ਨਸ਼ਾ ਖ਼ਰੀਦ ਰਹੀ ਰੰਗੇ ਹੱਥੀਂ ਫੜ੍ਹੀ ਗਈ ਇਹ ਪ੍ਰਸਿੱਧ ਅਦਾਕਾਰਾ

10/26/2020 9:44:07 AM

ਮੁੰਬਈ (ਬਿਊਰੋ) : ਐੱਨ. ਸੀ. ਬੀ. ਨੇ ਟੀ. ਵੀ. ਅਦਾਕਾਰਾ ਪ੍ਰੀਤਿਕਾ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਸਰਗਰਮ ਹੋ ਗਈ ਸੀ। ਪ੍ਰੀਤਿਕਾ ਨੂੰ ਇਕ ਨਸ਼ਾ ਤਸਕਰ ਤੋਂ ਨਸ਼ੀਲੇ ਪਦਾਰਥ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਸ ਨੇ 'ਸਾਵਧਾਨ ਇੰਡੀਆ' ਅਤੇ 'ਦੇਵੋਂ ਕੇ ਦੇਵ ਮਹਾਦੇਵ' ਵਰਗੇ ਟੀ. ਵੀ. ਸੀਰੀਅਲਾਂ ਵਿਚ ਕੰਮ ਕੀਤਾ ਹੈ। ਪ੍ਰੀਤਿਕਾ ਅਤੇ ਪੇਡਲ ਫੈਜ਼ਲ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪ੍ਰੀਤਿਕਾ ਦੀ ਜ਼ਮਾਨਤ ਪਟੀਸ਼ਨ ਸੋਮਵਾਰ ਲਈ ਰੱਖੀ ਗਈ ਹੈ। ਉਸ ਨੇ ਐੱਨ. ਸੀ. ਬੀ. ਨੂੰ ਦਿੱਤਾ ਆਪਣਾ ਕਬੂਲਨਾਮੇਂ ਨੂੰ ਵਾਪਸ ਲੈ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਕੈਂਸਰ ਤੋਂ ਜੰਗ ਜਿੱਤਣ ਵਾਲੇ ਸੰਜੇ ਦੱਤ ਦੇ ਫ਼ਿਲਮੀ ਸਫ਼ਰ 'ਚ ਆਵੇਗਾ ਵੱਡਾ ਬਦਲਾਅ, ਇਸ ਕੰਮ ਤੋਂ ਬਣਾਉਣਗੇ ਦੂਰੀ

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਸ ਦੀ ਖੁਦਕੁਸ਼ੀ ਦਾ ਕਾਰਨ ਪਤਾ ਕਰਨ ਲਈ ਕੇਸ ਸੀ. ਬੀ. ਆਈ. ਨੂੰ ਸੌਂਪਿਆ ਗਿਆ ਸੀ। ਸੁਸ਼ਾਂਤ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਸ ਦਾ ਕਤਲ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੁਸ਼ਾਂਤ ਆਪਣੇ ਅਪਾਰਟਮੈਂਟ ਵਿਚ ਲਟਕਦਾ ਮਿਲਿਆ ਸੀ। ਸੀ. ਬੀ. ਆਈ. ਤੋਂ ਇਲਾਵਾ ਐੱਨ. ਸੀ. ਬੀ. ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਸੁਸ਼ਾਂਤ ਮਾਮਲੇ ਵਿਚ ਨਸ਼ਿਆਂ ਦਾ ਐਂਗਲ ਸਾਹਮਣੇ ਆਇਆ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ : 'ਮਿਰਜ਼ਾਪੁਰ 2' ਸੀਰੀਜ਼ 'ਤੇ ਹੋ ਰਹੀ ਹੈ ਰੋਕ ਲਗਾਉਣ ਦੀ ਮੰਗ

ਐੱਨ. ਸੀ. ਬੀ. ਅਧਿਕਾਰੀ ਮੁੰਬਈ ਦੇ ਵਰਸੋਵਾ ਵਿਚ ਦੋ ਸਥਾਨਾਂ ਉੱਤੇ ਸਾਦੇ ਕੱਪੜੇ ਵਿਚ ਗਏ ਸਨ। ਸਾਦੇ ਕਪੜਿਆਂ ਵਿਚ ਜਾਣ ਦਾ ਉਦੇਸ਼ ਡਰੱਗ ਸਪਲਾਇਰ ਕਰਨ ਵਾਲੇ ਗਿਰੋਹ ਨੂੰ ਸ਼ੱਕ ਵਿਚ ਨਾ ਪੈਣਾ ਅਤੇ ਓਪਰੇਸ਼ਨ ਪੂਰਾ ਕਰਨਾ ਸੀ, ਜੋ ਪੂਰਾ ਵੀ ਹੋਇਆ। ਐੱਨ. ਸੀ. ਬੀ. ਦੀ ਟੀਮ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇਹ ਕਾਰਵਾਈ ਅਜੇ ਵੀ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ : ਬਿੱਗ ਬੌਸ 14 : ਸਲਮਾਨ ਖ਼ਾਨ ਲਈ ਵਿਸ਼ੇਸ਼ ਤੌਰ 'ਤੇ ਬਣਵਾਇਆ ਗਿਆ ਇਹ 'ਲਗਜ਼ਰੀ ਫਲੈਟ', ਤਸਵੀਰਾਂ ਵਾਇਰਲ
 

ਦੱਸਣਯੋਗ ਹੈ ਕਿ ਰੀਆ ਚੱਕਰਵਰਤੀ ਨਸ਼ਿਆਂ ਦੇ ਐਂਗਲ ਵਿਚ ਜੇਲ ਗਈ ਹੈ, ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ, ਜਦੋਂ ਕਿ ਐੱਨ. ਸੀ. ਬੀ. ਨੇ ਇਸ ਮਾਮਲੇ ਵਿਚ ਦੀਪਿਕਾ ਪਾਦੂਕੋਣ, ਰਕੂਲਪ੍ਰੀਤ ਸਿੰਘ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਵਰਗੀਆਂ ਅਭਿਨੇਤਰੀਆਂ ਤੋਂ ਪੁੱਛਗਿੱਛ ਕੀਤੀ ਹੈ।


sunita

Content Editor

Related News