ਨਵਾਜੂਦੀਨ ਨੇ ਪਹਿਲੀ ਪਤਨੀ ਤੇ ਭਰਾ ਤੋਂ ਮੰਗਿਆ 100 ਕਰੋੜ ਦਾ ਹਰਜਾਨਾ

03/28/2023 5:30:36 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਨਵਾਜੂਦੀਨ ਸਿੱਦੀਕੀ ਨੇ ਬੰਬੇ ਹਾਈ ਕੋਰਟ ’ਚ ਮਾਣਹਾਨੀ ਦਾ ਇਕ ਮੁਕੱਦਮਾ ਦਾਇਰ ਕਰ ਕੇ ਆਪਣੀ ਪਹਿਲੀ ਪਤਨੀ ਆਲੀਆ ਉਰਫ ਜੈਨਬ ਸਿੱਦੀਕੀ ਅਤੇ ਉਨ੍ਹਾਂ ਦੇ ਭਰਾ ਸ਼ਮਸੂਦੀਨ ਸਿੱਦੀਕੀ ਤੋਂ ਇਹ ਦੋਸ਼ ਲਾਉਂਦਿਆਂ 100 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਨਵਾਜੂਦੀਨ ਦਾ ਕਹਿਣਾ ਹੈ ਕਿ ਦੋਵਾਂ ਨੇ ਮੇਰੇ ਖ਼ਿਲਾਫ਼ ਗ਼ਲਤ ਅਤੇ ਮਾਣਹਾਨੀ ਵਾਲੇ ਬਿਆਨ ਦਿੱਤੇ ਹਨ। ਇਸ ਮੁਕੱਦਮੇ ’ਤੇ ਜਸਟਿਸ ਰਿਆਜ ਛਾਗਲਾ ਵੱਲੋਂ 30 ਮਾਰਚ ਨੂੰ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਪਠਾਨ' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ ਲਗਜ਼ਰੀ ਕਾਰ

ਆਪਣੀ ਸਾਬਕਾ ਪਤਨੀ ਨਾਲ ਘਰੇਲੂ ਝਗੜਿਆਂ ’ਚ ਘਿਰੇ ਨਵਾਜੂਦੀਨ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਆਲੀਆ ਅਤੇ ਉਨ੍ਹਾਂ ਦੇ ਭਰਾ ਨੂੰ ਅਦਾਕਾਰ ਲਈ ਕੋਈ ਵੀ ਬਿਆਨ ਜਾਂ ਟਿੱਪਣੀ ਕਰਨ ਤੋਂ ਸਥਾਈ ਰੂਪ ’ਚ ਰੋਕਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ - ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਲਈ Netflix ਨੂੰ ਕਾਨੂੰਨੀ ਨੋਟਿਸ, ਪੜ੍ਹੋ ਪੂਰਾ ਮਾਮਲਾ

ਮੁਕੱਦਮੇ ਅਨੁਸਾਰ ਨਵਾਜੂਦੀਨ ਨੇ 2008 ’ਚ ਸ਼ਮਸੂਦੀਨ ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਸੀ ਅਤੇ ਆਪਣੇ ਸਾਰੇ ਵਿੱਤੀ ਕੰਮ ਅੱਖਾਂ ਬੰਦ ਕਰ ਕੇ ਉਨ੍ਹਾਂ ਨੂੰ ਸੌਂਪ ਦਿੱਤੇ। ਦੋਸ਼ ਲਾਇਆ ਗਿਆ ਕਿ ਸ਼ਮਸੂਦੀਨ ਨੇ ਨਵਾਜੂਦੀਨ ਨਾਲ ਧੋਖਾਦੇਹੀ ਅਤੇ ਫਰਜ਼ੀਵਾੜਾ ਕੀਤਾ ਅਤੇ ਅਦਾਕਾਰ ਦੇ ਪੈਸੇ ਨਾਲ ਜਾਇਦਾਦ ਖਰੀਦੀ। ਇਸ ’ਚ ਕਿਹਾ ਗਿਆ ਕਿ ਜਦੋਂ ਅਦਾਕਾਰ ਨੂੰ ਫਰਜ਼ੀਵਾੜੇ ਬਾਰੇ ’ਚ ਪਤਾ ਲੱਗਾ ਅਤੇ ਉਨ੍ਹਾਂ ਨੇ ਪੁੱਛਗਿਛ ਕੀਤੀ ਤਾਂ ਸ਼ਮਸੂਦੀਨ ਨੇ ਆਲੀਆ ਨੂੰ ਨਵਾਜੂਦੀਨ ਦੇ ਖਿਲਾਫ ਕੇਸ ਕਰਨ ਲਈ ਉਕਸਾਇਆ। ਅਦਾਕਾਰ ਨੇ ਦਾਅਵਾ ਕੀਤਾ ਕਿ ਆਲੀਆ ਅਤੇ ਸ਼ਮਸੂਦੀਨ ਨੇ ਉਨ੍ਹਾਂ ਨਾਲ 21 ਕਰੋਡ਼ ਰੁਪਏ ਦੀ ਹੇਰਾਫੇਰੀ ਕੀਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News