ਨਾਜ਼ੀਲਾ ਨੇ ਵੀਡੀਓ ਸਾਂਝੀ ਕਰ ਮੁਨੱਵਰ ਫਾਰੂਕੀ ਤੇ ਆਇਸ਼ਾ ਖ਼ਾਨ ਨੂੰ ਪਾਈ ਝਾੜ, ਦੇਖੋ ਕੀ ਕਿਹਾ

01/15/2024 3:20:20 PM

ਮੁੰਬਈ (ਬਿਊਰੋ)– ਨਾਜ਼ੀਲਾ ਨੇ ‘ਬਿੱਗ ਬੌਸ 17’ ਦੇ ਮੈਂਬਰਾਂ ਆਇਸ਼ਾ ਖ਼ਾਨ ਤੇ ਮੁਨੱਵਰ ਫਾਰੂਕੀ ਨੂੰ ਝਿੜਕਿਆ ਹੈ। ਨਾਜ਼ੀਲਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਕੇ ਆਇਸ਼ਾ ’ਤੇ ਰਾਸ਼ਟਰੀ ਟੈਲੀਵਿਜ਼ਨ ’ਤੇ ਨਿੱਜੀ ਮਾਮਲਿਆਂ ਨੂੰ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਹੈ। ਨਾਜ਼ੀਲਾ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਸਭ ਤੋਂ ਪਹਿਲਾਂ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿ ਕੀ ਹੋ ਰਿਹਾ ਹੈ ਪਰ ਚੀਜ਼ਾਂ ਮੇਰੇ ਹੱਥੋਂ ਨਿਕਲ ਗਈਆਂ ਹਨ। ਹਾਂ, ਮੈਂ ਖ਼ੁਦ ਆਪਣੀਆਂ ਨਿੱਜੀ ਗੱਲਾਂ ਕਿਸੇ ਨਾਲ ਸਾਂਝੀਆਂ ਕੀਤੀਆਂ ਸਨ ਪਰ ਜਦੋਂ ਮੈਂ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਮੈਂ ਬਹੁਤ ਭਾਵੁਕ ਹੋ ਗਈ। ਮੈਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਮਹੀਨਿਆਂ ’ਚ ਜੋ ਚੀਜ਼ਾਂ ਮੈਂ ਦੱਸੀਆਂ, ਉਹ ਰਾਸ਼ਟਰੀ ਟੈਲੀਵਿਜ਼ਨ ’ਤੇ ਹੋਣਗੀਆਂ।’’

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਨਾਜ਼ੀਲਾ ਨੇ ਕਿਹਾ, ‘‘ਟੀ. ਆਰ. ਪੀ. ਤੇ ਮਨੋਰੰਜਨ ਲਈ...’’
ਨਾਜ਼ੀਲਾ ਨੇ ਅੱਗੇ ਕਿਹਾ, ‘‘ਜੇਕਰ ਇਹ ਮੇਰਾ ਇਰਾਦਾ ਹੁੰਦਾ, ਜੇਕਰ ਮੈਂ ਇਹ ਕਰਨਾ ਚਾਹੁੰਦੀ ਤਾਂ ਮੈਂ ਖ਼ੁਦ ਹੀ ਕਰ ਲੈਂਦੀ ਪਰ ਮੈਨੂੰ ਸਭ ਕੁਝ ਕਰਨ ਦੀ ਲੋੜ ਨਹੀਂ ਸੀ। ਇਸੇ ਲਈ ਮੈਂ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਸ਼ੋਅ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ। ਸਿਰਫ਼ ਇਸ ਲਈ ਕਿ ਮੈਂ ਆਪਣੀਆਂ ਜਾਂ ਕਿਸੇ ਹੋਰ ਦੀਆਂ ਨਿੱਜੀ ਚੀਜ਼ਾਂ ਨੂੰ ਮਨੋਰੰਜਨ ਜਾਂ ਟੀ. ਆਰ. ਪੀ. ਜਾਂ ਕਿਸੇ ਹੋਰ ਚੀਜ਼ ਲਈ ਨਹੀਂ ਵਰਤਣਾ ਚਾਹੁੰਦੀ, ਇਹ ਗਲਤ ਹੈ। ਮੇਰਾ ਨਾਮ ਵਰਤਿਆ ਜਾ ਰਿਹਾ ਹੈ, ਜਿਥੇ ਮੈਂ ਆਪਣੇ ਬਚਾਅ ਲਈ ਨਹੀਂ ਹਾਂ।’’

