿਮਾਰੀ ਹੈ ਕਿ ਬੱਚੇ ਨੂੰ ਫੀਡ ਲੈਣ 'ਚ ਵੀ ਕਾਫ਼ੀ ਤਕਲੀਫ ਹੁੰਦੀ ਹੈ। ਇਸ ਬਿਮਾਰੀ ਦਾ ਇਲਾਜ ਸੋਖਾ ਤੇ ਸਸਤਾ ਨਹੀਂ ਇਸ ਲਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਤੋਂ ਬਾਅਦ ਮੁੜ ਇਸ ਬੱਚੀ ਦੇ ਇਲਾਜ ਲਈ ਅੱਗੇ ਆਈ ਹੈ।
PunjabKesari
ਇਸ ਬੱਚੇ ਲਈ ਬਹੁਤ ਸਾਰੇ ਫੰਡ ਦੀ ਜ਼ਰੂਰਤ ਹੈ, ਜਿਸ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਲਈ ਕਿਹਾ ਹੈ।' ਇਨ੍ਹਾਂ ਹੀ ਨਹੀਂ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਵੀ ਕਲਾਕਾਰਾਂ ਨੂੰ ਮਦਦ ਦੀ ਅਪੀਲ ਕੀਤੀ ਸੀ ਅਤੇ ਇਸ ਬੱਚੀ ਲਈ ਆਨਲਾਈਨ ਡੋਨੇਸ਼ਨ ਦੇਣ ਦੀ ਬੇਨਤੀ ਕੀਤੀ ਸੀ। 
PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂ ਦੇ ਬੱਚੇ ਲਈ ਫੰਡ ਇਕੱਠਾ ਕਰ ਚੁੱਕੀ ਹੈ। ਇਹ ਬੱਚਾ ਵੀ Spinal Muscular Atrophy Type-1 ਨਾਲ ਪੀੜਤ ਸੀ, ਜਿਸ ਦੇ ਇਲਾਜ ਲਈ ਫੰਡ ਇਕੱਠਾ ਕੀਤਾ ਗਿਆ ਸੀ। ਉਸ ਦੇ ਫੰਡ ਲਈ ਸੰਗੀਤ ਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਫੰਡ ਦਿੱਤਾ ਸੀ ਅਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੱਚੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ।
PunjabKesari
ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਪਿਛਲੇ ਸਾਲ 'ਛੜਾ' ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਨਾਲ ਸਿਲਵਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
PunjabKesari


author

sunita

Content Editor

Related News