ਡਰੱਗ ਮਾਮਲੇ ''ਚ ਅਰਮਾਨ ਕੋਹਲੀ ਦੇ ਘਰ NCB ਦੀ ਰੇਡ, ਪੁੱਛਗਿੱਛ ਲਈ ਹਿਰਾਸਤ ''ਚ ਅਦਾਕਾਰ

Sunday, Aug 29, 2021 - 10:30 AM (IST)

ਮੁੰਬਈ : ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ 'ਚ ਡਰੱਗ ਕੁਨੈਕਸ਼ਨ ਸਾਹਮਣੇ ਆਇਆ ਜਿਸ ਤੋਂ ਬਾਅਦ ਲਗਾਤਾਰ ਕਈ ਸਿਤਾਰੇ ਐੱਨਸੀਬੀ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ। ਹਾਲ ਹੀ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬਿੱਗ ਬੌਸ ਦੇ ਕੰਟੈਸਟੈਂਟ ਰਹੇ ਅਦਾਕਾਰ ਅਰਮਾਨ ਕੋਹਲੀ ਦੇ ਘਰ ਛਾਪੇਮਾਰੀ ਦੌਰਾਨ ਡਰੱਗਜ਼ ਬਰਾਮਦ ਕੀਤੀ ਸੀ। ਛਾਪੇਮਾਰੀ ਪਿੱਛੋਂ ਅਰਮਾਨ ਕੋਹਲੀ ਨੇ ਐੱਨਸੀਬੀ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਅਗਲੀ ਪੁੱਛਗਿੱਛ ਲਈ ਉਸ ਨੂੰ ਗ੍ਰਿਫ਼ਤਾਰ ਕਰਕੇ ਐੱਨਸੀਬੀ ਦਫ਼ਤਰ ਲਿਆਂਦਾ ਗਿਆ। ਕੋਹਲੀ 2018 ’ਚ ਆਪਣੀ ਮਹਿਲਾ ਦੋਸਤ ਨੀਰੂ ਰੰਧਾਵਾ ’ਤੇ ਹਮਲੇ ਵਿਚ ਵੀ ਮੁਲਜ਼ਮ ਹੈ।

Bollywood Tadka
ਜ਼ਿਕਰਯੋਗ ਹੈ ਕਿ 27 ਅਗਸਤ ਦੀ ਰਾਤ ਟੀਵੀ ਅਦਾਕਾਰ ਗੌਰਵ ਦੀਕਸ਼ਤ ਨੂੰ ਡਰੱਗਜ਼ ਰੱਖਣ ਦੇ ਦੋਸ਼ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਗੌਰਵ ਦੇ ਘਰੋਂ 'ਐੱਮਡੀ' ਤੇ 'ਚਰਸ' ਵਰਗੀਆਂ ਪਾਬੰਦੀਸ਼ੁਦਾ ਡਰੱਗਜ਼ ਮਿਲਣ ਤੋਂ ਬਾਅਦ ਕੀਤੀ ਗਈ। ਐੱਨਆਈਏ ਅਨੁਸਾਰ ਅਦਾਕਾਰ ਏਜਾਜ਼ ਖ਼ਾਨ ਨੇ ਪੁੱਛਗਿੱਛ ਵਿਚ ਗੌਰਵ ਦਾ ਨਾਂ ਲਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਹ ਕਾਰਵਾਈ ਕੀਤੀ ਗਈ। ਟਾਈਮਜ਼ ਦੀ ਰਿਪੋਰਟ ਅਨੁਸਾਰ ਐੱਨਸੀਬੀ ਦੀ ਟੀਮ ਨੇ ਇਸ ਸਾਲ ਅਪ੍ਰੈਲ 'ਚ ਵੀ ਗੌਰਵ ਦੇ ਘਰ ਛਾਪੇਮਾਰੀ ਕੀਤੀ ਸੀ। ਰੇਡ ਦੌਰਾਨ ਗੌਰਵ ਦੇ ਘਰੋਂ ਐੱਮਡੀ, ਐੱਮਡੀਐੱਮਏ ਤੇ ਚਰਸ ਬਰਾਮਦ ਹੋਣ ਦੀ ਗੱਲ ਕਹੀ ਗਈ ਸੀ। ਰੇਡ ਦੌਰਾਨ ਗੌਰਵ ਘਰ 'ਚ ਮੌਜੂਦ ਨਹੀਂ ਸਨ, ਐੱਨਸੀਬੀ ਨੂੰ ਫਲੈਟ 'ਚ ਦੇਖ ਕੇ ਉਹ ਭੱਜ ਗਏ ਸਨ। ਇਕ ਹੋਰ ਰਿਪੋਰਟ ਅਨੁਸਾਰ ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਅਦਾਕਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਕਸਟੱਡੀ ਦੀ ਮੰਗ ਕੀਤੀ ਜਾਵੇਗੀ।

