80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਦਾ ਬਿਆਨ, ਕਿਹਾ– ‘ਇਕੱਲੇਪਣ ’ਚ ਮੇਰੇ ਪਿਤਾ ਹੀ ਮੇਰੇ ਪ੍ਰੇਮੀ ਸਨ’

Wednesday, May 19, 2021 - 03:30 PM (IST)

80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਦਾ ਬਿਆਨ, ਕਿਹਾ– ‘ਇਕੱਲੇਪਣ ’ਚ ਮੇਰੇ ਪਿਤਾ ਹੀ ਮੇਰੇ ਪ੍ਰੇਮੀ ਸਨ’

ਮੁੰਬਈ (ਬਿਊਰੋ)– 80 ਦੇ ਦਹਾਕੇ ਤੋਂ ਲੈ ਕੇ ਅਜੇ ਤਕ ਬਾਲੀਵੁੱਡ ’ਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦਿੱਗਜ ਅਦਾਕਾਰਾ ਨੀਨਾ ਗੁਪਤਾ ਮਹਿਲਾ ਸਸ਼ਕਤੀਕਰਨ ਦੀ ਸ਼ਾਨਦਾਰ ਉਦਾਹਰਣ ਹੈ। ਨੀਨਾ ਨੇ ਉਸ ਸਮੇਂ ’ਚ ਬੇਟੀ ਮਸਾਬਾ ਨੂੰ ਜਨਮ ਦੇ ਕੇ ਇਕ ਇਕੱਲੀ ਮਾਂ ਬਣਨ ਦਾ ਫ਼ੈਸਲਾ ਲਿਆ ਸੀ, ਜਦੋਂ ਲਵ ਮੈਰਿਜ ਨੂੰ ਬੁਰਾ ਮੰਨਿਆ ਜਾਂਦਾ ਸੀ।

ਨੀਨਾ ਨੇ ਆਪਣੀ ਜ਼ਿੰਦਗੀ ’ਚ ਆਲੋਕ ਨਾਥ ਨਾਲ ਰਿਸ਼ਤੇ ਤੋਂ ਲੈ ਕੇ ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੇ ਬੇਟੇ ਸ਼ਾਰੰਗਦੇਵ ਨਾਲ ਵਿਆਹ ਤਕ ਕਈ ਉਤਾਰ-ਚੜ੍ਹਾਅ ਦੇਖੇ ਹਨ। ਹਾਲ ਹੀ ’ਚ ਉਸ ਨੇ ਦੱਸਿਆ ਕਿ ਉਸ ਦੀ ਪੂਰੀ ਜ਼ਿੰਦਗੀ ਇਕੱਲੇਪਣ ’ਚ ਹੀ ਬਤੀਤ ਹੋਈ ਹੈ।

ਪਿਤਾ ਹੀ ਮੇਰੇ ਪ੍ਰੇਮੀ ਸਨ
ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਨੀਨਾ ਨੇ ਆਪਣੀ ਜ਼ਿੰਦਗੀ ਦੇ ਵੱਡੇ ਰਾਜ਼ ਖੋਲ੍ਹੇ ਹਨ। ਉਸ ਨੇ ਆਪਣੀ ਜ਼ਿੰਦਗੀ ਦੇ ਇਕੱਲੇਪਣ ਬਾਰੇ ਗੱਲ ਕਰਦਿਆਂ ਦੱਸਿਆ, ‘ਅਕਸਰ ਇਹ ਮੇਰੀ ਪੂਰੀ ਜ਼ਿੰਦਗੀ ’ਚ ਹੀ ਹੋਇਆ ਹੈ ਕਿਉਂਕਿ ਕਈ ਸਾਲਾਂ ਤੋਂ ਮੇਰਾ ਕੋਈ ਬੁਆਏਫਰੈਂਡ ਜਾਂ ਪਤੀ ਨਹੀਂ ਸੀ। ਸੱਚ ਕਹਾਂ ਤਾਂ ਉਸ ਸਮੇਂ ਮੇਰੇ ਪਿਤਾ ਮੇਰੇ ਪ੍ਰੇਮੀ ਸਨ। ਉਹ ਘਰ ’ਚ ਇਕ ਹੀ ਆਦਮੀ ਸੀ।’

ਉਥੇ ਨੀਨਾ ਨੇ ਇਹ ਵੀ ਕਿਹਾ ਕਿ ਉਸ ਨੇ ਕਦੇ ਆਪਣੇ ਇਕੱਲੇਪਣ ਨੂੰ ਨਹੀਂ ਮਾਣਿਆ ਤੇ ਕਦੇ ਆਪਣੇ ਪਿਛੋਕੜ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ। ਇਸ ਲਈ ਉਹ ਹਮੇਸ਼ਾ ਅੱਗੇ ਵਧਣ ’ਚ ਸਫਰ ਰਹੀ ਹੈ।

ਬੇਟੀ ਦੀ ਪਰਵਰਿਸ਼ ’ਚ ਪਿਤਾ ਨੇ ਨਿਭਾਈ ਵੱਡੀ ਭੂਮਿਕਾ
‘ਇੰਡੀਅਨ ਆਈਡਲ 11’ ’ਚ ਪਹੁੰਚੀ ਨੀਨਾ ਨੇ ਦੱਸਿਆ, ‘ਮੇਰੇ ਪਿਤਾ ਹਮੇਸ਼ਾ ਮੇਰੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਹੀ ਮਸਾਬਾ ਨੂੰ ਪਾਲਣ ’ਚ ਮੇਰੀ ਮਦਦ ਕੀਤੀ। ਮੇਰੇ ਪਿਤਾ ਨੇ ਮੇਰੀ ਬੇਟੀ ਦੀ ਪਰਵਰਿਸ਼ ’ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਹ ਸਿਰਫ ਮੇਰੀ ਮਦਦ ਕਰਨ ਲਈ ਮੁੰਬਈ ਰਹਿਣ ਆਏ ਸਨ। ਮੈਂ ਦੱਸ ਨਹੀਂ ਸਕਦੀ ਕਿ ਮੈਂ ਉਨ੍ਹਾਂ ਦੀ ਕਿੰਨੀ ਧੰਨਵਾਦੀ ਹਾਂ। ਉਹ ਜ਼ਿੰਦਗੀ ਦੇ ਮੁਸ਼ਕਿਲ ਦੌਰ ’ਚ ਮੇਰੀ ਰੀੜ੍ਹ ਦੀ ਹੱਡੀ ਸਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News