ਮੁਨੱਵਰ ’ਤੇ ਮਾਰਿਆ ਤਾਅਨਾ
ਮੁਨੱਵਰ ਦਾ ਨਾਂ ਲਏ ਬਿਨਾਂ ਨਾਜ਼ੀਲਾ ਨੇ ਕਿਹਾ, ‘‘ਮੇਰੇ ਖ਼ਿਲਾਫ਼ ਆਖੀਆਂ ਗੱਲਾਂ ਸੱਚ ਨਹੀਂ ਹਨ। ਭਾਵ ਉਹ ਕਿਸੇ ਤੋਂ ਡਰਦੇ ਹਨ, ਜੋ ਉਨ੍ਹਾਂ ਤੋਂ 10 ਸਾਲ ਛੋਟਾ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਇਹ ਸਭ ਉਸ ਸਮੇਂ ਕਿਹਾ, ਜਦੋਂ ਉਹ ਕੁਝ ਦਿਨ ਪਹਿਲਾਂ ਮੈਨੂੰ ਗੁਆਉਣ ਦੇ ਡਰ ਕਾਰਨ ਰੋ ਰਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਚੀਜ਼ਾਂ ਨੂੰ ਸੁਧਾਰਨਾ ਚਾਹੁੰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਇਕ ਅਜਿਹੇ ਵਿਅਕਤੀ ਨੂੰ ਜਾਣਦਾ ਹੈ, ਜੋ ਕਦੇ ਵੀ ਇਸ ਸ਼ੋਅ ’ਚ ਨਹੀਂ ਆਉਂਦਾ, ਉਹ ਹੈ ਨਾਜ਼ੀਲਾ। ਫਿਰ ਉਹ ਆਪਣੇ ਬਚਾਅ ਲਈ ਕਹਾਣੀ ਬਦਲਦਾ ਹੈ। ਮੈਨੂੰ ਇਕ ਬੁਰੇ ਵਿਅਕਤੀ ਦੀ ਤਰ੍ਹਾਂ ਦਿਖਾਉਂਦਾ ਹੈ।’’

 
 
 
 
 
 
 
 
 
 
 
 
 
 
 
 

A post shared by Nazila Sitaishi (@nazilx)

ਨਾਜ਼ੀਲਾ ਨੇ ਕਿਹਾ, ‘‘ਮੈਂ ਆਪਣਾ ਬਚਾਅ ਕਰਾਂਗੀ...’’
ਨਾਜ਼ੀਲਾ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਰਿਲੇਸ਼ਨਸ਼ਿਪ ’ਚ ਰਹੇ ਹੋਵੋਗੇ ਤੇ ਰਿਸ਼ਤਿਆਂ ’ਚ ਝਗੜੇ ਹੁੰਦੇ ਹਨ। ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਮੈਂ ਉਸ ਦੇ ਵਿਰੁੱਧ ਵਰਤ ਸਕਦੀ ਹਾਂ ਪਰ ਮੈਂ ਨਹੀਂ ਚਾਹੁੰਦੀ। ਯਕੀਨੀ ਤੌਰ ’ਤੇ ਉਸ ਦੀ ਗੈਰ-ਹਾਜ਼ਰੀ ’ਚ ਨਹੀਂ। ਜੇਕਰ ਮੈਂ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੰਦੀ ਹਾਂ ਤਾਂ 10 ਗੱਲਾਂ ਸਾਹਮਣੇ ਆ ਜਾਣਗੀਆਂ ਤੇ ਇਸ ਤੋਂ ਬਾਅਦ ਉਹ ਆਪਣਾ ਬਚਾਅ ਨਹੀਂ ਕਰ ਸਕੇਗਾ ਪਰ ਮੈਂ ਆਪਣੇ ਫ਼ਾਇਦੇ ਲਈ ਕਿਸੇ ਹੋਰ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News