Drugs Case: NCB raids on Bollywood actor Armaan Kohli's house in Mumbai |  Drugs Case: Armaan Kohli के घर पर मिला ड्रग्स, पूछताछ के लिए पहुंचे NCB के  ऑफिस | Hindi News, बॉलीवुड
ਦੱਸ ਦੇਈਏ ਕਿ ਗੌਰਵ ਭੋਪਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਪਾਵਰ ਇਲੈਕਟ੍ਰੀਕਲ 'ਚ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ। ਬਾਅਦ ਵਿਚ ਗੌਰਵ ਨੇ ਮਾਡਲਿੰਗ ਸ਼ੁਰੂ ਕੀਤੀ ਤੇ ਅਦਾਕਾਰ ਬਣ ਗਏ। ਗੌਰਵ ਦੀ ਗ੍ਰਿਫ਼ਤਾਰੀ ਏਜਾਜ਼ ਖ਼ਾਨ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੋਈ ਹੈ। ਅਦਾਕਾਰ ਫਿਲਮਾਂ, ਟੀਵੀ ਸੀਰੀਅਲਜ਼ ਤੇ ਇਸ਼ਤਿਹਾਰਾਂ 'ਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਆਈਐੱਮਡੀਬੀਅਨੁਸਾਰ, ਗੌਰਵ ਨੇ 'ਹੈੱਪੀ ਭਾਗ ਜਾਏਗੀ', 'ਹੈੱਪ ਫਿਰ ਭਾਗ ਜਾਏਗੀ', 'ਦਹੇਕ: ਅ ਰੈਸਟਲੈਸ ਮਾਈਂਡ', 'ਦਿ ਮੈਜਿਕ ਆਫ ਸਿਨੇਮਾ' ਤੇ 'ਗੰਗਾ ਕੇ ਪਾਰ ਸਈਆਂ ਹਮਾਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਨਾਲ ਹੀ ਗੌਰਵ 'ਸੀਤਾ ਔਰ ਗੀਤਾ' ਵਰਗੇ ਟੀਵੀ ਸ਼ੋਅ 'ਚ ਵੀ ਨਜ਼ਰ ਆ ਚੁੱਕੇ ਹਨ।

NCB arrests actor Gaurav Dixit after recovering 'MD' and 'Charas' from his  residence | NDPS कोर्ट ने 30 अगस्त तक NCB कस्टडी में भेजा, घर से बरामद हुई  थी ड्रग्स; मुंबई में
ਗੌਰਵ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਫਿਲਮਾਂ 'ਚ ਕੰਮ ਕਰਨ ਲਈ ਕਾਫੀ ਸੰਘਰਸ਼ ਕੀਤਾ। ਸ਼ੁਰੂ ਵਿਚ ਜਦੋਂ ਗੌਰਵ ਦਾ ਕਰੀਅਰ ਕੁਝ ਖਾਸ ਨਹੀਂ ਚੱਲ ਰਿਹਾ ਸੀ ਤਾਂ ਉਹ 2-3 ਵਾਰ ਵਾਪਸ ਆਪਣੇ ਘਰ ਚਲੇ ਗਏ ਸਨ। ਪਰ ਉਦੋਂ ਉਨ੍ਹਾਂ ਨੂੰ ਪਰਿਵਾਰ ਦਾ ਪੂਰਾ ਸਪੋਰਟ ਮਿਲਿਆ। ਪਰਿਵਾਰ ਦੇ ਕਹਿਣ 'ਤੇ ਹੀ ਗੌਰਵ ਮੁੰਬਈ ਵਾਪਸ ਪਰਤੇ ਤੇ ਕੰਮ ਕਰਨਾ ਸ਼ੁਰੂ ਕੀਤਾ।


Aarti dhillon

Content Editor

Related News